Skip to content
BibleKenya

Biblica® Open Punjabi Contemporary Version 2025

ਜ਼ਕਰਯਾਹ 9

ਇਸਰਾਏਲ ਦੇ ਦੁਸ਼ਮਣਾਂ ਨੂੰ ਸਜ਼ਾ

ਇੱਕ ਭਵਿੱਖਬਾਣੀ:

ਯਾਹਵੇਹ ਦਾ ਵਚਨ ਹੈਦਰਕ ਦੀ ਧਰਤੀ ਦੇ

ਅਤੇ ਦੰਮਿਸ਼ਕ ਵਿੱਚ ਅਰਾਮ ਸ਼ਹਿਰ ਦੇ ਵਿਰੁੱਧ ਹੈ,

ਕਿਉਂਕਿ ਸਾਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਗੋਤਾਂ ਦੀਆਂ ਨਜ਼ਰਾਂ

ਯਾਹਵੇਹ ਉੱਤੇ ਹਨ।

ਅਤੇ ਹਮਾਥ ਉੱਤੇ ਵੀ, ਜਿਸ ਦੀ ਹੱਦ ਉਸ ਨਾਲ ਲੱਗਦੀ ਹੈ,

ਅਤੇ ਸੂਰ ਅਤੇ ਸੀਦੋਨ ਉੱਤੇ, ਭਾਵੇਂ ਉਹ ਬਹੁਤ ਹੁਨਰਮੰਦ ਹਨ।

ਸੂਰ ਨੇ ਆਪਣੇ ਆਪ ਨੂੰ ਇੱਕ ਗੜ੍ਹ ਬਣਾਇਆ ਹੈ;

ਉਸ ਨੇ ਚਾਂਦੀ ਨੂੰ ਮਿੱਟੀ ਵਾਂਗ,

ਅਤੇ ਸੋਨਾ ਨੂੰ ਗਲੀਆਂ ਦੀ ਮਿੱਟੀ ਵਾਂਗ ਢੇਰ ਕਰ ਦਿੱਤਾ ਹੈ।

ਪਰ ਯਾਹਵੇਹ ਉਸ ਦੀ ਸੰਪਤੀ ਨੂੰ ਲੈ ਜਾਵੇਗਾ

ਅਤੇ ਸਮੁੰਦਰ ਉੱਤੇ ਉਸ ਦੀ ਸ਼ਕਤੀ ਨੂੰ ਤਬਾਹ ਕਰ ਦੇਵੇਗਾ,

ਅਤੇ ਉਹ ਅੱਗ ਦੁਆਰਾ ਭਸਮ ਹੋ ਜਾਵੇਗੀ।

ਅਸ਼ਕਲੋਨ ਇਸਨੂੰ ਦੇਖੇਗਾ ਅਤੇ ਡਰੇਗਾ;

