ਓਬਦਯਾਹ
Obadiah
Introduction from this edition
ਓਬਦਯਾਹ
ਲੇਖਕ
ਇਸ ਪੁਸਤਕ ਦਾ ਨਾਮ, ਓਬਦਯਾਹ ਨਾਮ ਦੇ ਇੱਕ ਨਬੀ ਦੇ ਕਾਰਨ ਹੈ, ਪਰ ਸਾਡੇ ਕੋਲ ਉਸ ਦੇ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਹੈ l ਅਦੋਮ ਦੀ ਵਿਦੇਸ਼ੀ ਕੌਮ ਉੱਤੇ ਨਿਆਂ ਦੀ ਇਸ ਭਵਿੱਖਬਾਣੀ ਦੇ ਦੌਰਾਨ, ਯਰੂਸ਼ਲੇਮ ਉੱਤੇ ਓਬਦਯਾਹ ਦੁਆਰਾ ਦਿੱਤਾ ਗਿਆ ਜ਼ੋਰ, ਸਾਨੂੰ ਘੱਟੋ ਘੱਟ ਇਸ ਗੱਲ ਦਾ ਅੰਦਾਜ਼ਾ ਲਗਾਉਣ ਦਿੰਦਾ ਹੈ ਕਿ ਓਬਦਯਾਹ ਦੱਖਣੀ ਰਾਜ ਯਹੂਦਾਹ ਦੇ ਪਵਿੱਤਰ ਸ਼ਹਿਰ ਦੇ ਨੇੜੇ ਤੋਂ ਆਇਆ ਸੀ l
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 605-586 ਈ. ਪੂ. ਦੇ ਵਿਚਕਾਰ ਲਿਖੀ ਗਈ।
ਅਜਿਹਾ ਲੱਗਦਾ ਹੈ ਕਿ ਓਬਦਯਾਹ ਨੇ ਯਰੂਸ਼ਲਮ ਦੇ ਪਤਨ ਤੋਂ ਕੁਝ ਦੇਰ ਬਾਅਦ ਲਿਖਿਆ (ਓਬਦਯਾਹ 11-14), ਅਰਥਾਤ ਬਾਬਲ ਦੀ ਗੁਲਾਮੀ ਦੇ ਕੁਝ ਸਮੇਂ ਦੇ ਦੌਰਾਨ l
ਪ੍ਰਾਪਤ ਕਰਤਾ
ਅਦੋਮੀਆਂ ਦੇ ਹਮਲੇ ਤੋਂ ਬਾਅਦ ਇਰਾਦਾ ਕੀਤਾ ਹੋਇਆ ਦਰਸ਼ਕ ਯਹੂਦਾਹ ਸੀl
ਉਦੇਸ਼
ਓਬਦਯਾਹ ਪਰਮੇਸ਼ੁਰ ਦਾ ਇੱਕ ਅਜਿਹਾ ਨਬੀ ਹੈ ਜਿਹੜਾ ਇਸ ਮੌਕੇ ਦੀ ਵਰਤੋਂ ਅਦੋਮ ਦੀ ਨਿੰਦਾ ਕਰਨ ਲਈ ਕਰਦਾ ਹੈ, ਉਨ੍ਹਾਂ ਪਾਪਾਂ ਦੇ ਕਾਰਨ ਜੋ ਉਸ ਨੇ ਪਰਮੇਸ਼ੁਰ ਅਤੇ ਇਸਰਾਏਲ ਦੋਵਾਂ ਦੇ ਵਿਰੁੱਧ ਕੀਤੇ ਸਨ l ਅਦੋਮ ਦੇ ਲੋਕ ਏਸਾਓ ਦੇ ਵੰਸ਼ ਵਿੱਚੋਂ ਸਨ ਅਤੇ ਇਸਰਾਏਲ ਦੇ ਲੋਕ ਉਸ ਦੇ ਜੁੜਵੇਂ ਭਰਾ ਯਾਕੂਬ ਦੇ ਵੰਸ਼ ਵਿੱਚੋਂ ਸਨ l ਭਰਾਵਾਂ ਦੇ ਵਿਚਕਾਰ ਦੇ ਝਗੜੇ ਦਾ ਅਸਰ ਉਨ੍ਹਾਂ ਦੀਆਂ ਔਲਾਦਾਂ ਉੱਤੇ ਪਿਆ ਸੀl ਇਸ ਵੰਡ ਦੇ ਕਾਰਨ ਅਦੋਮੀਆਂ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਕੂਚ ਕਰਨ ਦੇ ਦੌਰਾਨ ਆਪਣੇ ਦੇਸ ਵਿੱਚੋਂ ਪਾਰ ਲੰਘਣ ਤੋਂ ਰੋਕ ਦਿੱਤਾl ਅਦੋਮ ਦੇ ਘਮੰਡ ਦੇ ਪਾਪ ਲਈ ਹੁਣ ਪ੍ਰਭੂ ਵੱਲੋਂ ਨਿਆਂ ਦੇ ਇੱਕ ਮਜ਼ਬੂਤ ਬਚਨ ਦੀ ਲੋੜ ਸੀl ਇਹ ਪੁਸਤਕ ਆਖਰੀ ਦਿਨਾਂ ਵਿੱਚ ਸੀਯੋਨ ਦੀ ਪੂਰਤੀ ਅਤੇ ਮੁਕਤੀ ਦੇ ਵਾਅਦੇ ਦੇ ਨਾਲ ਖ਼ਤਮ ਹੁੰਦੀ ਹੈ, ਜਦੋਂ ਇਹ ਧਰਤੀ ਪਰਮੇਸ਼ੁਰ ਦੇ ਲੋਕਾਂ ਨੂੰ ਬਹਾਲ ਕਰ ਦਿੱਤੀ ਜਾਵੇਗੀ ਕਿਉਂਕਿ ਉਹ ਉਹਨਾਂ ਉੱਤੇ ਰਾਜ ਕਰਦਾ ਹੈl
ਵਿਸ਼ਾ-ਵਸਤੂ
ਧਰਮੀ ਨਿਆਂ
ਰੂਪ-ਰੇਖਾ
1. ਅਦੋਮ ਦਾ ਤਬਾਹੀ — 1:1-14
2. ਇਸਰਾਏਲ ਦੀ ਅੰਤਿਮ ਜਿੱਤ — 1:15-21
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.