Biblica® Open Punjabi Contemporary Version 2025
1 ਇਤਿਹਾਸ 12
ਯੋਧੇ ਦਾਵੀਦ ਦੇ ਨਾਲ ਰਲਦੇ ਹਨ
ਇਹ ਉਹ ਮਨੁੱਖ ਸਨ ਜੋ ਦਾਵੀਦ ਕੋਲ ਸਿਕਲਗ ਵਿੱਚ ਆਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਸਾਹਮਣੇ ਤੋਂ ਬਾਹਰ ਕੱਢਿਆ ਗਿਆ ਸੀ (ਉਹ ਉਹਨਾਂ ਸੂਰਮਿਆਂ ਵਿੱਚੋਂ ਸਨ ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਸਹਾਇਤਾ ਕੀਤੀ ਸੀ; ਉਹ ਤੀਰ-ਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ):
ਉਹਨਾਂ ਦਾ ਮੁਖੀਆ ਅਹੀਅਜ਼ਰ ਅਤੇ ਸ਼ੇਮਾਹ ਦੇ ਪੁੱਤਰ ਯੋਆਸ਼ ਗਿਬਆਹ;
ਅਜ਼ਮਾਵੇਥ ਦੇ ਪੁੱਤਰ ਈਜ਼ੀਏਲ ਅਤੇ ਪੇਲੇਟ;
ਬੇਰਾਕਾਹ, ਯੇਹੂ ਅਨਾਥੋਥ, ਅਤੇ ਗਿਬਓਨੀ ਇਸ਼ਮਾਯਾਹ, ਤੀਹਾਂ ਵਿੱਚੋਂ ਇੱਕ ਸ਼ਕਤੀਸ਼ਾਲੀ ਯੋਧਾ, ਜੋ ਤੀਹ ਲੋਕਾਂ ਦਾ ਆਗੂ ਸੀ।
ਯਿਰਮਿਯਾਹ, ਯਹਜ਼ੀਏਲ, ਯੋਹਾਨਾਨ, ਯੋਜ਼ਾਬਾਦ ਗਦਰਾਥੀ, ਅਲੂਜ਼ਈ, ਯਰੀਮੋਥ, ਬਲਯਾਹ, ਸਮਰਯਾਹ ਅਤੇ ਸ਼ਾਫ਼ਟਯਾਹ ਹਾਰੂਫਾਈ;
ਅਲਕਾਨਾਹ, ਯਿੱਸ਼ੀਯਾਹ, ਅਜ਼ਰੇਲ, ਯੋਏਜ਼ਰ ਅਤੇ ਯਸ਼ੋਬਯਾਮ ਕੋਰਾਹੀਆਂ;
ਅਤੇ ਗਦੋਰ ਤੋਂ ਯਰੋਹਾਮ ਦੇ ਪੁੱਤਰ ਯੋਏਲਾਹ ਅਤੇ ਜ਼ਬਦਯਾਹ।
ਕੁਝ ਗਾਦੀਆਂ ਨੇ ਦਾਵੀਦ ਨੂੰ ਉਜਾੜ ਵਿੱਚ ਉਸਦੇ ਗੜ੍ਹ ਵਿੱਚ ਛੱਡ ਦਿੱਤਾ। ਉਹ ਬਹਾਦਰ ਯੋਧੇ ਸਨ, ਲੜਾਈ ਲਈ ਤਿਆਰ ਸਨ ਅਤੇ ਢਾਲ਼ ਅਤੇ ਬਰਛੇ ਨੂੰ ਸੰਭਾਲਣ ਦੇ ਯੋਗ ਸਨ। ਉਹਨਾਂ ਦੇ ਚਿਹਰੇ ਸ਼ੇਰਾਂ ਦੇ ਚਿਹਰੇ ਸਨ, ਅਤੇ ਉਹ ਪਹਾੜਾਂ ਵਿੱਚ ਗਜ਼ਲਾਂ ਵਾਂਗ ਤੇਜ਼ ਸਨ।
