Biblica® Open Punjabi Contemporary Version 2025
1 ਇਤਿਹਾਸ 18
ਦਾਵੀਦ ਦੀਆਂ ਜਿੱਤਾਂ
ਕੁਝ ਸਮੇਂ ਦੇ ਬਾਅਦ, ਦਾਵੀਦ ਨੇ ਫ਼ਲਿਸਤੀਆਂ ਨੂੰ ਹਰਾਇਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਗਾਥ ਅਤੇ ਉਸ ਦੇ ਆਸ-ਪਾਸ ਦੇ ਪਿੰਡਾਂ ਨੂੰ ਫ਼ਲਿਸਤੀਆਂ ਦੇ ਕੋਲੋ ਖੋਹ ਲਿਆ।
ਦਾਵੀਦ ਨੇ ਮੋਆਬੀਆਂ ਨੂੰ ਵੀ ਹਰਾਇਆ ਅਤੇ ਉਹ ਉਸ ਦੇ ਅਧੀਨ ਹੋ ਗਏ ਅਤੇ ਉਸ ਲਈ ਨਜ਼ਰਾਨੇ ਲਿਆਉਣ ਲੱਗੇ।
ਇਸ ਤੋਂ ਇਲਾਵਾ, ਦਾਵੀਦ ਨੇ ਜ਼ੋਬਾਹ ਦੇ ਰਾਜੇ ਹਾਦੇਦੇਜ਼ਰ ਨੂੰ ਵੀ ਹਮਾਥ ਦੇ ਨੇੜੇ ਹਰਾ ਦਿੱਤਾ, ਜਦੋਂ ਉਹ ਫ਼ਰਾਤ ਦਰਿਆ ਉੱਤੇ ਆਪਣੀ ਯਾਦਗਾਰ ਬਣਾਉਣ ਲਈ ਗਿਆ ਸੀ। ਦਾਵੀਦ ਨੇ ਉਸ ਦੇ ਇੱਕ ਹਜ਼ਾਰ ਰੱਥ, ਸੱਤ ਹਜ਼ਾਰ ਸਵਾਰ ਅਤੇ ਵੀਹ ਹਜ਼ਾਰ ਪੈਦਲ ਸਿਪਾਹੀਆਂ ਨੂੰ ਫੜ ਲਿਆ। ਉਸ ਨੇ ਰਥਾਂ ਦੇ ਸੌ ਘੋੜਿਆਂ ਨੂੰ ਛੱਡ ਕੇ ਬਾਕੀ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ ਉਹਨਾਂ ਨੂੰ ਲੰਗੜੇ ਕਰ ਦਿੱਤਾ।
ਜਦੋਂ ਦੰਮਿਸ਼ਕ ਦੇ ਅਰਾਮੀ ਜ਼ੋਬਾਹ ਦੇ ਰਾਜੇ ਹਾਦੇਦੇਜ਼ਰ ਦੀ ਮਦਦ ਕਰਨ ਲਈ ਆਏ ਤਾਂ ਦਾਵੀਦ ਨੇ ਉਨ੍ਹਾਂ ਵਿੱਚੋਂ ਬਾਈ ਹਜ਼ਾਰ ਨੂੰ ਮਾਰ ਦਿੱਤਾ। ਤਦ ਦਾਵੀਦ ਨੇ ਦੰਮਿਸ਼ਕ ਦੇ ਅਰਾਮ ਵਿੱਚਕਾਰ ਚੌਂਕੀਆਂ ਬੈਠਾ ਦਿੱਤੀਆਂ ਅਤੇ ਅਰਾਮੀ ਉਸ ਦੇ ਅਧੀਨ ਹੋ ਗਏ, ਅਤੇ ਨਜ਼ਰਾਨੇ ਲਿਆਉਣ ਲੱਗੇ ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
ਦਾਵੀਦ ਨੇ ਸੋਨੇ ਦੀਆਂ ਢਾਲ਼ਾਂ ਜਿਹੜੀਆਂ ਹਾਦੇਦੇਜ਼ਰ ਦੇ ਅਫ਼ਸਰਾਂ ਕੋਲ ਲੈ ਲਈਆਂ ਅਤੇ ਉਨ੍ਹਾਂ ਨੂੰ ਯੇਰੂਸ਼ਲੇਮ ਲੈ ਆਇਆ। ਤੇਬਹਥ ਅਤੇ ਕੂਨ ਤੋਂ ਜੋ ਹਾਦੇਦੇਜ਼ਰ ਦੇ ਸ਼ਹਿਰ ਵਿੱਚੋਂ ਸਨ, ਰਾਜਾ ਦਾਵੀਦ ਨੇ ਬਹੁਤ ਸਾਰਾ ਪਿੱਤਲ ਲੈ ਆਇਆ, ਜਿਸ ਨੂੰ ਸ਼ਲੋਮੋਨ ਨੇ ਪਿੱਤਲ ਦੇ ਸਾਗਰ, ਥੰਮ੍ਹਾਂ ਅਤੇ ਪਿੱਤਲ ਦੇ ਵੱਖੋ-ਵੱਖਰੇ ਸਮਾਨ ਬਣਾਉਣ ਲਈ ਵਰਤਿਆ।
