Skip to content
BibleKenya

Biblica® Open Punjabi Contemporary Version 2025

1 ਇਤਿਹਾਸ 24

ਜਾਜਕਾਂ ਦੇ ਦਲ

ਹਾਰੋਨ ਦੇ ਪੁੱਤਰਾਂ ਦੇ ਦਲ ਇਹ ਸਨ:

ਹਾਰੋਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। ਪਰ ਨਾਦਾਬ ਅਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਹੀ ਮਰ ਗਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸੀ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕਾਂ ਵਜੋਂ ਸੇਵਾ ਕੀਤੀ। ਦਾਵੀਦ ਨੇ ਅਲਆਜ਼ਾਰ ਦੇ ਪੁੱਤਰਾਂ ਸਾਦੋਕ ਅਤੇ ਈਥਾਮਾਰ ਦੇ ਪੁੱਤਰਾਂ ਅਹੀਮੇਲੇਕ ਦੀ ਸਹਾਇਤਾ ਨਾਲ, ਦਾਵੀਦ ਨੇ ਉਹਨਾਂ ਦੀ ਸੇਵਾ ਕਰਨ ਦੇ ਕੰਮਾਂ ਲਈ ਉਹਨਾਂ ਨੂੰ ਵੰਡ ਦਿੱਤਾ। ਈਥਾਮਾਰ ਦੇ ਪੁੱਤਰਾਂ ਨਾਲੋਂ ਅਲਆਜ਼ਾਰ ਦੇ ਪੁੱਤਰਾਂ ਵਿੱਚ ਬਹੁਤ ਸਾਰੇ ਆਗੂ ਪਾਏ ਗਏ ਅਤੇ ਉਹਨਾਂ ਨੂੰ ਇਸ ਅਨੁਸਾਰ ਵੰਡਿਆ ਗਿਆ: ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਸੋਲ੍ਹਾਂ ਮੁਖੀਏ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਅੱਠ ਪਰਿਵਾਰ ਦੇ ਮੁਖੀਏ ਸਨ। ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ਵਰ ਦੇ ਸਰਦਾਰ ਸਨ।

ਇੱਕ ਲੇਵੀ ਨਥਾਨੇਲ ਦੇ ਪੁੱਤਰ ਸ਼ਮਅਯਾਹ ਲਿਖਾਰੀ ਨੇ ਰਾਜੇ ਅਤੇ ਅਧਿਕਾਰੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੇ ਨਾਮ ਲਿਖੇ: ਸਾਦੋਕ ਜਾਜਕ, ਅਬੀਯਾਥਰ ਦਾ ਪੁੱਤਰ ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਦੇ ਸਨਮੁਖ ਲਿਖਿਆ। ਇੱਕ ਪਰਿਵਾਰ ਅਲਆਜ਼ਾਰ ਤੋਂ ਅਤੇ ਫਿਰ ਇੱਕ ਈਥਾਮਾਰ ਤੋਂ ਲਿਆ ਜਾ ਰਿਹਾ ਹੈ।