ਗਾਜ਼ਾ ਕਸ਼ਟ ਵਿੱਚ ਡੁੱਬੇਗਾ,

ਅਤੇ ਏਕਰੋਨ ਵੀ, ਕਿਉਂ ਜੋ ਉਸ ਦੀ ਆਸ ਸੁੱਕ ਜਾਵੇਗੀ।

ਗਾਜ਼ਾ ਆਪਣਾ ਰਾਜਾ ਗੁਆ ਲਵੇਗਾ

ਅਤੇ ਅਸ਼ਕਲੋਨ ਉਜਾੜ ਹੋ ਜਾਵੇਗਾ।

ਅਸ਼ਦੋਦ ਉੱਤੇ ਇੱਕ ਭਿਅੰਕਰ ਲੋਕ ਕਬਜ਼ਾ ਕਰਨਗੇ,

ਅਤੇ ਮੈਂ ਫ਼ਲਿਸਤੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ।

ਮੈਂ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਹੂ,

ਅਤੇ ਉਨ੍ਹਾਂ ਦੇ ਦੰਦਾਂ ਵਿੱਚੋਂ ਭ੍ਰਿਸ਼ਟ ਭੋਜਨ ਨੂੰ ਦੂਰ ਕਰ ਦਿਆਂਗਾ।

ਜਿਹੜੇ ਬਚੇ ਹੋਏ ਲੋਕ ਹਨ ਉਹ ਸਾਡੇ ਪਰਮੇਸ਼ਵਰ ਦੇ ਹੋਣਗੇ

ਅਤੇ ਉਹ ਯਹੂਦਾਹ ਵਿੱਚ ਇੱਕ ਗੋਤ ਬਣ ਜਾਣਗੇ,

ਅਤੇ ਏਕਰੋਨ ਯਬੂਸੀਆਂ ਵਰਗਾ ਹੋਵੇਗਾ।

ਪਰ ਮੈਂ ਆਪਣੇ ਮੰਦਰ ਵਿੱਚ ਡੇਰੇ ਲਾਵਾਂਗਾ

ਤਾਂ ਜੋ ਇਸ ਨੂੰ ਲੁਟੇਰੇ ਫ਼ੌਜਾਂ ਤੋਂ ਬਚਾਇਆ ਜਾ ਸਕੇ।

ਫਿਰ ਕਦੇ ਕੋਈ ਜ਼ਾਲਮ ਮੇਰੀ ਪਰਜਾ ਉੱਤੇ ਹਾਵੀ ਨਹੀਂ ਹੋਵੇਗਾ,

ਹੁਣ ਲਈ ਮੈਂ ਜਾਗਦਾ ਹਾਂ।

ਸੀਯੋਨ ਦੇ ਰਾਜੇ ਦਾ ਆਉਣਾ

ਬਹੁਤ ਖੁਸ਼ ਹੋ, ਸੀਯੋਨ ਦੀ ਬੇਟੀ!

ਹੇ ਯੇਰੂਸ਼ਲੇਮ ਦੀ ਧੀ, ਰੌਲਾ ਪਾ!

ਵੇਖ, ਤੇਰਾ ਰਾਜਾ ਤੁਹਾਡੇ ਕੋਲ ਆਉਂਦਾ ਹੈ,

ਉਹ ਧਰਮੀ ਅਤੇ ਜੇਤੂ ਹੋ ਕੇ ਆਉਂਦਾ ਹੈ,

ਉਹ ਨਿਮਰ ਹੈ ਅਤੇ ਗਧੀ ਦੇ ਬੱਚੇ

ਉੱਤੇ ਸਵਾਰ ਹੁੰਦਾ ਹੈ।

ਮੈਂ ਇਫ਼ਰਾਈਮ ਤੋਂ ਰਥਾਂ ਨੂੰ ਅਤੇ ਯੇਰੂਸ਼ਲੇਮ ਤੋਂ ਘੋੜਿਆਂ ਨੂੰ ਖੋਹ ਲਵਾਂਗਾ,

ਅਤੇ ਲੜਾਈ ਦਾ ਧਨੁਸ਼ ਟੁੱਟ ਜਾਵੇਗਾ।

ਉਹ ਕੌਮਾਂ ਨੂੰ ਸ਼ਾਂਤੀ ਦਾ ਐਲਾਨ ਕਰੇਗਾ।

ਉਹ ਦਾ ਰਾਜ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੇ ਸਿਰੇ ਤੱਕ ਫੈਲੇਗਾ।1

ਤੁਹਾਡੇ ਲਈ, ਤੁਹਾਡੇ ਨਾਲ ਮੇਰੇ ਨੇਮ ਦੇ ਲਹੂ ਦੇ ਕਾਰਨ,

ਮੈਂ ਤੁਹਾਡੇ ਕੈਦੀਆਂ ਨੂੰ ਪਾਣੀ ਰਹਿਤ ਟੋਏ ਵਿੱਚੋਂ ਛੁਡਾਵਾਂਗਾ।

ਆਪਣੇ ਕਿਲ੍ਹੇ ਵੱਲ ਮੁੜੋ, ਤੁਸੀਂ ਉਮੀਦ ਦੇ ਕੈਦੀ ਹੋ;

