Skip to content
BibleKenya

Biblica® Open Punjabi Contemporary Version 2025

2 ਰਾਜਿਆਂ 17

ਹੋਸ਼ੇਆ ਇਸਰਾਏਲ ਦਾ ਆਖਰੀ ਰਾਜਾ

ਯਹੂਦਾਹ ਦੇ ਪਾਤਸ਼ਾਹ ਆਹਾਜ਼ ਦੇ ਬਾਰ੍ਹਵੇਂ ਸਾਲ ਏਲਾਹ ਦਾ ਪੁੱਤਰ ਹੋਸ਼ੇਆ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਨੌਂ ਸਾਲ ਰਾਜ ਕੀਤਾ। ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ, ਪਰ ਇਸਰਾਏਲ ਦੇ ਰਾਜਿਆਂ ਵਾਂਗ ਨਹੀਂ ਜੋ ਉਸ ਤੋਂ ਪਹਿਲਾਂ ਸਨ।

ਅੱਸ਼ੂਰ ਦਾ ਰਾਜਾ ਸ਼ਾਲਮਨੇਸਰ ਹੋਸ਼ੇਆ ਉੱਤੇ ਹਮਲਾ ਕਰਨ ਲਈ ਆਇਆ, ਜੋ ਸ਼ਾਲਮਨੇਸਰ ਦਾ ਦਾਸ ਸੀ ਅਤੇ ਉਸ ਨੇ ਉਸ ਨੂੰ ਟੈਕਸ ਵੀ ਦਿੱਤਾ ਸੀ। ਪਰ ਅੱਸ਼ੂਰ ਦੇ ਰਾਜੇ ਨੂੰ ਪਤਾ ਲੱਗਾ ਕਿ ਹੋਸ਼ੇਆ ਇੱਕ ਗੱਦਾਰ ਸੀ, ਕਿਉਂਕਿ ਉਸਨੇ ਮਿਸਰ ਦੇ ਰਾਜੇ ਸੋਆ ਕੋਲ ਦੂਤ ਭੇਜੇ ਸਨ ਅਤੇ ਉਸਨੇ ਹੁਣ ਅੱਸ਼ੂਰ ਦੇ ਰਾਜੇ ਨੂੰ ਟੈਕਸ ਨਹੀਂ ਚੁਕਾਇਆ, ਜਿਵੇਂ ਉਹ ਹਰ ਸਾਲ ਕਰਦਾ ਸੀ। ਇਸ ਲਈ ਸ਼ਾਲਮਾਨੇਸਰ ਨੇ ਉਸਨੂੰ ਫੜ ਲਿਆ ਅਤੇ ਕੈਦ ਵਿੱਚ ਪਾ ਦਿੱਤਾ। ਅੱਸ਼ੂਰ ਦੇ ਰਾਜਾ ਨੇ ਸਾਮਰਿਯਾ ਦੇ ਵਿਰੁੱਧ ਕੂਚ ਕੀਤਾ ਅਤੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ, ਅਤੇ ਤਿੰਨ ਸਾਲਾਂ ਤੱਕ ਉਸਨੂੰ ਘੇਰਾ ਪਾ ਰੱਖਿਆ। ਹੋਸ਼ੇਆ ਦੇ ਨੌਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਇਸਰਾਏਲੀਆਂ ਨੂੰ ਅੱਸ਼ੂਰ ਵਿੱਚ ਭੇਜ ਦਿੱਤਾ। ਉਸ ਨੇ ਉਹਨਾਂ ਨੂੰ ਹਲਾਹ ਵਿੱਚ, ਹਾਬੋਰ ਨਦੀ ਦੇ ਕੰਢੇ ਗੋਜ਼ਾਨ ਵਿੱਚ ਅਤੇ ਮਾਦੀਆਂ ਦੇ ਨਗਰਾਂ ਵਿੱਚ ਵਸਾਇਆ।

