Biblica® Open Punjabi Contemporary Version 2025
ਰੋਮਿਆਂ 13
ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹੋ
ਹਰ ਕੋਈ ਸਰਕਾਰੀ ਅਧਿਕਾਰੀਆਂ ਦੇ ਅਧੀਨ ਹੋਵੇ, ਕਿਉਂਕਿ ਇਸ ਤੋਂ ਇਲਾਵਾ ਕੋਈ ਅਧਿਕਾਰ ਨਹੀਂ ਹੈ ਜੋ ਪਰਮੇਸ਼ਵਰ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਹੜੇ ਅਧਿਕਾਰੀ ਮੌਜੂਦ ਹਨ ਉਹ ਪਰਮੇਸ਼ਵਰ ਦੁਆਰਾ ਸਥਾਪਤ ਕੀਤੇ ਗਏ ਹਨ।1 ਨਤੀਜੇ ਵਜੋਂ, ਜਿਹੜਾ ਵੀ ਅਧਿਕਾਰੀ ਦੇ ਵਿਰੁੱਧ ਬਗਾਵਤ ਕਰਦਾ ਹੈ, ਉਹ ਉਸ ਦੀ ਬਗਾਵਤ ਕਰ ਰਿਹਾ ਹੈ ਜੋ ਪਰਮੇਸ਼ਵਰ ਨੇ ਕਾਇਮ ਕੀਤਾ ਹੈ, ਅਤੇ ਜੋ ਅਜਿਹਾ ਕਰਦੇ ਹਨ ਉਹ ਆਪਣੇ ਆਪ ਉੱਤੇ ਨਿਆਂ ਲਿਆਉਣਗੇ। ਕਿਉਂਕਿ ਸਰਕਾਰੀ ਅਧਿਕਾਰੀ ਸਹੀ ਕੰਮ ਕਰਨ ਵਾਲਿਆਂ ਦੇ ਡਰ ਲਈ ਨਹੀਂ ਹਨ, ਬਲਕਿ ਗਲਤ ਕਰਨ ਵਾਲਿਆਂ ਦੇ ਲਈ ਡਰ ਦੇ ਲਈ ਹਨ। ਕੀ ਤੁਸੀਂ ਅਧਿਕਾਰੀ ਦੇ ਡਰ ਤੋਂ ਮੁਕਤ ਹੋਣਾ ਚਾਹੁੰਦੇ ਹੋ? ਫਿਰ ਉਹ ਕਰੋ ਜੋ ਸਹੀ ਹੈ ਅਤੇ ਤੁਹਾਡੀ ਤਾਰੀਫ਼ ਹੋਵੇਗੀ। ਕਿਉਂਕਿ ਅਧਿਕਾਰੀ ਅਧਿਕਾਰ ਵਿੱਚ ਤੁਹਾਡੇ ਭਲੇ ਦੇ ਲਈ ਪਰਮੇਸ਼ਵਰ ਦੇ ਸੇਵਕ ਹਨ। ਪਰ ਜੇ ਤੁਸੀਂ ਗਲਤ ਕਰਦੇ ਹੋ, ਤਾਂ ਡਰੋ, ਕਿਉਂਕਿ ਅਧਿਕਾਰੀ ਬਿਨਾਂ ਕਾਰਨ ਤਲਵਾਰ ਨਹੀਂ ਚੁੱਕਦੇ। ਉਹ ਪਰਮੇਸ਼ਵਰ ਦੇ ਸੇਵਕ ਹਨ, ਗਲਤੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਲਈ ਕ੍ਰੋਧ ਦੇ ਮੁਖਤਾਰ ਹਨ। ਇਸੇ ਲਈ ਇਹ ਸਹੀ ਹੈ ਕਿ ