Skip to content
BibleKenya

Biblica® Open Punjabi Contemporary Version 2025

1 ਇਤਿਹਾਸ 25

ਸੰਗੀਤਕਾਰ

ਦਾਵੀਦ ਨੇ ਸੈਨਾ ਦੇ ਸਰਦਾਰਾਂ ਦੇ ਨਾਲ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕੁਝ ਨੂੰ ਭਵਿੱਖਬਾਣੀ ਦੇ ਕੰਮ ਲਈ ਰਬਾਬ, ਸਿਤਾਰ ਅਤੇ ਝਾਂਜਾਂ ਦੇ ਨਾਲ ਵੱਖਰਾ ਕੀਤਾ। ਇਹ ਸੇਵਾ ਕਰਨ ਵਾਲੇ ਬੰਦਿਆਂ ਦੀ ਸੂਚੀ ਇਹ ਹੈ:

ਆਸਾਫ਼ ਦੇ ਪੁੱਤਰਾਂ ਵਿੱਚੋਂ

ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।

ਯਦੂਥੂਨ ਦੇ ਪੁੱਤਰ

ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।

ਹੇਮਾਨ, ਉਸਦੇ ਪੁੱਤਰਾਂ ਵਿੱਚੋਂ:

ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ। ਇਹ ਸਾਰੇ ਰਾਜੇ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ। ਉਹ ਉਸ ਨੂੰ ਉੱਚਾ ਕਰਨ ਲਈ ਪਰਮੇਸ਼ਵਰ ਦੇ ਵਾਅਦਿਆਂ ਦੁਆਰਾ ਦਿੱਤੇ ਗਏ ਸਨ। ਪਰਮੇਸ਼ਵਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਅਤੇ ਤਿੰਨ ਧੀਆਂ ਦਿੱਤੀਆਂ ਸਨ।

ਇਹ ਸਾਰੇ ਮਨੁੱਖ ਰਾਜੇ ਦੇ ਅਧੀਨ ਸਨ। ਆਪਣੇ ਪਿਤਾ ਦੀ ਨਿਗਰਾਨੀ ਯਾਹਵੇਹ ਦੇ ਭਵਨ ਦੇ ਸੰਗੀਤ ਲਈ, ਛੈਣਿਆਂ, ਸਤਾਰਾਂ ਅਤੇ ਰਬਾਬ ਨਾਲ ਗਾ ਵਜਾ ਕੇ, ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਕਰਨ।

ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ਼, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ। ਆਪਣੇ ਰਿਸ਼ਤੇਦਾਰਾਂ ਦੇ ਨਾਲ, ਸਾਰੇ ਜਿਹੜੇ ਯਾਹਵੇਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਉਹਨਾਂ ਦੀ ਗਿਣਤੀ ਦੋ ਸੌ ਅਠਾਸੀ ਸੀ। ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਲਈ ਪਰਚੀਆਂ ਪਾਈਆਂ।

ਪਹਿਲੀ ਪਰਚੀ ਆਸਾਫ਼ ਲਈ, ਯੋਸੇਫ਼ ਦੀ ਨਿੱਕਲੀ,

ਉਸਦੇ ਪੁੱਤਰ ਅਤੇ ਉਸਦੇ ਰਿਸ਼ਤੇਦਾਰ ਲਈ ਕੁੱਲ੍ਹ ਬਾਰਾਂ ਜੋ ਕੁੱਲ੍ਹ ਬਾਰਾਂ ਸਨ

ਦੂਸਰੀ ਗਦਲਯਾਹ ਦੀ,

ਉਸਦੀ ਅਤੇ ਉਸਦੇ ਪੁੱਤਰ ਅਤੇ ਰਿਸ਼ਤੇਦਾਰ ਦੀ ਜੋ ਕੁੱਲ੍ਹ ਬਾਰਾਂ ਸਨ

ਤੀਸਰਾ ਜ਼ੱਕੂਰ ਦੀ,

ਉਸਦੇ ਪੁੱਤਰ ਅਤੇ ਰਿਸ਼ਤੇਦਾਰਾਂ ਜੋ ਕੁੱਲ੍ਹ ਬਾਰਾਂ ਸਨ

ਚੌਥਾ ਯਸਰੀ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਪੰਜਵੀਂ ਨਥਾਨਯਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਛੇਵਾਂ ਬੁੱਕੀਯਾਹ ਦੀ,

ਉਸਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਸੱਤਵਾਂ ਯਸਰੇਲਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਅੱਠਵੀਂ ਯਸ਼ਯਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਨੌਵੀਂ ਮੱਤਨਯਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਦੱਸਵੀਂ ਸ਼ਿਮਈ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਗਿਆਰ੍ਹਵੀਂ ਅਜ਼ਰੇਲ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ ਬਾਰਵੀਂ ਹਸ਼ਬਯਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ ਤੇਰਵੀਂ ਸ਼ੂਬਾਏਲ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਚੌਦਵੀਂ ਮੱਤੀਥਯਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਪੰਦਰਵੀਂ ਯਰੇਮੋਥ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਸੋਲ਼ਵੀ ਹਨਨਯਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਸਤਾਰ੍ਹਵੀਂ ਜੋਸ਼ਬੇਕਸ਼ਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ ਅਠਾਰਵੀਂ ਹਨਾਨੀ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਉਨ੍ਹੀਵੀਂ ਮੱਲੋਥੀ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਵੀਹਵੀਂ ਅਲਯਾਥਾਹ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਇੱਕੀਵੀਂ ਹੋਥੀਰ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ ਬਾਈਵੀਂ ਗਿਦਲਤੀ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ

ਤੇਈਵੀਂ ਮਹਾਜ਼ੀਓਥ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ ਚੌਵੀਵੀਂ ਰੋਮਮਤੀ-ਏਜ਼ਰ ਦੀ,

ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.