2 ਰਾਜਾ
2 Kings
Introduction from this edition
2 ਰਾਜਿਆਂ
ਲੇਖਕ
1 ਅਤੇ 2 ਰਾਜਿਆਂ ਦੀ ਪੁਸਤਕ ਅਸਲ ਵਿੱਚ ਇੱਕ ਪੁਸਤਕ ਸਨ। ਜਦ ਕਿ ਯਹੂਦੀ ਪਰੰਮਪਰਾ ਅਨੁਸਾਰ ਨਬੀ ਯਿਰਮਿਯਾਹ ਨੂੰ 1 ਅਤੇ 2 ਰਾਜਿਆਂ ਦਾ ਲੇਖਕ ਮੰਨਿਆ ਜਾਂਦਾ ਹੈ, ਪਰ ਹਾਲ ਵਿੱਚ ਹੀ ਬਾਈਬਲ ਦੇ ਕੁਝ ਵਿਦਵਾਨਾਂ ਨੇ ਇੱਕ ਅਗਿਆਤ ਲੇਖਕਾਂ ਦੇ ਸਮੂਹ ਨੂੰ ਇਸਦੇ ਲੇਖਕ ਵੱਜੋਂ ਦਰਸਾਇਆ ਹੈ ਜਿਨ੍ਹਾਂ ਨੂੰ ਡਿਊਟਰੋਨੋਮਿਸਟ ਕਿਹਾ ਜਾਂਦਾ ਹੈ। 2 ਰਾਜਿਆਂ ਦੀ ਪੁਸਤਕ ਦਾ ਵਿਸ਼ਾ-ਵਸਤੂ ਬਿਵਸਥਾ ਸਾਰ ਦੇ ਵਿਸ਼ਾ-ਵਸਤੂ ਨਾਲ ਮੇਲ ਖਾਂਦਾ ਹੈ: ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰੀ ਅਸੀਸਾਂ ਨੂੰ ਲੈ ਕੇ ਆਉਂਦੀ ਹੈ ਅਤੇ ਅਣਆਗਿਆਕਾਰੀ ਸਰਾਪ ਲਿਆਉਂਦੀ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 590-538 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਹ ਪੁਸਤਕ ਉਸ ਸਮੇਂ ਲਿਖੀ ਗਈ ਜਦੋਂ ਪਹਿਲਾ ਮੰਦਰ ਹਾਲੇ ਖੜ੍ਹਾ ਸੀ (1 ਰਾਜਾ 8:8)।
ਪ੍ਰਾਪਤ ਕਰਤਾ
ਇਸਰਾਏਲ ਦੇ ਲੋਕ ਅਤੇ ਬਾਈਬਲ ਦੇ ਸਾਰੇ ਪਾਠਕ।
ਉਦੇਸ਼
2 ਰਾਜਿਆਂ ਦੀ ਪੁਸਤਕ, 1 ਰਾਜਿਆਂ ਦੀ ਪੁਸਤਕ ਦੀ ਅਗਲੀ ਲੜੀ ਹੈ। ਇਹ ਵੰਡੇ ਹੋਏ ਰਾਜ (ਇਸਰਾਏਲ ਅਤੇ ਯਹੂਦਾਹ) ਦੇ ਰਾਜਿਆਂ ਦੀ ਕਹਾਣੀ ਨੂੰ ਜ਼ਾਰੀ ਰੱਖਦੀ ਹੈ। 2 ਰਾਜਿਆਂ ਦੀ ਪੁਸਤਕ ਦਾ ਅੰਤ ਆਖਰੀ ਵਾਰੀ ਪੂਰੀ ਤਰ੍ਹਾਂ ਨਾਲ ਉਜਾੜੇ ਜਾਣ ਅਤੇ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਅੱਸ਼ੂਰ ਅਤੇ ਬਾਬਲ ਦੇਸ ਵਿੱਚ ਲੈ ਕੇ ਜਾਣ ਨਾਲ ਹੁੰਦਾ ਹੈ।
ਵਿਸ਼ਾ-ਵਸਤੂ
ਖਿੰਡ ਜਾਣਾ
ਰੂਪ-ਰੇਖਾ
1. ਅਲੀਸ਼ਾ ਦਾ ਸੇਵਕਾਈ — 1:1-8:19
2. ਆਹਾਬ ਦੀ ਪੀੜ੍ਹੀ ਦਾ ਅੰਤ — 9:1-11:21
3. ਯਹੋਆਸ਼ ਤੋਂ ਇਸਰਾਏਲ ਦੇ ਅੰਤ ਤੱਕ — 12:1-17:41
4. ਹਿਜ਼ਕੀਯਾਹ ਤੋਂ ਯਹੂਦਾਹ ਦੇ ਅੰਤ ਤੱਕ — 18:1-25:30
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.