ਏਜ਼ਰ ਪ੍ਰਧਾਨ ਸੀ,
ਓਬਦਯਾਹ ਦੂਜਾ, ਅਲੀਆਬ ਤੀਜਾ,
ਮਿਸ਼ਮਨਾਹ ਚੌਥਾ, ਯਿਰਮਿਯਾਹ ਪੰਜਵਾਂ,
ਅੱਤਈ ਛੇਵਾਂ, ਅਲੀਏਲ ਸੱਤਵਾਂ,
ਯੋਹਾਨਾਨ ਅੱਠਵਾਂ, ਅਲਜ਼ਾਬਾਦ ਨੌਵਾਂ,
ਯਿਰਮਿਯਾਹ ਦਸਵਾਂ ਅਤੇ ਮਕਬਨਈ ਗਿਆਰਵਾਂ।
ਇਹ ਗਾਦੀਆਂ ਵਿੱਚੋਂ ਸੈਨਾਪਤੀ ਸਨ। ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਬਰਾਬਰ ਸੀ, ਅਤੇ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਬਰਾਬਰ ਸੀ ਇਹ ਉਹ ਸਨ ਜਿਨ੍ਹਾਂ ਨੇ ਪਹਿਲੇ ਮਹੀਨੇ ਯਰਦਨ ਨੂੰ ਪਾਰ ਕੀਤਾ ਜਦੋਂ ਉਹ ਦੇ ਸਾਰੇ ਕੰਢਿਆਂ ਉੱਤੇ ਪਾਣੀ ਭਰ ਗਿਆ ਸੀ ਅਤੇ ਉਹਨਾਂ ਨੇ ਵਾਦੀਆਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪੂਰਬ ਅਤੇ ਪੱਛਮ ਵੱਲ ਭਜਾ ਦਿੱਤਾ।
ਹੋਰ ਬਿਨਯਾਮੀਨੀ ਅਤੇ ਯਹੂਦਾਹ ਦੇ ਕੁਝ ਮਨੁੱਖ ਵੀ ਦਾਵੀਦ ਕੋਲ ਉਸਦੇ ਗੜ੍ਹ ਵਿੱਚ ਆਏ। ਦਾਵੀਦ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਮਦਦ ਕਰਨ ਲਈ ਮੇਰੇ ਕੋਲ ਆਏ ਹੋ, ਤਾਂ ਮੈਂ ਤੁਹਾਡੇ ਨਾਲ ਜੁੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਮੈਨੂੰ ਮੇਰੇ ਦੁਸ਼ਮਣਾਂ ਦੇ ਹਵਾਲੇ ਕਰਨ ਲਈ ਆਏ ਹੋ ਜਦੋਂ ਮੇਰੇ ਹੱਥ ਹਿੰਸਾ ਤੋਂ ਮੁਕਤ ਹਨ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ਵਰ ਇਸ ਨੂੰ ਵੇਖ ਕੇ ਤੁਹਾਡਾ ਨਿਆਂ ਕਰੇ।”
ਤਦ ਆਤਮਾ ਤੀਹਾਂ ਦੇ ਸਰਦਾਰ ਅਮਾਸਈ ਉੱਤੇ ਆਇਆ ਅਤੇ ਉਸ ਨੇ ਆਖਿਆ,
ਹੇ ਦਾਵੀਦ, ਅਸੀਂ ਤੇਰੇ ਹਾਂ!
