Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਜ਼ਬੂਰ 53

ਮਨੁੱਖ ਦੀ ਮੂਰਖਤਾ ਅਤੇ ਦੁਸ਼ਟਤਾ

ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਥ ਦੇ ਰਾਗ ਉੱਤੇ ਦਾਊਦ ਦਾ ਭਜਨ।

ਮੂਰਖ ਨੇ ਆਪਣੇ ਮਨ ਵਿੱਚ ਆਖਿਆ ਕਿ ਪਰਮੇਸ਼ੁਰ ਹੈ ਹੀ ਨਹੀਂ!

ਉਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ,

ਭਲਾ ਕਰਨ ਵਾਲਾ ਕੋਈ ਨਹੀਂ।

ਪਰਮੇਸ਼ੁਰ ਨੇ ਸਵਰਗ ਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ,

ਤਾਂ ਕਿ ਉਹ ਵੇਖੇ ਕੋਈ ਬੁੱਧਵਾਨ

ਪਰਮੇਸ਼ੁਰ ਦਾ ਖੋਜ਼ੀ ਹੈ ਜਾਂ ਨਹੀਂ?

ਉਹ ਸਾਰੇ ਕੁਰਾਹੇ ਪੈ ਗਏ ਹਨ, ਉਹ ਸਭ ਦੇ ਸਭ ਫਿਰ ਗਏ ਹਨ,

ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ!

ਭਲਾ, ਇਹ ਕੁਕਰਮੀ ਸਮਝ ਨਹੀਂ ਰੱਖਦੇ,

ਜਿਹੜੇ ਮੇਰੀ ਪਰਜਾ ਨੂੰ ਖਾਂਦੇ1 ਜਿਵੇਂ ਰੋਟੀ ਖਾਂਦੇ ਹਨ,

ਅਤੇ ਪਰਮੇਸ਼ੁਰ ਦਾ ਨਾਮ ਨਹੀਂ ਲੈਂਦੇ?

ਉਨ੍ਹਾਂ ਨੇ ਉੱਥੇ ਵੱਡਾ ਭੈਅ ਖਾਧਾ ਜਿੱਥੇ ਕੋਈ ਭੈਅ ਨਹੀਂ ਸੀ,

ਕਿਉਂ ਜੋ ਪਰਮੇਸ਼ੁਰ ਨੇ ਅਧਰਮੀਆਂ2 ਦੀਆਂ ਹੱਡੀਆਂ ਨੂੰ ਖਿੰਡਾ ਦਿੱਤਾ ਹੈ,

ਜਿਹੜੇ ਤੇਰੇ ਵਿਰੁੱਧ ਛਾਉਣੀ ਪਾਈ ਬੈਠੇ ਸਨ,

ਤੂੰ ਉਨ੍ਹਾਂ ਨੂੰ ਸ਼ਰਮਿੰਦਿਆਂ ਕੀਤਾ ਹੈ,

ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ।

ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ!

ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ,

ਤਦ ਯਾਕੂਬ ਬਾਗ-ਬਾਗ ਅਤੇ ਇਸਰਾਏਲ ਅਨੰਦ ਹੋਵੇਗਾ।

Source notes (2)
  1. Footnote ਮੇਰੀ ਪਰਜਾ ਨੂੰ ਲੁੱਟਦੇ
  2. Footnote ਤੁਹਾਡੇ ਦੁਆਲੇ ਦੇ ਲੋਕਾਂ ਦੀਆਂ

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.