ਵਿਰਲਾਪ
Lamentations
Introduction from this edition
ਵਿਰਲਾਪ
ਲੇਖਕ
ਵਿਰਲਾਪ ਦਾ ਲੇਖਕ ਪੁਸਤਕ ਦੇ ਅੰਦਰ ਅਗਿਆਤ ਹੀ ਰਹਿੰਦਾ ਹੈ। ਯਹੂਦੀ ਅਤੇ ਈਸਾਈ ਦੋਵੇਂ ਪਰੰਪਰਾਵਾਂ ਹੀ ਯਿਰਮਿਯਾਹ ਨੂੰ ਲੇਖਕ ਵੱਜੋਂ ਦਰਸਾਉਂਦੀਆਂ ਹਨ। ਪੁਸਤਕ ਦੇ ਲੇਖਕ ਨੇ ਯਰੂਸ਼ਲਮ ਦੇ ਵਿਨਾਸ਼ ਦੇ ਨਤੀਜੇ ਵੇਖੇ, ਅਜਿਹਾ ਜਾਪਦਾ ਹੈ ਕਿ ਉਸ ਨੇ ਆਪ ਹਮਲਾ ਹੁੰਦਿਆਂ ਵੇਖਿਆ ਹੈ (ਵਿਰਲਾਪ 1:13-15) ਯਿਰਮਿਯਾਹ ਦੋਵੇਂ ਘਟਨਾਵਾਂ ਲਈ ਮੌਜੂਦ ਸੀ। ਯਹੂਦਾਹ ਨੇ ਪਰਮੇਸ਼ੁਰ ਦੇ ਵਿਰੁੱਧ ਵਿਦਰੋਹ ਕੀਤਾ ਅਤੇ ਉਸ ਦੇ ਨਾਲ ਨੇਮ ਨੂੰ ਤੋੜ ਦਿੱਤਾ। ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਅਨੁਸ਼ਾਸਨ ਸਿਖਾਉਣ ਲਈ ਬਾਬਲ ਦੇ ਲੋਕਾਂ ਨੂੰ ਮੋਹਰਾ ਬਣਾ ਕੇ ਜਵਾਬ ਦਿੱਤਾ। ਪੁਸਤਕ ਵਿੱਚ ਦੱਸੇ ਗਏ ਡੂੰਘੇ ਦੁੱਖਾਂ ਦੇ ਬਾਵਜੂਦ, ਅਧਿਆਏ ਤਿੰਨ ਉਮੀਦਾਂ ਦੇ ਵਾਅਦੇ ਨਾਲ ਰੁੱਕਦਾ ਹੈ। ਯਿਰਮਿਯਾਹ ਨੇ ਪਰਮੇਸ਼ੁਰ ਦੀ ਭਲਿਆਈ ਨੂੰ ਯਾਦ ਕੀਤਾ। ਉਹ ਪਰਮੇਸ਼ੁਰ ਦੀ ਵਫ਼ਾਦਾਰੀ ਦੀ ਸਚਿਆਈ ਦੁਆਰਾ ਦਿਲਾਸਾ ਦਿੰਦਾ ਹੈ, ਅਤੇ ਪਰਮੇਸ਼ੁਰ ਦੀ ਦਯਾ ਅਤੇ ਬੇਅੰਤ ਪਿਆਰ ਬਾਰੇ ਪਾਠਕਾਂ ਨੂੰ ਦੱਸ ਰਿਹਾ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 586-584 ਈ. ਪੂ. ਦੇ ਵਿਚਕਾਰ ਲਿਖੀ ਗਈ।
ਯਿਰਮਿਯਾਹ ਨਬੀ ਬਾਬਲ ਦੇ ਲੋਕਾਂ ਦੁਆਰਾ ਸ਼ਹਿਰ ਨੂੰ ਘੇਰ ਲੈਣ ਅਤੇ ਤਬਾਹ ਕਰਨ ਤੋਂ ਬਾਅਦ ਯਰੂਸ਼ਲਮ ਵਿੱਚ ਦੁੱਖਾਂ ਦਾ ਇੱਕ ਅੱਖੀਂ ਦੇਖਿਆ ਵਿਰਤਾਂਤ ਦਿੰਦਾ ਹੈ।