ਹੇ ਯੱਸੀ ਦੇ ਪੁੱਤਰ! ਅਸੀਂ ਤੇਰੇ ਨਾਲ ਹਾਂ,
ਸਲਾਮਤੀ ਤੈਨੂੰ ਸਲਾਮਤੀ
ਅਤੇ ਸਲਾਮਤੀ ਉਹਨਾਂ ਲਈ ਜੋ ਤੁਹਾਡੀ ਮਦਦ ਕਰਦੇ ਹਨ,
ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਮਦਦ ਕਰੇਗਾ।
ਇਸ ਲਈ ਦਾਵੀਦ ਨੇ ਉਹਨਾਂ ਨੂੰ ਕਬੂਲ ਕਰ ਲਿਆ ਅਤੇ ਉਹਨਾਂ ਨੂੰ ਆਪਣੇ ਹਮਲਾਵਰ ਦਲਾਂ ਦਾ ਆਗੂ ਬਣਾਇਆ।
ਮਨੱਸ਼ੇਹ ਦੇ ਗੋਤ ਵਿੱਚੋਂ ਕਈਆਂ ਨੇ ਦਾਵੀਦ ਨੂੰ ਛੱਡ ਦਿੱਤਾ ਜਦੋਂ ਉਹ ਸ਼ਾਊਲ ਨਾਲ ਲੜਨ ਲਈ ਫ਼ਲਿਸਤੀਆਂ ਨਾਲ ਗਿਆ। (ਉਸ ਨੇ ਅਤੇ ਉਸਦੇ ਆਦਮੀਆਂ ਨੇ ਫ਼ਲਿਸਤੀਆਂ ਦੀ ਸਹਾਇਤਾ ਨਹੀਂ ਕੀਤੀ ਕਿਉਂਕਿ ਸਲਾਹ ਕਰਨ ਤੋਂ ਬਾਅਦ, ਉਹਨਾਂ ਦੇ ਹਾਕਮਾਂ ਨੇ ਉਸਨੂੰ ਭੇਜ ਦਿੱਤਾ। ਉਹਨਾਂ ਨੇ ਕਿਹਾ, “ਜੇਕਰ ਉਹ ਆਪਣੇ ਸੁਆਮੀ ਸ਼ਾਊਲ ਨੂੰ ਛੱਡ ਦਿੰਦਾ ਹੈ ਤਾਂ ਸਾਡੇ ਸਿਰਾਂ ਦਾ ਮੁੱਲ ਪਵੇਗਾ।”) ਜਦੋਂ ਦਾਵੀਦ ਸਿਕਲਗ ਨੂੰ ਗਿਆ, ਇਹ ਮਨੱਸ਼ੇਹ ਦੇ ਆਦਮੀ ਸਨ ਜਿਨ੍ਹਾਂ ਨੇ ਉਸ ਨੂੰ ਛੱਡ ਦਿੱਤਾ: ਅਦਨਾਹ, ਯੋਜ਼ਾਬਾਦ, ਯਦੀਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਅਤੇ ਜ਼ਿੱਲਥਈ, ਮਨੱਸ਼ੇਹ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ। ਉਹਨਾਂ ਨੇ ਦਾਵੀਦ ਦੀ ਧਾੜਵੀ ਦਲਾਂ ਦੇ ਵਿਰੁੱਧ ਸਹਾਇਤਾ ਕੀਤੀ ਕਿਉਂ ਜੋ ਉਹ ਸਾਰੇ ਸੂਰਮੇ ਸਨ ਅਤੇ ਉਹ ਦੀ ਸੈਨਾਂ ਵਿੱਚ ਸਰਦਾਰ ਸਨ। ਅਤੇ ਦਿਨੋਂ-ਦਿਨ ਲੋਕ ਦਾਵੀਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ, ਇੱਥੋ ਤੱਕ ਜੋ ਉਹ ਸੈਨਾਂ ਪਰਮੇਸ਼ਵਰ ਦੀ ਸੈਨਾਂ ਵਾਂਗੂੰ ਵੱਡੀ ਬਣ ਗਈ।
ਹੋਰ ਲੋਕ ਦਾਵੀਦ ਦੇ ਨਾਲ ਹੇਬਰੋਨ ਵਿੱਚ ਆ ਗਏ