ਪਹਿਲੀ ਪਰਚੀ ਯਹੋਯਾਰੀਬ ਦੀ ਨਿੱਕਲੀ,

ਦੂਸਰੀ ਯਦਾਯਾਹ ਦੀ,

ਤੀਸਰੀ ਹਰੀਮ ਦੀ,

ਚੌਥੀ ਸੀਓਰੀਮ ਦੀ,

ਪੰਜਵੀਂ ਮਲਕੀਯਾਹ ਦੀ,

ਛੇਵੀਂ ਮਿਯਾਮੀਨ ਦੀ,

ਸੱਤਵੀ ਹਕੋਜ਼ ਦੀ,

ਅੱਠਵਾਂ ਅਬੀਯਾਹ ਦੀ,

ਨੌਵੀ ਯੇਸ਼ੂਆ ਦੀ,

ਦਸਵੀ ਸ਼ਕਨਯਾਹ ਦੀ,

ਗਿਆਰਵੀਂ ਅਲਯਾਸ਼ੀਬ ਦੀ।

ਬਾਰਵੀਂ ਯਾਕੀਮ ਦੀ,

ਤੇਰ੍ਹਵੀਂ ਹੁੱਪਾਹ ਦੀ,

ਚੋਦਵੀਂ ਯਸ਼ਬੇਆਬ ਦੀ,

ਪੰਦਰਵੀਂ ਬਿਲਗਾਹ ਦੀ,

ਸੋਲਵੀਂ ਇਮੇਰ ਦੀ,

ਸਤਾਰਵੀਂ ਹੇਜ਼ੀਰ ਦੀ।

ਅਠਾਰਵੀਂ ਹੱਪੀਸੇਸ ਦੀ,

ਉਨੀਵਾਂ ਪਥਹਯਾਹ ਦੀ,

ਵੀਹਵਾਂ ਹਿਜ਼ਕੀਏਲ ਦੀ,

ਇੱਕੀਵੀਂ ਯਾਕੀਨ ਦੀ,

ਬਾਈਵੀਂ ਗਮੁਲ ਦੀ,

ਤੇਈਵੀਂ ਦਲਾਯਾਹ ਲਈ

ਅਤੇ ਚੌਵੀਵੀਂ ਮਅਜ਼ਯਾਹ ਲਈ।

ਇਹ ਉਹਨਾਂ ਦੀ ਸੇਵਾ ਦਾ ਨਿਯੁਕਤ ਹੁਕਮ ਸੀ ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਪ੍ਰਵੇਸ਼ ਕਰਦੇ ਸਨ, ਉਹਨਾਂ ਦੇ ਪੂਰਵਜ ਹਾਰੋਨ ਦੁਆਰਾ ਉਹਨਾਂ ਲਈ ਨਿਰਧਾਰਤ ਨਿਯਮਾਂ ਅਨੁਸਾਰ, ਭਵਨ, ਇਸਰਾਏਲ ਦੇ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।

ਬਾਕੀ ਦੇ ਲੇਵੀ

ਲੇਵੀ ਦੇ ਬਾਕੀ ਪੁੱਤਰਾਂ ਲਈ:

ਅਮਰਾਮ ਦੇ ਪੁੱਤਰਾਂ ਵਿੱਚੋਂ: ਸ਼ੂਬਾਏਲ;

ਸ਼ੂਬਾਏਲ ਦੇ ਪੁੱਤਰਾਂ ਵਿੱਚੋਂ: ਯਹਦਯਾਹ।

ਰਹਾਬਯਾਹ ਦੇ ਪੁੱਤਰਾਂ ਵਿੱਚੋਂ ਯਿੱਸ਼ੀਯਾਹ ਪਹਿਲਾ ਸੀ।

ਇਜ਼ਹਾਰੀਆਂ ਵਿੱਚੋਂ: ਸ਼ਲੋਮੋਥ;

ਸ਼ਲੋਮੋਥ ਦੇ ਪੁੱਤਰਾਂ ਵਿੱਚੋਂ: ਯਹਥ।

ਹਬਰੋਨ ਦੇ ਪੁੱਤਰ:

ਯਿਰਯਾਹ ਪਹਿਲਾ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।

ਉਜ਼ੀਏਲ ਦਾ ਪੁੱਤਰ: ਮੀਕਾਹ;

ਮੀਕਾਹ ਦੇ ਪੁੱਤਰਾਂ ਵਿੱਚੋਂ: ਸ਼ਮੀਰ।

ਮੀਕਾਹ ਦਾ ਭਰਾ: ਯਿੱਸ਼ੀਯਾਹ;

ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ: ਜ਼ਕਰਯਾਹ।

ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ।

ਯਅਜ਼ਯਾਹ ਦਾ ਪੁੱਤਰ: ਬੇਨੋ।

ਮੇਰਾਰੀ ਦੇ ਪੁੱਤਰ:

ਯਅਜ਼ਯਾਹ ਤੋਂ: ਬੇਨੋ, ਸ਼ੋਹਮ, ਜ਼ੱਕੂਰ ਅਤੇ ਇਬਰੀ।

ਮਹਲੀ ਤੋਂ: ਅਲਆਜ਼ਾਰ, ਜਿਸ ਦੇ ਕੋਈ ਪੁੱਤਰ ਨਹੀਂ ਸਨ।

ਕੀਸ਼ ਤੋਂ: ਕੀਸ਼ ਦਾ ਪੁੱਤਰ ਯਰਹਮੇਲ।

ਅਤੇ ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੀਮੋਥ।

ਉਹ ਸਾਰੇ ਲੇਵੀ ਦੇ ਪੁੱਤਰਾਂ ਦੇ ਘਰਾਣਿਆਂ ਦੇ ਅਨੁਸਾਰ ਲੇਵੀਆਂ ਦੇ ਸੰਤਾਨ ਸਨ।

ਉਹਨਾਂ ਨੇ ਦਾਵੀਦ ਪਾਤਸ਼ਾਹ ਅਤੇ ਸਾਦੋਕ, ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਆਂ ਦੀ ਹਜ਼ੂਰੀ ਵਿੱਚ ਹਾਰੋਨ ਦੇ ਪੁੱਤਰਾਂ ਵਾਂਗ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਗੁਣੇ ਪਾਏ। ਸਭ ਤੋਂ ਵੱਡੇ ਭਰਾ ਦੇ ਪਰਿਵਾਰਾਂ ਨਾਲ ਸਭ ਤੋਂ ਛੋਟੇ ਭਰਾਵਾਂ ਵਰਗਾ ਹੀ ਸਲੂਕ ਕੀਤਾ ਜਾਂਦਾ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.