ਪਾਪ ਦੇ ਕਾਰਨ ਇਸਰਾਏਲ ਦੀ ਗ਼ੁਲਾਮੀ

ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂਕਿ ਇਸਰਾਏਲੀਆਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ, ਜਿਸ ਨੇ ਉਹਨਾਂ ਨੂੰ ਮਿਸਰ ਦੇ ਰਾਜੇ ਫ਼ਿਰਾਊਨ ਦੇ ਰਾਜ ਵਿੱਚੋਂ ਬਾਹਰ ਕੱਢਿਆ ਸੀ। ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ ਅਤੇ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੀ ਪਾਲਣਾ ਕਰਦੇ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਤੋਂ ਪਹਿਲਾਂ ਕੱਢ ਦਿੱਤਾ ਸੀ, ਅਤੇ ਨਾਲ ਹੀ ਉਹਨਾਂ ਰੀਤਾਂ ਦੀ ਪਾਲਣਾ ਕੀਤੀ ਜੋ ਇਸਰਾਏਲ ਦੇ ਰਾਜਿਆਂ ਨੇ ਸ਼ੁਰੂ ਕੀਤੀਆਂ ਸਨ। ਇਸਰਾਏਲੀਆਂ ਨੇ ਗੁਪਤ ਰੂਪ ਵਿੱਚ ਆਪਣੇ ਪਰਮੇਸ਼ਵਰ ਦੇ ਵਿਰੁੱਧ ਉਹ ਕੰਮ ਕੀਤੇ ਜੋ ਸਹੀ ਨਹੀਂ ਸਨ। ਪਹਿਰੇਦਾਰਾਂ ਤੋਂ ਲੈ ਕੇ ਕਿਲਾਬੰਦ ਸ਼ਹਿਰ ਥੱਕ ਕੇ ਉਹਨਾਂ ਨੇ ਆਪਣੇ ਸਾਰੇ ਕਸਬਿਆਂ ਵਿੱਚ ਉੱਚੇ ਸਥਾਨ ਬਣਾਏ। ਉਹਨਾਂ ਨੇ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਪਵਿੱਤਰ ਪੱਥਰ ਅਤੇ ਅਸ਼ੇਰਾਹ ਦੇ ਥੰਮ੍ਹ ਖੜੇ ਕੀਤੇ। ਉਹਨਾਂ ਨੇ ਹਰ ਉੱਚੇ ਸਥਾਨ ਤੇ ਧੂਪ ਧੁਖਾਈ, ਜਿਵੇਂ ਕਿ ਉਹਨਾਂ ਕੌਮਾਂ ਨੂੰ ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਤੋਂ ਪਹਿਲਾਂ ਕੱਢ ਦਿੱਤਾ ਸੀ। ਉਹਨਾਂ ਨੇ ਭੈੜੇ ਕੰਮ ਕੀਤੇ ਜਿਨ੍ਹਾਂ ਨੇ ਯਾਹਵੇਹ ਦਾ ਕ੍ਰੋਧ ਭੜਕਾਇਆ। ਉਹ ਮੂਰਤੀਆਂ ਦੀ ਪੂਜਾ ਕਰਦੇ ਸਨ, ਹਾਲਾਂਕਿ ਯਾਹਵੇਹ ਨੇ ਕਿਹਾ ਸੀ ਕਿ, “ਤੁਸੀਂ ਅਜਿਹਾ ਨਾ ਕਰਨ।”1 ਯਾਹਵੇਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਆਪਣੇ ਸਾਰੇ ਨਬੀਆਂ ਅਤੇ ਪੈਗੰਬਰਾਂ ਰਾਹੀਂ ਚੇਤਾਵਨੀ ਦਿੱਤੀ, “ਆਪਣੇ ਬੁਰੇ ਰਾਹਾਂ ਤੋਂ ਮੁੜੋ ਨਾਲੇ ਮੇਰੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰੋ, ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦਾ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ ਅਤੇ ਜੋ ਮੈਂ ਆਪਣੇ ਸੇਵਕਾਂ ਨਬੀਆਂ ਰਾਹੀਂ ਤੁਹਾਨੂੰ ਸੌਂਪਿਆ ਸੀ।”