ਹੁਣ ਵੀ ਮੈਂ ਘੋਸ਼ਣਾ ਕਰਦਾ ਹਾਂ ਕਿ ਮੈਂ ਤੁਹਾਡੇ ਨਾਲੋਂ ਦੁੱਗਣਾ ਵਾਪਸ ਕਰਾਂਗਾ।

ਮੈਂ ਯਹੂਦਾਹ ਨੂੰ ਮੋੜਾਂਗਾ ਜਿਵੇਂ ਮੈਂ ਆਪਣਾ ਕਮਾਨ ਮੋੜਾਂਗਾ

ਅਤੇ ਇਫ਼ਰਾਈਮ ਨਾਲ ਭਰਾਂਗਾ।

ਮੈਂ ਤੇਰੇ ਪੁੱਤਰਾਂ, ਸੀਯੋਨ, ਤੇਰੇ ਪੁੱਤਰਾਂ, ਯੂਨਾਨ ਦੇ ਵਿਰੁੱਧ,

ਅਤੇ ਤੈਨੂੰ ਯੋਧੇ ਦੀ ਤਲਵਾਰ ਵਾਂਗ ਬਣਾਵਾਂਗਾ।

ਯਾਹਵੇਹ ਪ੍ਰਗਟ ਹੋਵੇਗਾ

ਤਦ ਯਾਹਵੇਹ ਉਹਨਾਂ ਉੱਤੇ ਪ੍ਰਗਟ ਹੋਵੇਗਾ;

ਉਸਦਾ ਤੀਰ ਬਿਜਲੀ ਵਾਂਗ ਚਮਕੇਗਾ।

ਸਰਬਸ਼ਕਤੀਮਾਨ ਯਾਹਵੇਹ ਤੁਰ੍ਹੀ ਵਜਾਏਗਾ;

ਉਹ ਦੱਖਣ ਦੇ ਤੂਫ਼ਾਨਾਂ ਵਿੱਚ ਕੂਚ ਕਰੇਗਾ,

ਅਤੇ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ।

ਉਹ ਨਾਸ ਕਰਨਗੇ

ਅਤੇ ਗੁਲੇਲਾਂ ਨਾਲ ਜਿੱਤ ਪ੍ਰਾਪਤ ਕਰਨਗੇ।

ਉਹ ਪੀਣਗੇ ਅਤੇ ਮੈਅ ਵਾਂਗ ਗਰਜਣਗੇ।

ਉਹ ਕਟੋਰੇ ਵਾਂਗ ਭਰੇ ਹੋਏ ਹੋਣਗੇ

ਜਗਵੇਦੀ ਦੇ ਕੋਨਿਆਂ ਉੱਤੇ ਛਿੜਕਣ ਲਈ ਵਰਤਿਆ ਜਾਂਦਾ ਹੈ।

ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਸ ਦਿਨ ਆਪਣੇ ਲੋਕਾਂ ਨੂੰ ਬਚਾਵੇਗਾ

ਜਿਵੇਂ ਇੱਕ ਅਯਾਲੀ ਆਪਣੇ ਇੱਜੜ ਨੂੰ ਬਚਾਉਂਦਾ ਹੈ।

ਉਹ ਉਸ ਦੀ ਧਰਤੀ ਵਿੱਚ ਚਮਕਣਗੇ

ਤਾਜ ਵਿੱਚ ਗਹਿਣਿਆਂ ਵਾਂਗ।

ਉਹ ਕਿੰਨੇ ਆਕਰਸ਼ਕ ਅਤੇ ਸੁੰਦਰ ਹੋਣਗੇ!

ਅਨਾਜ ਜਵਾਨਾਂ ਨੂੰ ਖੁਸ਼ਹਾਲ ਬਣਾਵੇਗਾ,

ਅਤੇ ਨਵੀਂ ਸ਼ਰਾਬ ਮੁਟਿਆਰਾਂ ਨੂੰ।

Source notes (1)
  1. Footnote ਫ਼ਰਾਤ ਦੀ ਨਦੀ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.