ਇਹ ਉਹਨਾਂ ਬੰਦਿਆਂ ਦੀ ਗਿਣਤੀ ਹੈ ਜੋ ਲੜਾਈ ਲਈ ਹਥਿਆਰਬੰਦ ਸਨ। ਹੇਬਰੋਨ ਵਿਖੇ ਦਾਵੀਦ ਨੂੰ ਸ਼ਾਊਲ ਦਾ ਰਾਜ ਉਸ ਦੇ ਹਵਾਲੇ ਕਰਨ ਲਈ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ:
ਯਹੂਦਾਹ ਤੋਂ, ਢਾਲ਼ ਅਤੇ ਬਰਛੇ ਲੈ ਕੇ—ਲੜਾਈ ਲਈ ਹਥਿਆਰਬੰਦ 6,800;
ਸ਼ਿਮਓਨੀਆਂ ਵਿੱਚੋਂ ਸੱਤ ਹਜ਼ਾਰ ਇੱਕ ਸੌ ਮਹਾਂ ਯੋਧੇ ਸਨ;
ਲੇਵੀਆਂ ਵਿੱਚੋਂ ਚਾਰ ਹਜ਼ਾਰ ਛੇ ਸੌ ਸਨ। ਯਹੋਯਾਦਾ ਹਾਰੋਨ ਦੇ ਘਰਾਣੇ ਦਾ ਸਰਦਾਰ ਸੀ, ਅਤੇ ਉਸ ਦੇ ਨਾਲ ਤਿੰਨ ਹਜ਼ਾਰ ਸੱਤ ਸੌ ਜੁਆਨ ਸਨ, ਅਤੇ ਸਾਦੋਕ ਇੱਕ ਮਹਾਂ ਬਲੀ ਸੂਰਮਾ ਅਤੇ ਉਸ ਦੇ ਵੱਡ-ਵਡੇਰਿਆਂ ਦੀ ਕੁਲ ਦੇ ਬਾਈ ਸਰਦਾਰ ਸਨ;
ਬਿਨਯਾਮੀਨ, ਸ਼ਾਊਲ ਦੇ ਗੋਤ ਵਿੱਚੋਂ ਤਿੰਨ ਹਜ਼ਾਰ ਸਨ, ਜਿਨ੍ਹਾਂ ਵਿੱਚੋਂ ਬਹੁਤੇ ਉਸ ਸਮੇਂ ਤੱਕ ਸ਼ਾਊਲ ਦੇ ਘਰਾਣੇ ਪ੍ਰਤੀ ਵਫ਼ਾਦਾਰ ਰਹੇ ਸਨ;
ਅਤੇ ਇਫ਼ਰਾਈਮੀਆਂ ਵਿੱਚੋਂ ਵੀਹ ਹਜ਼ਾਰ ਅੱਠ ਸੌ, ਜਿਹੜੇ ਵੱਡੇ ਸੂਰਬੀਰ, ਅਤੇ ਆਪੋ-ਆਪਣੇ ਪੁਰਖਿਆਂ ਦੇ ਪਰਿਵਾਰਾਂ ਵਿੱਚ ਪ੍ਰਸਿੱਧ ਸਨ;
ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ ਅਠਾਰਾਂ ਹਜ਼ਾਰ ਜਿਹੜੇ ਚੁਣ-ਚੁਣ ਕੇ ਸੱਦੇ ਗਏ, ਤਾਂ ਕਿ ਜਾ ਕੇ ਦਾਵੀਦ ਨੂੰ ਰਾਜਾ ਬਣਾਉਣ;
ਅਤੇ ਯਿੱਸਾਕਾਰੀਆਂ ਵਿੱਚੋਂ ਜਿਹੜੇ ਸਮੇਂ ਨੂੰ ਪਹਿਚਾਣਦੇ ਸਨ ਅਤੇ ਜਾਣਦੇ ਸਨ ਕਿ ਇਸਰਾਏਲ ਨੂੰ ਕੀ ਕਰਨਾ ਚਾਹੀਦਾ ਹੈ, ਸੋ ਉਨ੍ਹਾਂ ਦੇ ਮੁਖੀਏ ਦੋ ਸੌ ਸਨ, ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਰਹਿੰਦੇ ਸਨ;
ਜ਼ਬੂਲੁਨ ਵਿੱਚੋਂ ਜਿਹੜੇ ਰਣ ਭੂਮੀ ਵਿੱਚ ਜਾਣ ਲਈ ਤਿਆਰ ਅਤੇ ਸੈਨਾਂ ਦੀਆਂ ਪਾਲਾਂ ਬੰਨ੍ਹਣ ਵਾਲੇ ਅਤੇ ਲੜਾਈ ਦੇ ਸ਼ਸ਼ਤਰਾਂ ਵਿੱਚ ਮਾਹਿਰ ਸਨ, ਉਹ ਪੰਜਾਹ ਹਜ਼ਾਰ ਸਨ। ਉਹ ਲੜਾਈ ਦੀਆਂ ਪਾਲਾਂ ਬਣਾਉਣੀਆਂ ਜਾਣਦੇ ਸਨ ਅਤੇ ਦੁਚਿੱਤੇ ਨਹੀਂ ਸਨ;
