ਹਬੱਕੂਕ
Habakkuk
Introduction from this edition
ਹਬੱਕੂਕ
ਲੇਖਕ
ਹਬੱਕੂਕ 1:1 ਹਬੱਕੂਕ ਦੀ ਪੁਸਤਕ ਨੂੰ ਹਬੱਕੂਕ ਨਬੀ ਦੇ ਅਗੰਮ ਵਾਕ ਦੇ ਤੌਰ ਤੇ ਦਰਸਾਇਆ ਗਿਆ ਹੈ। ਉਸ ਦੇ ਨਾਮ ਤੋਂ ਇਲਾਵਾ, ਅਸੀਂ ਅਸਲ ਵਿੱਚ ਹਬੱਕੂਕ ਬਾਰੇ ਹੋਰ ਕੁਝ ਨਹੀਂ ਜਾਣਦੇ। ਇਹ ਤੱਥ ਕਿ ਉਸ ਨੂੰ “ਹਬੱਕੂਕ ਨਬੀ” ਕਿਹਾ ਜਾਂਦਾ ਹੈ, ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਕਾਫ਼ੀ ਮੰਨਿਆ-ਦੰਨਿਆ ਸੀ ਅਤੇ ਉਸ ਨੂੰ ਹੋਰ ਕਿਸੇ ਪਛਾਣ ਦੀ ਲੋੜ ਨਹੀਂ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 612-605 ਈ. ਪੂ. ਦੇ ਵਿਚਕਾਰ ਲਿਖੀ ਗਈ।
ਦੱਖਣੀ ਰਾਜ ਵਿੱਚ ਯਹੂਦਾਹ ਦੇ ਪਤਨ ਤੋਂ ਠੀਕ ਪਹਿਲਾਂ ਹਬੱਕੂਕ ਨੇ ਇਹ ਪੁਸਤਕ ਲਿਖੀ ਹੋਵੇਗੀ।
ਪ੍ਰਾਪਤ ਕਰਤਾ
ਯਹੂਦਾਹ (ਦੱਖਣੀ ਰਾਜ) ਦੇ ਲੋਕ ਅਤੇ ਹਰ ਜਗ੍ਹਾ ਪਰਮੇਸ਼ੁਰ ਦੇ ਲੋਕਾਂ ਨੂੰ ਇੱਕ ਆਮ ਚਿੱਠੀ।
ਉਦੇਸ਼
ਹਬੱਕੂਕ ਸੋਚ ਰਿਹਾ ਸੀ ਕਿ ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਮੌਜੂਦ ਬਿਪਤਾ ਵਿੱਚੋਂ ਲੰਘਣ ਦੀ ਇਜਾਜ਼ਤ ਕਿਉਂ ਦੇ ਰਿਹਾ ਸੀ। ਪਰਮੇਸ਼ੁਰ ਉੱਤਰ ਦਿੰਦਾ ਹੈ ਅਤੇ ਹਬੱਕੂਕ ਦਾ ਵਿਸ਼ਵਾਸ ਫਿਰ ਮਜ਼ਬੂਤ ਹੋ ਜਾਂਦਾ ਹੈ, ਇਸ ਪੁਸਤਕ ਦਾ ਉਦੇਸ਼ ਇਹ ਘੋਸ਼ਣਾ ਕਰਨਾ ਹੈ ਕਿ ਯਹੋਵਾਹ, ਜੋ ਆਪਣੇ ਲੋਕਾਂ ਦਾ ਰਖਵਾਲਾ ਹੈ, ਉਹ ਆਪਣੇ ਉੱਤੇ ਭਰੋਸਾ ਕਰਨ ਵਾਲਿਆਂ ਨੂੰ ਬਚਾਵੇਗਾ, ਇਹ ਦੱਸਣ ਲਈ ਕਿ ਯਹੋਵਾਹ ਜੋ ਯਹੂਦਾਹ ਦਾ ਮਹਾਂ ਯੋਧਾ ਹੈ, ਇੱਕ ਦਿਨ ਬੇਇਨਸਾਫ਼ ਬਾਬਲ ਦੇ ਲੋਕਾਂ ਦਾ ਨਿਆਂ ਕਰੇਗਾ। ਹਬੱਕੂਕ ਦੀ ਪੁਸਤਕ ਸਾਨੂੰ ਘਮੰਡੀ ਲੋਕਾਂ ਦੇ ਨਿਮਰ ਬਣਨ ਦੀ ਇੱਕ ਤਸਵੀਰ ਪੇਸ਼ ਕਰਦੀ ਹੈ, ਜਦ ਕਿ ਧਰਮੀ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਦੁਆਰਾ ਜੀਉਂਦੇ ਹਨ (2:4)।
ਵਿਸ਼ਾ-ਵਸਤੂ
ਸਰਬ ਸ਼ਕਤੀਮਾਨ ਪਰਮੇਸ਼ੁਰ ਉੱਤੇ ਭਰੋਸਾ
ਰੂਪ-ਰੇਖਾ
1. ਹਬੱਕੂਕ ਦੀਆਂ ਸ਼ਿਕਾਇਤਾਂ — 1:1-2:20
2. ਹਬੱਕੂਕ ਦੀ ਪ੍ਰਾਰਥਨਾ — 3:1-19
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.