ਜਦੋਂ ਹਮਾਥ ਦੇ ਰਾਜੇ ਤੋਊ ਨੇ ਸੁਣਿਆ ਕਿ ਦਾਵੀਦ ਨੇ ਹਾਦੇਦੇਜ਼ਰ ਦੇ ਰਾਜੇ ਜ਼ੋਬਾਹ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ, ਉਸ ਨੇ ਆਪਣੇ ਪੁੱਤਰ ਹਦੋਰਾਮ ਨੂੰ ਰਾਜਾ ਦਾਵੀਦ ਕੋਲ ਭੇਜਿਆ, ਅਤੇ ਉਸਨੂੰ ਵਧਾਈ ਦੇਣ ਲਈ ਅਤੇ ਹਾਦੇਦੇਜ਼ਰ ਉੱਤੇ ਲੜਾਈ ਵਿੱਚ ਉਸ ਦੀ ਜਿੱਤ ਲਈ ਵਧਾਈ ਦੇਣ ਲਈ ਭੇਜਿਆ, ਕਿਉਂ ਜੋ ਹਾਦੇਦੇਜ਼ਰ ਤੋਊ ਨਾਲ ਲੜਾਈ ਕਰਦਾ ਰਹਿੰਦਾ ਸੀ ਅਤੇ ਉਸ ਨੇ ਸੋਨੇ, ਚਾਂਦੀ, ਅਤੇ ਪਿੱਤਲ ਦੇ ਭਾਂਡੇ ਵੀ ਨਾਲ ਭੇਜੇ।
ਰਾਜਾ ਦਾਵੀਦ ਨੇ ਇਹ ਵਸਤੂਆਂ ਯਾਹਵੇਹ ਨੂੰ ਅਰਪਣ ਕੀਤੀਆਂ, ਜਿਵੇਂ ਉਸ ਨੇ ਇਨ੍ਹਾਂ ਸਾਰੀਆਂ ਕੌਮਾਂ ਤੋਂ ਲਏ ਚਾਂਦੀ ਅਤੇ ਸੋਨੇ ਨਾਲ ਕੀਤੀ ਸੀ: ਅਦੋਮ ਅਤੇ ਮੋਆਬ, ਅੰਮੋਨੀ ਅਤੇ ਫ਼ਲਿਸਤੀ ਅਤੇ ਅਮਾਲੇਕ।
ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਲੂਣ ਦੀ ਘਾਟੀ ਵਿੱਚ ਅਠਾਰਾਂ ਹਜ਼ਾਰ ਅਦੋਮੀਆਂ ਨੂੰ ਮਾਰਿਆ। ਉਸ ਨੇ ਅਦੋਮ ਵਿੱਚ ਚੌਕੀ ਬਣਾ ਲਈ ਅਤੇ ਸਾਰੇ ਅਦੋਮੀ ਦਾਵੀਦ ਦੇ ਅਧੀਨ ਹੋ ਗਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
ਦਾਵੀਦ ਦੇ ਅਧਿਕਾਰੀਆਂ ਦੇ ਨਾਮ
ਦਾਵੀਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਆਪਣੇ ਸਾਰੇ ਲੋਕਾਂ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ।
ਜ਼ੇਰੂਇਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ
ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ।
ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬੀਯਾਥਰ ਦਾ ਪੁੱਤਰ ਅਹੀਮੇਲੇਕ ਜਾਜਕ ਸਨ।
ਸ਼ਾਵਸ਼ਾ ਮੁਨਸ਼ੀ ਸੀ;
ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਥੀਆਂ ਅਤੇ ਪਲੇਥੀਆਂ ਉੱਤੇ ਪ੍ਰਧਾਨ ਸੀ।
ਅਤੇ ਦਾਵੀਦ ਦੇ ਪੁੱਤਰ ਰਾਜੇ ਦੇ ਪੱਖ ਵਿੱਚ ਮੁੱਖ ਅਧਿਕਾਰੀ ਸਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.