ਤਾਂ ਭੀ ਉਹਨਾਂ ਨੇ ਕੰਨ ਨਾ ਲਾਇਆ ਸਗੋਂ ਆਪਣੇ ਪਿਉ ਦਾਦਿਆਂ ਵਾਂਙੁ ਜਿਨ੍ਹਾਂ ਯਾਹਵੇਹ ਆਪਣੇ ਪਰਮੇਸ਼ਵਰ ਤੇ ਨਿਹਚਾ ਨਾ ਕੀਤੀ ਸਗੋਂ ਢੀਠ ਹੋ ਗਏ। ਉਹਨਾਂ ਨੇ ਉਸ ਦੇ ਹੁਕਮਾਂ ਨੂੰ ਅਤੇ ਉਸ ਨੇਮ ਨੂੰ ਜੋ ਉਸ ਨੇ ਆਪਣੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਉਹਨਾਂ ਬਿਧੀਆਂ ਨੂੰ ਜਿਨ੍ਹਾਂ ਦੀ ਪਾਲਣਾ ਕਰਨ ਲਈ ਉਸ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਰੱਦ ਕਰ ਦਿੱਤਾ। ਉਹ ਨਿਕੰਮੀਆਂ ਮੂਰਤੀਆਂ ਦੇ ਮਗਰ ਲੱਗ ਗਏ ਅਤੇ ਆਪਣੇ ਆਪ ਨਿਕੰਮੇ ਹੋ ਗਏ। ਉਹਨਾਂ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ ਹਾਲਾਂਕਿ ਯਾਹਵੇਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, “ਉਸ ਤਰ੍ਹਾਂ ਨਾ ਕਰਨਾ ਜਿਵੇਂ ਉਹ ਕਰਦੇ ਹਨ।”

ਉਹਨਾਂ ਨੇ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਤਿਆਗ ਦਿੱਤਾ ਅਤੇ ਆਪਣੇ ਲਈ ਵੱਛਿਆਂ ਦੇ ਆਕਾਰ ਦੀਆਂ ਦੋ ਮੂਰਤੀਆਂ ਅਤੇ ਇੱਕ ਅਸ਼ੇਰਾਹ ਦਾ ਖੰਭਾ ਬਣਾਏ। ਉਹਨਾਂ ਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੇ ਬਆਲ ਦੀ ਉਪਾਸਨਾ ਕੀਤੀ। ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਬਲੀਦਾਨ ਕੀਤਾ। ਉਹਨਾਂ ਨੇ ਪੁੱਛਣਾ ਵਾਲਿਆਂ ਤੇ ਜਾਦੂਗਰਾਂ ਤੋਂ ਕੰਮ ਲਿਆਂ ਅਤੇ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾਈ ਕਰਨ ਲਈ ਆਪਣੇ ਆਪ ਨੂੰ ਵੇਚ ਦਿੱਤਾ।

ਇਸ ਲਈ ਯਾਹਵੇਹ ਇਸਰਾਏਲ ਉੱਤੇ ਬਹੁਤ ਨਾਰਾਜ਼ ਹੋਇਆ ਅਤੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਦੂਰ ਕਰ ਦਿੱਤਾ। ਸਿਰਫ ਯਹੂਦਾਹ ਦਾ ਗੋਤ ਹੀ ਬਚੀ ਸੀ, ਅਤੇ ਯਹੂਦਾਹ ਨੇ ਵੀ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਨੇ ਇਸਰਾਏਲ ਦੁਆਰਾ ਸ਼ੁਰੂ ਕੀਤੇ ਅਭਿਆਸਾਂ ਦੀ ਪਾਲਣਾ ਕੀਤੀ। ਇਸ ਲਈ ਯਾਹਵੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ; ਉਸਨੇ ਉਹਨਾਂ ਨੂੰ ਦੁਖੀ ਕੀਤਾ ਅਤੇ ਉਹਨਾਂ ਨੂੰ ਲੁੱਟਣ ਵਾਲਿਆਂ ਦੇ ਹੱਥਾਂ ਵਿੱਚ ਦੇ ਦਿੱਤਾ, ਜਦੋਂ ਤੱਕ ਉਸਨੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਬਾਹਰ ਨਾ ਕੱਢ ਦਿੱਤਾ।

