Skip to content
BibleKenya

ਮੀਕਾ

Micah

Introduction from this edition

ਮੀਕਾਹ

ਲੇਖਕ

ਮੀਕਾਹ ਦੀ ਪੁਸਤਕ ਦਾ ਲੇਖਕ ਨਬੀ ਮੀਕਾਹ ਸੀ (ਮੀਕਾਹ 1:1)। ਮੀਕਾਹ ਇੱਕ ਪੇਂਡੂ ਨਬੀ ਸੀ ਜਿਸ ਨੂੰ ਸ਼ਹਿਰੀ ਕੇਂਦਰਾਂ ਵਿਚ ਭੇਜਿਆ ਗਿਆ ਸੀ ਤਾਂ ਜੋ ਉਹ ਸਮਾਜਿਕ ਅਤੇ ਆਤਮਿਕ ਬੇਇਨਸਾਫ਼ੀ ਅਤੇ ਮੂਰਤੀ-ਪੂਜਾ ਦੇ ਨਤੀਜੇ ਵੱਜੋਂ ਪਰਮੇਸ਼ੁਰ ਦੀ ਆਉਣ ਵਾਲੀ ਸਜ਼ਾ ਸੁਣਾ ਸਕੇ। ਦੇਸ ਦੇ ਵੱਡੇ ਪੱਧਰ ਦੇ ਖੇਤੀਬਾੜੀ ਵਾਲੇ ਹਿੱਸੇ ਵਿੱਚ ਵੱਸਣ ਦੇ ਕਾਰਨ ਮੀਕਾਹ ਆਪਣੇ ਦੇਸ ਦੇ ਸੱਤਾ ਦੇ ਸਰਕਾਰੀ ਕੇਂਦਰਾਂ ਤੋਂ ਬਾਹਰ ਰਿਹਾ, ਜਿਸ ਕਰਕੇ ਸਮਾਜ ਦੇ ਨਿਮਰ, ਘੱਟ ਭਾਗਸ਼ਾਲੀ, ਲੰਗੜੇ, ਤਿਆਗੇ ਹੋਏ ਅਤੇ ਦੁੱਖੀ ਲੋਕਾਂ ਦੇ ਪ੍ਰਤੀ ਉਸ ਦੀ ਚਿੰਤਾ ਮਜ਼ਬੂਤ ਹੁੰਦੀ ਹੈ (ਮੀਕਾਹ 4:6)। ਮੀਕਾਹ ਦੀ ਪੁਸਤਕ ਸਾਰੇ ਪੁਰਾਣੇ ਨੇਮ ਵਿੱਚ ਦਿੱਤੀਆਂ ਯਿਸੂ ਮਸੀਹ ਦੇ ਜਨਮ ਦੀਆਂ ਭਵਿੱਖਬਾਣੀਆਂ ਵਿੱਚੋਂ ਸਭ ਤੋਂ ਮਹੱਤਵਪੂਰਣ ਭਵਿੱਖਬਾਣੀ ਪ੍ਰਦਾਨ ਕਰਦੀ ਹੈ, ਜੋ ਕਿ ਮਸੀਹ ਦੇ ਜਨਮ ਤੋਂ ਕੁਝ ਸੱਤ ਸੌ ਸਾਲ ਪਹਿਲਾਂ ਉਸ ਦੇ ਜਨਮ ਅਸਥਾਨ ਬੈਤਲਹਮ ਅਤੇ ਉਸ ਦੇ ਸਦੀਪਕ ਸੁਭਾਅ ਵੱਲ ਸੰਕੇਤ ਕਰਦੀ ਹੈ (ਮੀਕਾਹ 5:2)।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 730-650 ਈ. ਪੂ. ਦੇ ਵਿਚਕਾਰ ਲਿਖੀ ਗਈ।

ਮੀਕਾਹ ਦੇ ਸਭ ਤੋਂ ਪਹਿਲੇ ਬਚਨ ਉੱਤਰੀ ਰਾਜ ਇਸਰਾਏਲ ਦੇ ਪਤਨ ਤੋਂ ਠੀਕ ਪਹਿਲਾਂ ਆਉਂਦੇ ਹਨ (1:2-7)। ਮੀਕਾਹ ਦੇ ਹੋਰ ਹਿੱਸੇ ਬਾਬਲ ਦੀ ਗੁਲਾਮੀ ਦੇ ਦੌਰਾਨ ਲਿਖੇ ਗਏ ਸਨ, ਅਤੇ ਕੁਝ ਗੁਲਾਮੀ ਤੋਂ ਘਰ ਵਾਪਸ ਆਉਣ ਦੇ ਬਾਅਦ।

ਪ੍ਰਾਪਤ ਕਰਤਾ

ਮੀਕਾਹ ਨੇ ਉੱਤਰੀ ਰਾਜ ਇਸਰਾਏਲ ਅਤੇ ਦੱਖਣੀ ਰਾਜ ਯਹੂਦਾਹ ਨੂੰ ਲਿਖਿਆ ਸੀ।

ਉਦੇਸ਼

ਮੀਕਾਹ ਦੀ ਪੁਸਤਕ ਦੋ ਅਹਿਮ ਭਵਿੱਖਬਾਣੀਆਂ ਦੇ ਇਰਦ-ਗਿਰਦ ਘੁੰਮਦੀ ਹੈ: ਪਹਿਲੀ ਇਸਰਾਏਲ ਅਤੇ ਯਹੂਦਾਹ ਉੱਤੇ ਨਿਆਂ (1:1-3:12), ਦੂਸਰੀ ਇੱਕ ਹਜ਼ਾਰ ਸਾਲ ਦੇ ਰਾਜ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਬਹਾਲੀ (4:1-5:15)। ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਪ੍ਰਤੀ ਕੀਤੇ ਗਏ ਆਪਣੇ ਚੰਗੇ ਕੰਮਾਂ ਨੂੰ ਕਰਾਉਂਦਾ ਹੈ ਕਿ ਕਿਵੇਂ ਉਹ ਉਨ੍ਹਾਂ ਦੀ ਚਿੰਤਾ ਕਰਦਾ ਹੈ ਜਦ ਕਿ ਉਹ ਸਿਰਫ਼ ਆਪਣੇ ਬਾਰੇ ਹੀ ਚਿੰਤਾ ਕਰਦੇ ਹਨ।

ਵਿਸ਼ਾ-ਵਸਤੂ

ਈਸ਼ਵਰੀ ਨਿਆਂ

ਰੂਪ-ਰੇਖਾ

1. ਪਰਮੇਸ਼ੁਰ ਨਿਆਂ ਕਰਨ ਲਈ ਆ ਰਿਹਾ ਹੈ — 1:1-2:13

2. ਵਿਨਾਸ਼ ਦਾ ਸੰਦੇਸ਼ — 3:1-5:15

3. ਸਜ਼ਾ ਦਾ ਸੰਦੇਸ਼ — 6:1-7:10

4. ਸਾਰਾਂਸ਼ — 7:11-20

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.