Skip to content
BibleKenya

ਯੋਏਲ

Joel

Introduction from this edition

ਯੋਏਲ

ਲੇਖਕ

ਯੋਏਲ ਦੀ ਪੁਸਤਕ ਦੱਸਦੀ ਹੈ ਕਿ ਇਸ ਦਾ ਲੇਖਕ ਨਬੀ ਯੋਏਲ ਸੀ (ਯੋਏਲ 1:1)। ਅਸੀਂ ਨਬੀ ਯੋਏਲ ਬਾਰੇ ਬਹੁਤ ਘੱਟ ਜਾਣਦੇ ਹਾਂ, ਉਸ ਨਿੱਜੀ ਵੇਰਵੇ ਤੋਂ ਬਿਨ੍ਹਾਂ ਜੋ ਇਸ ਪੁਸਤਕ ਵਿੱਚ ਦਰਜ ਹੈ। ਉਹ ਆਪਣੀ ਪਛਾਣ ਪਥੂਏਲ ਦੇ ਪੁੱਤਰ ਵੱਜੋਂ ਕਰਾਉਂਦਾ ਹੈ, ਉਸ ਨੇ ਯਹੂਦਾਹ ਦੇ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਯਰੂਸ਼ਲਮ ਵਿੱਚ ਬਹੁਤ ਦਿਲਚਸਪੀ ਦਿਖਾਈ। ਯੋਏਲ ਨੇ ਜਾਜਕਾਂ ਅਤੇ ਮੰਦਰ ਉੱਤੇ ਕਈ ਟਿੱਪਣੀਆਂ ਕੀਤੀਆਂ, ਜੋ ਦਰਸਾਉਂਦੀਆਂ ਹਨ ਕਿ ਉਹ ਯਹੂਦਾਹ ਵਿੱਚ ਕੇਂਦਰਿਤ ਅਰਾਧਨਾ ਤੋਂ ਜਾਣੂ ਸੀ (ਯੋਏਲ 1:13-14; 2:14, 17)।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 835-600 ਈ. ਪੂ. ਦੇ ਵਿਚਕਾਰ ਲਿਖੀ ਗਈ।

ਯੋਏਲ ਸ਼ਾਇਦ ਪੁਰਾਣੇ ਨੇਮ ਦੇ ਇਤਿਹਾਸ ਦੇ ਫ਼ਾਰਸੀ ਸਮੇਂ ਦੇ ਦੌਰਾਨ ਰਹਿੰਦਾ ਸੀ। ਉਸ ਦੌਰਾਨ, ਫ਼ਾਰਸੀਆਂ ਨੇ ਕੁਝ ਯਹੂਦੀਆਂ ਨੂੰ ਯਰੂਸ਼ਲਮ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਤਰ੍ਹਾਂ ਮੰਦਰ ਨੂੰ ਦੁਬਾਰਾ ਬਣਾਇਆ ਗਿਆ। ਯੋਏਲ ਮੰਦਰ ਤੋਂ ਜਾਣੂ ਸੀ, ਇਸ ਲਈ ਉਸ ਦੇ ਲਿਖਣ ਦਾ ਸਮਾਂ ਮੰਦਰ ਦੀ ਬਹਾਲੀ ਤੋਂ ਬਾਅਦ ਹੋਣਾ ਚਾਹੀਦਾ ਹੈ।

ਪ੍ਰਾਪਤ ਕਰਤਾ

ਇਸਰਾਏਲ ਦੇ ਲੋਕ ਅਤੇ ਬਾਅਦ ਵਿੱਚ ਬਾਈਬਲ ਦੇ ਸਾਰੇ ਪਾਠਕ।

ਉਦੇਸ਼

ਪਰਮੇਸ਼ੁਰ ਦਿਆਲੂ ਹੈ, ਉਹ ਉਨ੍ਹਾਂ ਨੂੰ ਮਾਫ਼ੀ ਦਿੰਦਾ ਹੈ ਜੋ ਤੋਬਾ ਕਰਦੇ ਹਨ। ਇਸ ਪੁਸਤਕ ਵਿੱਚ ਦੋ ਵੱਡੀਆਂ ਘਟਨਾਵਾਂ ਉੱਤੇ ਰੌਸ਼ਨੀ ਪਾਈ ਗਈ ਹੈ। ਇੱਕ ਟਿੱਡੀਆਂ ਦਾ ਹਮਲਾ ਅਤੇ ਦੂਸਰਾ ਆਤਮਾ ਦਾ ਵਹਾਇਆ ਜਾਣਾ। ਇਸ ਦੀ ਪੂਰਤੀ ਦੀ ਪਹਿਲੀ ਸ਼ੁਰੂਆਤ ਪਤਰਸ ਦੁਆਰਾ ਰਸੂਲਾਂ ਦੇ ਕਰਤੱਬ 2 ਅਧਿਆਏ ਵਿੱਚ ਦੱਸੀ ਗਈ ਹੈ ਜੋ ਪੰਤੇਕੁਸਤ ਦੇ ਦਿਨ ਹੋਈ।

ਵਿਸ਼ਾ-ਵਸਤੂ

ਪ੍ਰਭੂ ਦਾ ਦਿਨ

ਰੂਪ-ਰੇਖਾ

1. ਟਿੱਡੀਆਂ ਦੁਆਰਾ ਇਸਰਾਏਲ ਉੱਤੇ ਹਮਲਾ — 1:1-20

2. ਪਰਮੇਸ਼ੁਰ ਦੀ ਸਜ਼ਾ — 2:1-17

3. ਇਸਰਾਏਲ ਦੀ ਬਹਾਲੀ — 2:18-32

4. ਪਰਮੇਸ਼ੁਰ ਦੇ ਲੋਕਾਂ ਦੇ ਵਿਚਕਾਰ ਵੱਸਣ ਵਾਲੀਆਂ ਕੌਮਾਂ ਉੱਤੇ ਪਰਮੇਸ਼ੁਰ ਦਾ ਨਿਆਂ — 3:1-21

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.