ਜਦੋਂ ਉਸ ਨੇ ਇਸਰਾਏਲ ਨੂੰ ਦਾਵੀਦ ਦੇ ਘਰਾਣੇ ਵਿੱਚੋਂ ਕੱਢ ਦਿੱਤਾ, ਤਾਂ ਉਹਨਾਂ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਆਪਣਾ ਰਾਜਾ ਬਣਾਇਆ। ਯਾਰਾਬੁਆਮ ਨੇ ਇਸਰਾਏਲ ਨੂੰ ਯਾਹਵੇਹ ਦੇ ਪਿੱਛੇ ਚੱਲਣ ਤੋਂ ਭਟਕਾਇਆ ਅਤੇ ਉਹਨਾਂ ਕੋਲੋ ਵੱਡਾ ਪਾਪ ਕਰਵਾਇਆ। ਇਸਰਾਏਲੀ ਉਹਨਾਂ ਸਾਰੇ ਪਾਪਾਂ ਵਿੱਚ ਚੱਲਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਨਾ ਛੱਡਿਆ ਇੱਥੋਂ ਤੱਕ ਕਿ ਯਾਹਵੇਹ ਨੇ ਇਸਰਾਏਲ ਨੂੰ ਆਪਣੀ ਹਜ਼ੂਰੀ ਤੋਂ ਦੂਰ ਨਾ ਕਰ ਦਿੱਤਾ, ਜਿਵੇਂ ਉਸਨੇ ਆਪਣੇ ਸਾਰੇ ਸੇਵਕਾਂ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਇਸ ਲਈ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਦੇਸ਼ ਤੋਂ ਅੱਸ਼ੂਰ ਵਿੱਚ ਗ਼ੁਲਾਮੀ ਵਿੱਚ ਲਿਆਂਦਾ ਗਿਆ ਸੀ, ਅਤੇ ਜਿੱਥੇ ਉਹ ਅਜੇ ਦੇ ਦਿਨ ਤੱਕ ਹੈ।

ਸਾਮਰਿਯਾ ਦਾ ਮੁੜ ਵੱਸਣ

ਅੱਸ਼ੂਰ ਦੇ ਰਾਜੇ ਨੇ ਬਾਬੇਲ, ਕੁਤਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ ਸਾਮਰਿਯਾ ਦੇ ਕਸਬਿਆਂ ਵਿੱਚ ਇਸਰਾਏਲੀਆਂ ਦੀ ਥਾਂ ਵਸਾਇਆ। ਉਹਨਾਂ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਉਸਦੇ ਨਗਰਾਂ ਵਿੱਚ ਰਹਿਣ ਲੱਗੇ। ਜਦੋਂ ਉਹ ਪਹਿਲੀ ਵਾਰ ਉੱਥੇ ਰਹਿੰਦੇ ਸਨ, ਉਹਨਾਂ ਨੇ ਯਾਹਵੇਹ ਦੀ ਉਪਾਸਨਾ ਨਹੀਂ ਕੀਤੀ ਇਸ ਲਈ ਯਾਹਵੇਹ ਨੇ ਉਹਨਾਂ ਵਿੱਚ ਸ਼ੇਰ ਭੇਜੇ ਅਤੇ ਉਹਨਾਂ ਨੇ ਕੁਝ ਲੋਕਾਂ ਨੂੰ ਮਾਰ ਦਿੱਤਾ। ਅੱਸ਼ੂਰ ਦੇ ਰਾਜੇ ਨੂੰ ਖ਼ਬਰ ਦਿੱਤੀ ਗਈ, “ਜਿਨ੍ਹਾਂ ਲੋਕਾਂ ਨੂੰ ਤੁਸੀਂ ਸਾਮਰਿਯਾ ਦੇਸ਼ ਦੇ ਨਗਰਾਂ ਵਿੱਚ ਵਸਾਇਆ, ਉਹ ਉਸ ਦੇਸ਼ ਦੇ ਪਰਮੇਸ਼ਵਰ ਦੀ ਰੀਤ ਨੂੰ ਨਹੀਂ ਜਾਣਦੇ ਇਸ ਲਈ ਪਰਮੇਸ਼ਵਰ ਨੇ ਉਹਨਾਂ ਵਿੱਚ ਸ਼ੇਰ ਭੇਜੇ ਹਨ, ਅਤੇ ਉਹ ਮਾਰ ਰਹੇ ਹਨ, ਕਿਉਂਕਿ ਲੋਕ ਨਹੀਂ ਜਾਣਦੇ ਕੀ ਉਹ ਉਸ ਦੇਸ਼ ਪਰਮੇਸ਼ਵਰ ਦੀ ਰੀਤ ਕੀ ਹੈ।”

