ਗਿਣਤੀ
Numbers
Introduction from this edition
ਗਿਣਤੀ
ਲੇਖਕ
ਵਿਸ਼ਵ-ਵਿਆਪੀ ਯਹੂਦੀ ਅਤੇ ਮਸੀਹੀ ਪਰੰਪਰਾ ਵਿੱਚ ਮੂਸਾ ਨੂੰ ਗਿਣਤੀ ਦੀ ਪੁਸਤਕ ਦੇ ਲੇਖਕ ਵੱਜੋਂ ਸਵੀਕਾਰ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਬਹੁਤ ਸਾਰੇ ਅੰਕੜੇ, ਜਨਸੰਖਿਆ ਦੀ ਗਿਣਤੀ, ਗੋਤਾਂ ਅਤੇ ਜਾਜਕਾਂ ਦੇ ਅੰਕੜੇ ਅਤੇ ਹੋਰ ਸੰਖਿਆਤਮਕ ਸਮੱਗਰੀ ਸ਼ਾਮਿਲ ਹੈ। ਇਹ ਪੁਸਤਕ 38 ਸਾਲਾਂ ਦਾ ਸਮਾਂ ਤੈਅ ਕਰਦੀ ਹੈ, ਜੋ ਮਿਸਰ ਤੋਂ ਕੂਚ ਕਰਨ ਤੋਂ ਦੋ ਸਾਲਾਂ ਬਾਅਦ ਸ਼ੁਰੂ ਹੁੰਦਾ ਹੈ, ਜਦੋਂ ਇਸਰਾਏਲੀ ਲੋਕਾਂ ਨੇ ਉਜਾੜ ਵਿੱਚ ਸੀਨਈ ਪਰਬਤ ਦੇ ਕੋਲ ਡੇਰੇ ਲਾਏ ਹੋਏ ਸਨ, ਅਤੇ ਇਸਦਾ ਅੰਤ ਉੱਥੇ ਹੁੰਦਾ ਹੈ ਜਦੋਂ ਕੂਚ ਤੋਂ 40 ਸਾਲਾਂ ਬਾਅਦ ਇਸਰਾਏਲੀ ਲੋਕਾਂ ਦੀ ਨਵੀਂ ਪੀੜ੍ਹੀ ਵਾਇਦੇ ਦੇ ਦੇਸ ਕਨਾਨ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਸੀ। ਇਸ ਤੋਂ ਇਲਾਵਾ, ਇਹ ਪੁਸਤਕ ਸਿਰਫ਼ ਦੂਸਰੇ ਸਾਲ ਅਤੇ ਚਾਲ੍ਹੀਵੇਂ ਸਾਲ ਵਿੱਚ ਹੋਈਆਂ ਘਟਨਾਵਾਂ ਦਾ ਵਿਵਰਣ ਦਿੰਦੀ ਹੈ ਅਤੇ ਬਾਕੀ 38 ਸਾਲਾਂ ਦੇ ਭਟਕਣ ਦੇ ਸਮੇਂ ਬਾਰੇ ਲਗਭਗ ਚੁੱਪ ਰਹਿੰਦੀ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 1446 - 1405 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਸ ਪੁਸਤਕ ਦੀਆਂ ਘਟਨਾਵਾਂ ਇਸਰਾਏਲੀਆਂ ਦੇ ਮਿਸਰ ਛੱਡਣ ਤੋਂ ਬਾਅਦ ਦੂਸਰੇ ਸਾਲ ਵਿੱਚ ਸ਼ੁਰੂ ਹੁੰਦੀਆਂ ਹਨ, ਜਦੋਂ ਉਹ ਸੀਨਈ ਪਰਬਤ ਦੇ ਕੋਲ ਡੇਰੇ ਲਾ ਚੁੱਕੇ ਸਨ।
ਪ੍ਰਾਪਤ ਕਰਤਾ