ਪ੍ਰਾਪਤ ਕਰਤਾ
ਇਬਰਾਨੀ ਜਿਹੜੇ ਗ਼ੁਲਾਮੀ ਵਿੱਚੋਂ ਬਚ ਗਏ ਸਨ ਅਤੇ ਇਸਰਾਏਲ ਵਾਪਸ ਆਏ ਸਨ, ਅਤੇ ਬਾਈਬਲ ਦੇ ਸਾਰੇ ਪਾਠਕ।
ਉਦੇਸ਼
ਪਾਪ, ਭਾਵੇਂ ਉਹ ਰਾਸ਼ਟਰੀ ਹੋਵੇ ਜਾਂ ਵਿਅਕਤੀਗਤ, ਦੋਵਾਂ ਦੇ ਸਿੱਟੇ ਹਨ, ਪਰਮੇਸ਼ੁਰ ਆਪਣੇ ਲੋਕਾਂ ਨੂੰ ਆਪਣੇ ਕੋਲ ਵਾਪਸ ਲਿਆਉਣ ਲਈ, ਲੋਕਾਂ ਦਾ ਅਤੇ ਹਾਲਾਤਾਂ ਦਾ ਇਤੇਮਾਲ ਕਰਦਾ ਹੈ, ਇਕੱਲੇ ਪਰਮੇਸ਼ੁਰ ਵਿੱਚ ਹੀ ਉਮੀਦ ਹੈ, ਜਿਵੇਂ ਕਿ ਪਰਮੇਸ਼ੁਰ ਨੇ ਗੁਲਾਮੀ ਵਿੱਚ ਯਹੂਦੀਆਂ ਦੇ ਇੱਕ ਦਲ ਨੂੰ ਬਚਾ ਲਿਆ ਸੀ, ਉਸੇ ਤਰ੍ਹਾਂ ਉਸ ਨੇ ਆਪਣੇ ਪੁੱਤਰ ਅਰਥਾਤ ਯਿਸੂ ਦੇ ਰੂਪ ਵਿੱਚ ਇੱਕ ਮੁਕਤੀਦਾਤਾ ਪ੍ਰਦਾਨ ਕੀਤਾ। ਪਾਪ ਸਦੀਵੀ ਮੌਤ ਲਿਆਉਂਦਾ ਹੈ, ਫਿਰ ਵੀ ਪਰਮੇਸ਼ੁਰ ਆਪਣੀ ਮੁਕਤੀ ਦੀ ਯੋਜਨਾ ਦੁਆਰਾ ਸਦੀਪਕ ਜੀਵਨ ਪ੍ਰਦਾਨ ਕਰਦਾ ਹੈ। ਵਿਰਲਾਪ ਦੀ ਪੁਸਤਕ ਇਹ ਸਪੱਸ਼ਟ ਕਰਦੀ ਹੈ ਕਿ ਪਾਪ ਅਤੇ ਬਗਾਵਤ ਪਰਮੇਸ਼ੁਰ ਦੇ ਕ੍ਰੋਧ ਦਾ ਕਾਰਨ ਬਣਦੇ ਹਨ (1: 8-9; 4:13; 5:16)।
ਵਿਸ਼ਾ-ਵਸਤੂ
ਵਿਰਲਾਪ
ਰੂਪ-ਰੇਖਾ
1. ਯਿਰਮਿਯਾਹ ਯਰੂਸ਼ਲਮ ਲਈ ਸੋਗ ਕਰਦਾ ਹੈ — 1:1-22
2. ਪਾਪ ਪਰਮੇਸ਼ੁਰ ਦਾ ਕ੍ਰੋਧ ਲਿਆਉਂਦਾ ਹੈ — 2:1-22
3. ਪਰਮੇਸ਼ੁਰ ਕਦੇ ਵੀ ਆਪਣੇ ਲੋਕਾਂ ਨੂੰ ਨਹੀਂ ਤਿਆਗਦਾ — 3:1-66
4. ਯਰੂਸ਼ਲਮ ਦੀ ਸ਼ੋਭਾ ਖਤਮ ਹੋ ਗਈ — 4:1-22
5. ਯਿਰਮਿਯਾਹ ਲੋਕਾਂ ਲਈ ਬੇਨਤੀ ਕਰਦਾ ਹੈ — 5:1-22
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.