ਤਦ ਅੱਸ਼ੂਰ ਦੇ ਰਾਜੇ ਨੇ ਇਹ ਹੁਕਮ ਦਿੱਤਾ, “ਸਾਮਰਿਯਾ ਵਿੱਚੋਂ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਰਹਿਣ ਲਈ ਲੈ ਜਾਓ ਅਤੇ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਸਿਖਾਉਣ।” ਇਸ ਲਈ ਇੱਕ ਜਾਜਕ ਜੋ ਸਾਮਰਿਯਾ ਵਿੱਚੋਂ ਗ਼ੁਲਾਮ ਬਣਾ ਕੇ ਲਿਆਏ ਸਨ ਬੈਤਏਲ ਵਿੱਚ ਰਹਿਣ ਲਈ ਆਇਆ ਅਤੇ ਉਹਨਾਂ ਨੂੰ ਸਿਖਾਉਣ ਲੱਗ ਪਿਆ ਕਿ ਉਹਨਾਂ ਨੂੰ ਕਿਵੇਂ ਯਾਹਵੇਹ ਦੀ ਉਪਾਸਨਾ ਕਰਨੀ ਚਾਹੀਦੀ ਹੈ।

ਤਦ ਵੀ, ਹਰੇਕ ਕੌਮ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ, ਅਤੇ ਉਹਨਾਂ ਕਈ ਨਗਰਾਂ ਵਿੱਚ ਜਿੱਥੇ ਉਹ ਵੱਸਦੇ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਹਨਾਂ ਨੂੰ ਰੱਖ ਦਿੱਤਾ। ਬਾਬੇਲ ਦੇ ਲੋਕਾਂ ਨੇ ਸੁੱਕੋਥ ਬੇਨੋਥ ਨੂੰ ਬਣਾਇਆ, ਕੂਥ ਦੇ ਲੋਕਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦੇ ਲੋਕਾਂ ਨੇ ਅਸ਼ੀਮਾ ਨੂੰ ਬਣਾਇਆ। ਅਵੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਬਣਾਇਆ ਅਤੇ ਸਫ਼ਰਵੀਆਂ ਨੇ ਆਪਣੇ ਬਾਲਕਾਂ ਨੂੰ ਅਦਰਮਲੇਕ ਅਤੇ ਅਨਾਮਲੇਕ ਦੇ ਲਈ ਜੋ ਸਫ਼ਰਵਇਮ ਦੇ ਦੇਵਤੇ ਸਨ ਅੱਗ ਵਿੱਚ ਸਾੜਦੇ ਹੁੰਦੇ ਸਨ। ਇਸ ਤਰ੍ਹਾਂ ਉਹ ਯਾਹਵੇਹ ਦੀ ਉਪਾਸਨਾ ਕਰਨ ਵਾਲੇ ਤਾਂ ਬਣ ਗਏ, ਪਰ ਨਾਲ ਹੀ ਆਪਣੇ ਲਈ ਉੱਚੀਆਂ ਥਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਹਨਾਂ ਦੇ ਲਈ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਭੇਟਾਂ ਚੜ੍ਹਾਉਂਦੇ ਹੁੰਦੇ ਸਨ। ਉਹਨਾਂ ਨੇ ਯਾਹਵੇਹ ਦੀ ਉਪਾਸਨਾ ਕੀਤੀ, ਪਰ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ, ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ ਹੁੰਦੇ ਸਨ।