ਅਤੇ ਨਫ਼ਤਾਲੀ ਵਿੱਚੋਂ ਇੱਕ ਹਜ਼ਾਰ ਸਰਦਾਰ, ਅਤੇ ਉਨ੍ਹਾਂ ਦੇ ਸਾਥੀ ਸੈਂਤੀ ਹਜ਼ਾਰ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ;
ਅਤੇ ਦਾਨੀਆਂ ਵਿੱਚੋਂ ਅਠਾਈ ਹਜ਼ਾਰ ਛੇ ਸੌ ਸਨ, ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ;
ਆਸ਼ੇਰ ਦੇ ਵਿੱਚੋਂ ਚਾਲੀ ਹਜ਼ਾਰ ਸਨ, ਜਿਹੜੇ ਦਲਾਂ ਦੇ ਨਾਲ ਨਿੱਕਲ ਜਾਣ ਵਾਲੇ ਅਤੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ;
ਅਤੇ ਯਰਦਨ ਦੇ ਪਾਰ ਦੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਨ, ਜਿਹਨਾਂ ਨੇ ਯੁੱਧ ਦੇ ਹਰੇਕ ਪ੍ਰਕਾਰ ਦੇ ਸ਼ਸਤਰ ਧਾਰੇ ਹੋਏ ਸਨ।
ਇਹ ਸਾਰੇ ਲੜਾਕੇ ਸਨ ਜੋ ਆਪਣੀ ਮਰਜ਼ੀ ਨਾਲ ਸੇਵਾ ਕਰਦੇ ਸਨ।
ਉਹ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਦਾ ਪੱਕਾ ਇਰਾਦਾ ਰੱਖਦੇ ਹੋਏ ਹੇਬਰੋਨ ਵਿੱਚ ਆਏ। ਬਾਕੀ ਸਾਰੇ ਇਸਰਾਏਲੀ ਵੀ ਦਾਵੀਦ ਨੂੰ ਰਾਜਾ ਬਣਾਉਣ ਲਈ ਇੱਕ ਮਨ ਸਨ। ਉਹਨਾਂ ਮਨੁੱਖਾਂ ਨੇ ਉੱਥੇ ਦਾਵੀਦ ਦੇ ਨਾਲ ਤਿੰਨ ਦਿਨ ਖਾਂਦੇ-ਪੀਂਦੇ ਰਹੇ ਕਿਉਂ ਜੋ ਉਹਨਾਂ ਦੇ ਘਰਾਣਿਆਂ ਨੇ ਉਹਨਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਸੀ। ਨਾਲੇ ਉਹਨਾਂ ਦੇ ਗੁਆਂਢੀ ਦੂਰੋਂ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਤੇ ਭੋਜਨ ਲੈ ਕੇ ਆਏ। ਉੱਥੇ ਬਹੁਤ ਸਾਰਾ ਆਟਾ, ਹੰਜੀਰ ਦੀਆਂ ਰੋਟੀਆਂ, ਸੌਗੀ ਦੀਆਂ ਰੋਟੀਆਂ, ਦਾਖ਼ਰਸ, ਜ਼ੈਤੂਨ ਦਾ ਤੇਲ, ਪਸ਼ੂ ਅਤੇ ਭੇਡਾਂ ਸਨ ਕਿਉਂਕਿ ਇਸਰਾਏਲ ਵਿੱਚ ਖੁਸ਼ੀ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.