Skip to content
BibleKenya

ਕਹਾਉਤਾਂ

Proverbs

Introduction from this edition

ਕਹਾਉਤਾਂ

ਲੇਖਕ

ਰਾਜਾ ਸੁਲੇਮਾਨ ਕਹਾਉਤਾਂ ਦੀ ਪੁਸਤਕ ਦਾ ਮੁੱਖ ਲੇਖਕ ਹੈ। ਸੁਲੇਮਾਨ ਦਾ ਨਾਮ 1:1, 10:1 ਅਤੇ 25:1 ਵਿੱਚ ਆਉਂਦਾ ਹੈ। ਲਿਖਣ ਵਿੱਚ ਯੋਗਦਾਨ ਦੇਣ ਵਾਲੇ ਹੋਰ ਲੋਕਾਂ ਵਿੱਚ ਪੁਰਸ਼ਾਂ ਦਾ ਇੱਕ ਸਮੂਹ ਸ਼ਾਮਿਲ ਹੈ, ਜਿਨ੍ਹਾਂ ਨੂੰ “ਬੁੱਧਵਾਨ,” ਆਗੂਰ ਅਤੇ ਰਾਜਾ ਲਮੂਏਲ ਕਰਕੇ ਪੁਕਾਰਿਆ ਗਿਆ ਹੈ। ਬਾਈਬਲ ਦੀਆਂ ਹੋਰ ਪੁਸਤਕਾਂ ਦੀ ਤਰ੍ਹਾਂ, ਕਹਾਉਤਾਂ ਦੀ ਪੁਸਤਕ ਵੀ ਪਰਮੇਸ਼ੁਰ ਨੂੰ ਮੁਕਤੀ ਦੀ ਯੋਜਨਾ ਵੱਲ ਸੰਕੇਤ ਕਰਦੀ ਹੈ, ਪਰ ਸ਼ਾਇਦ ਸੂਖਮ ਤਰੀਕੇ ਨਾਲ। ਇਸ ਪੁਸਤਕ ਵਿੱਚ ਇਸਰਾਏਲੀਆਂ ਨੂੰ ਜੀਵਨ ਜੀਉਣ ਦਾ ਸਹੀ ਤਰੀਕਾ ਦੱਸਿਆ ਗਿਆ ਹੈ, ਅਰਥਾਤ ਪਰਮੇਸ਼ੁਰ ਦਾ ਤਰੀਕਾ। ਇਹ ਸੰਭਵ ਹੈ ਕਿ ਪਰਮੇਸ਼ੁਰ ਨੇ ਸੁਲੇਮਾਨ ਨੂੰ ਇਹ ਭਾਗ ਦਰਜ ਕਰਨ ਲਈ ਪ੍ਰੇਰਿਤ ਕੀਤਾ, ਉਨ੍ਹਾਂ ਬੁੱਧੀ ਦੇ ਬਚਨਾਂ ਦੇ ਆਧਾਰ ਤੇ ਜਿਨ੍ਹਾਂ ਨੂੰ ਉਹ ਆਪਣੇ ਸਾਰੇ ਜੀਵਨ ਸੁਣਦਾ ਰਿਹਾ।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 971-686 ਈ. ਪੂ. ਦੇ ਵਿਚਕਾਰ ਲਿਖੀ ਗਈ। ਸੁਲੇਮਾਨ ਦੇ ਰਾਜ ਦੌਰਾਨ, ਕਹਾਉਤਾਂ ਦੀ ਪੁਸਤਕ ਹਜ਼ਾਰਾਂ ਸਾਲ ਪਹਿਲਾਂ ਇਸਰਾਏਲ ਵਿੱਚ ਲਿਖੀ ਗਈ ਸੀ, ਪਰ ਇਸ ਵਿੱਚ ਦਿੱਤਾ ਗਿਆ ਗਿਆਨ ਕਿਸੇ ਵੀ ਸਮੇਂ ਦੇ ਕਿਸੇ ਵੀ ਸੱਭਿਆਚਾਰ ਵਿੱਚ ਲਾਗੂ ਹੁੰਦਾ ਹੈ।