ਗਿਣਤੀ ਦੀ ਪੁਸਤਕ ਇਸਰਾਏਲੀ ਲੋਕਾਂ ਲਈ ਲਿਖੀ ਗਈ ਸੀ, ਉਨ੍ਹਾਂ ਦੇ ਵਾਇਦੇ ਦੇ ਦੇਸ ਵੱਲ ਸਫ਼ਰ ਨੂੰ ਦਰਜ਼ ਕਰਨ ਲਈ, ਪਰ ਇਹ ਭਵਿੱਖ ਵਿੱਚ ਬਾਈਬਲ ਦੇ ਸਾਰੇ ਪਾਠਕਾਂ ਨੂੰ ਯਾਦ ਕਰਾਉਂਦੀ ਹੈ ਕਿ ਜਿਵੇਂ ਅਸੀਂ ਸਵਰਗ ਵੱਲ ਸਫ਼ਰ ਕਰ ਰਹੇ ਹਾਂ, ਪਰਮੇਸ਼ੁਰ ਇਸ ਸਫ਼ਰ ਵਿੱਚ ਸਾਡੇ ਨਾਲ ਹੈ।
ਉਦੇਸ਼
ਮੂਸਾ ਨੇ ਗਿਣਤੀ ਦੀ ਪੁਸਤਕ ਲਿਖੀ ਜਦ ਦੀ ਇਸਰਾਏਲ ਦੀ ਦੂਸਰੀ ਪੀੜ੍ਹੀ ਵਾਇਦੇ ਦੇ ਦੇਸ ਕਨਾਨ ਵਿੱਚ ਪ੍ਰਵੇਸ਼ ਕਰਨ ਵਾਲੀ ਸੀ (ਗਿਣਤੀ 33:2), ਮੂਸਾ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਵਿਸ਼ਵਾਸ ਨਾਲ ਪਰਮੇਸ਼ੁਰ ਦੁਆਰਾ ਵਾਇਦਾ ਕੀਤੇ ਹੋਏ ਦੇਸ ਉੱਤੇ ਕਬਜ਼ਾ ਕਰ ਲੈਣ। ਇਹ ਪੁਸਤਕ ਇਸਰਾਏਲ ਦੇਸ ਦੇ ਪ੍ਰਤੀ ਪਰਮੇਸ਼ੁਰ ਦੀ ਕਦੀ ਨਾ ਖਤਮ ਹੋਣ ਵਾਲੀ ਵਫ਼ਾਦਾਰੀ ਨੂੰ ਦਰਸਾਉਂਦੀ ਹੈ। ਜਦ ਕਿ ਪਹਿਲੀ ਪੀੜ੍ਹੀ ਨੇ ਪਰਮੇਸ਼ੁਰ ਦੇ ਨੇਮ ਦੀਆਂ ਅਸੀਸਾਂ ਨੂੰ ਤਿਆਗ ਦਿੱਤਾ, ਫਿਰ ਵੀ ਪਰਮੇਸ਼ੁਰ ਆਪਣੇ ਨੇਮ ਦੇ ਪ੍ਰਤੀ ਵਫ਼ਾਦਾਰ ਹੈ। ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਵਿਦਰੋਹ ਦੇ ਬਾਵਜੂਦ, ਉਹ ਫਿਰ ਵੀ ਦੇਸ ਨੂੰ ਅਸੀਸ ਦਿੰਦਾ ਹੈ ਅਤੇ ਦੂਸਰੀ ਪੀੜ੍ਹੀ ਲਈ ਆਪਣੇ ਵਾਇਦੇ ਨੂੰ ਪੂਰਾ ਕਰਦਾ ਹੈ।
ਵਿਸ਼ਾ-ਵਸਤੂ
ਸਫ਼ਰ
ਰੂਪ-ਰੇਖਾ
1. ਵਾਇਦੇ ਦੀ ਧਰਤੀ ਵੱਲ ਜਾਣ ਲਈ ਆਪਣੇ ਆਪ ਨੂੰ ਤਿਆਰ ਕਰਨਾ — 1:1-10:10
2. ਸੀਨਈ ਤੋਂ ਕਾਦੇਸ਼ ਤੱਕ ਦਾ ਸਫ਼ਰ — 10:11-12:16
3. ਵਿਦਰੋਹ ਦੇ ਨਤੀਜੇ ਵੱਜੋਂ ਦੇਰੀ — 13:1-20:13
4. ਕਾਦੇਸ਼ ਤੋਂ ਮੋਆਬ ਦੇ ਮੈਦਾਨਾਂ ਵੱਲ ਸਫ਼ਰ — 20:14-22:1
5. ਮੋਆਬ ਵਿੱਚ ਇਸਰਾਏਲ, ਵਾਇਦਾ ਕੀਤਾ ਹੋਇਆ ਦੇਸ ਲੈਣ ਦੀ ਆਸ ਨਾਲ — 22:2-32:42
6. ਵੱਖ-ਵੱਖ ਮਾਮਲਿਆਂ ਨਾਲ ਨਜਿੱਠਣ ਲਈ ਪ੍ਰਣਾਲੀ — 33:1-36:13
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.