ਅੱਜ ਦੇ ਦਿਨ ਤੱਕ ਉਹ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਹਨ। ਉਹ ਨਾ ਤਾਂ ਯਾਹਵੇਹ ਦੀ ਉਪਾਸਨਾ ਕਰਦੇ ਹਨ ਅਤੇ ਨਾ ਹੀ ਫ਼ਰਮਾਨਾਂ ਅਤੇ ਨਿਯਮਾਂ, ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਹਨ ਜੋ ਯਾਹਵੇਹ ਨੇ ਯਾਕੋਬ ਦੀ ਸੰਤਾਨ ਨੂੰ ਦਿੱਤੇ ਸਨ, ਜਿਸਦਾ ਉਸਨੇ ਇਸਰਾਏਲ ਦਾ ਨਾਮ ਦਿੱਤਾ ਸੀ। ਜਦੋਂ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਤਾਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, “ਦੂਜੇ ਦੇਵਤਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ, ਨਾ ਹੀ ਉਨ੍ਹਾਂ ਅੱਗੇ ਮੱਥਾ ਟੇਕਣ ਦੀ, ਨਾ ਉਨ੍ਹਾਂ ਨੂੰ ਬਲੀਆਂ ਚੜ੍ਹਾਉਣ ਦੀ, ਨਾ ਹੀ ਉਨ੍ਹਾਂ ਦੀ ਸੇਵਾ ਜਾਂ ਪੂਜਾ ਕਰਨ ਦੀ ਕੋਈ ਲੋੜ ਹੈ। ਪਰ ਯਾਹਵੇਹ, ਜੋ ਤੁਹਾਨੂੰ ਮਹਾਨ ਤਾਕਤ ਅਤੇ ਸ਼ਕਤੀਸ਼ਾਲੀ ਬਾਂਹ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਉਹੀ ਹੈ ਜਿਸਦੀ ਤੁਹਾਨੂੰ ਉਪਾਸਨਾ ਕਰਨੀ ਚਾਹੀਦੀ ਹੈ। ਉਸ ਨੂੰ ਮੱਥਾ ਟੇਕਣਾ ਅਤੇ ਉਸ ਨੂੰ ਬਲੀਆਂ ਚੜ੍ਹਾਉਣਾ। ਤੁਹਾਨੂੰ ਉਹਨਾਂ ਫ਼ਰਮਾਨਾਂ ਅਤੇ ਬਿਧੀਆਂ, ਹੁਕਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਜੋ ਉਸ ਨੇ ਤੁਹਾਡੇ ਲਈ ਲਿਖੇ ਹਨ। ਨਾਲੇ, ਇਹ ਜ਼ਰੂਰੀ ਨਹੀਂ ਕਿ ਤੁਸੀਂ ਹੋਰ ਦੇਵਤਿਆਂ ਤੋਂ ਡਰੋ। ਉਸ ਨੇਮ ਨੂੰ ਨਾ ਭੁੱਲੋ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਹੈ, ਅਤੇ ਹੋਰ ਦੇਵਤਿਆਂ ਦੀ ਉਪਾਸਨਾ ਨਾ ਕਰੋ। ਇਸ ਦੀ ਬਜਾਏ, ਆਪਣੇ ਯਾਹਵੇਹ ਦੀ ਉਪਾਸਨਾ ਕਰੋ ਇਹ ਉਹੀ ਹੈ ਜੋ ਤੁਹਾਨੂੰ ਤੁਹਾਡੇ ਸਾਰੇ ਦੁਸ਼ਮਣਾਂ ਦੇ ਹੱਥੋਂ ਬਚਾਵੇਗਾ।”

ਪਰ ਉਹਨਾਂ ਨਾ ਸੁਣਿਆ, ਸਗੋਂ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਰਹੇ। ਇਸ ਤਰ੍ਹਾਂ ਉਹ ਲੋਕ ਯਾਹਵੇਹ ਦਾ ਡਰ ਵੀ ਮੰਨਦੇ ਸਨ ਤੇ ਨਾਲੇ ਆਪਣੀਆਂ ਘੜ੍ਹੀਆਂ ਹੋਈਆਂ ਮੂਰਤਾਂ ਦੀ ਪੂਜਾ ਵੀ ਕਰਦੇ ਸਨ ਅਤੇ ਜਿਵੇਂ ਪੁਰਖੇ ਭੇਟਾਂ ਚੜ੍ਹਾਉਂਦੇ ਸਨ, ਉਸੇ ਤਰ੍ਹਾਂ ਉਹਨਾਂ ਦੇ ਪੁੱਤਰ ਪੋਤਰੇ ਵੀ ਅੱਜ ਦੇ ਦਿਨ ਤੱਕ ਚੜ੍ਹਾਉਂਦੇ ਹਨ।

Source notes (1)
  1. Footnote ਕੂਚ 20:4

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.