ਪ੍ਰਾਪਤ ਕਰਤਾ

ਕਹਾਉਤਾਂ ਦੀ ਪੁਸਤਕ ਦੇ ਕਈ ਪਾਠਕ ਹਨ। ਇਹ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਬੋਧਿਤ ਕਰਦੀ ਹੈ। ਇਹ ਪੁਸਤਕ ਨੌਜਵਾਨ ਆਦਮੀਆਂ ਤੇ ਔਰਤਾਂ ਤੇ ਵੀ ਲਾਗੂ ਹੁੰਦੀ ਹੈ ਜੋ ਬੁੱਧ ਭਾਲਦੇ ਹਨ ਅਤੇ ਅੰਤ ਵਿੱਚ ਇਹ ਅੱਜ ਦੇ ਬਾਈਬਲ ਪਾਠਕਾਂ ਨੂੰ ਅਭਿਆਸ ਯੋਗ ਚੰਗੀ ਸਲਾਹ ਦਿੰਦੀ ਹੈ, ਜੋ ਭਗਤੀ ਦਾ ਜੀਵਨ ਜੀਉਣਾ ਚਾਹੁੰਦੇ ਹਨ।

ਉਦੇਸ਼

ਕਹਾਉਤਾਂ ਦੀ ਪੁਸਤਕ ਵਿੱਚ ਸੁਲੇਮਾਨ ਨੇ ਉੱਚੇ ਅਤੇ ਮਹਾਨ ਮੁੱਦਿਆਂ ਵਿੱਚ ਅਤੇ ਆਮ, ਸਾਧਾਰਣ ਅਤੇ ਹਰ ਰੋਜ਼ ਦੀਆਂ ਸਥਿਤੀਆਂ ਵਿੱਚ ਪਰਮੇਸ਼ੁਰ ਦੇ ਮਨ ਨੂੰ ਪ੍ਰਗਟ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਕੋਈ ਵੀ ਵਿਸ਼ਾ ਰਾਜਾ ਸੁਲੇਮਾਨ ਦਾ ਧਿਆਨ ਤੋਂ ਨਹੀਂ ਬਚਿਆ। ਬੁੱਧਵਾਨਾਂ ਦੇ ਬਚਨਾਂ ਦੇ ਇਸ ਵਿਸ਼ਾਲ ਭੰਡਾਰ ਵਿੱਚ ਬਹੁਤ ਸਾਰੇ ਵਿਵਹਾਰਕ ਵਿਸ਼ੇ ਸ਼ਾਮਿਲ ਹਨ ਜਿਵੇਂ ਕਿ ਨਿੱਜੀ ਵਿਵਹਾਰ, ਜਿਨਸੀ ਸੰਬੰਧ, ਕਾਰੋਬਾਰ, ਧਨ-ਦੌਲਤ, ਦਾਨ, ਲਾਲਸਾ, ਅਨੁਸ਼ਾਸਨ, ਕਰਜ਼ੇ, ਬੱਚਿਆਂ ਦਾ ਪਾਲਣ-ਪੋਸ਼ਣ, ਚਰਿੱਤਰ, ਸ਼ਰਾਬ, ਰਾਜਨੀਤੀ, ਬਦਲਾ ਅਤੇ ਭਗਤੀ ਆਦਿ।

ਵਿਸ਼ਾ-ਵਸਤੂ

ਗਿਆਨ

ਰੂਪ-ਰੇਖਾ

1. ਗਿਆਨ ਦੇ ਗੁਣ — 1:1-9:18

2. ਸੁਲੇਮਾਨ ਦੀਆਂ ਕਹਾਉਤਾਂ — 10:1-22:16

3. ਬੁੱਧਵਾਨਾਂ ਦੀਆਂ ਕਹਾਉਤਾਂ — 22:17-29:27

4. ਆਗੂਰ ਦੇ ਬਚਨ — 30:1-33

5. ਲਮੂਏਲ ਦੇ ਬਚਨ — 31:1-31

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.