ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਸਤਰ 10
ਰਾਜੇ ਅਹਸ਼ਵੇਰੋਸ਼ ਅਤੇ ਮਾਰਦਕਈ ਦੀ ਮਹਾਨਤਾ
ਅਹਸ਼ਵੇਰੋਸ਼ ਰਾਜਾ ਨੇ ਦੇਸ਼ ਅਤੇ ਸਮੁੰਦਰ ਦੇ ਟਾਪੂਆਂ ਉੱਤੇ ਲਗਾਨ ਲਗਾ ਦਿੱਤਾ ਉਸ ਦੇ ਬਲ ਅਤੇ ਸ਼ਕਤੀ ਦੇ ਸਾਰੇ ਕੰਮ, ਅਤੇ ਮਾਰਦਕਈ ਦੀ ਮਹਾਨਤਾ ਦਾ ਪੂਰਾ ਵਿਸਥਾਰ ਕਿ ਕਿਸ ਤਰ੍ਹਾਂ ਰਾਜਾ ਉਸ ਨੂੰ ਉੱਚੀ ਪਦਵੀ ਤੱਕ ਲੈ ਆਇਆ, ਕੀ ਉਹ ਮਾਦੀ ਅਤੇ ਫ਼ਾਰਸ ਰਾਜਿਆਂ ਦੇ ਇਤਿਹਾਸ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ? ਯਹੂਦੀ ਮਾਰਦਕਈ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ਵਿੱਚ ਸੀ, ਅਤੇ ਯਹੂਦੀਆਂ ਦੀ ਨਜ਼ਰ ਵਿੱਚ ਵੱਡਾ ਸੀ, ਅਤੇ ਉਸ ਦੇ ਯਹੂਦੀ ਸਾਥੀ ਉਸ ਦਾ ਸਨਮਾਨ ਕਰਦੇ ਸਨ ਕਿਉਂਕਿ ਉਹ ਆਪਣੇ ਲੋਕਾਂ ਦੀ ਭਲਿਆਈ ਕਰਨ ਵਿੱਚ ਲੱਗਿਆ ਰਹਿੰਦਾ ਸੀ ਅਤੇ ਆਪਣੇ ਸਾਰੇ ਲੋਕਾਂ ਦੀ ਸ਼ਾਂਤੀ ਲਈ ਬਚਨ ਬੋਲਦਾ ਹੁੰਦਾ ਸੀ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.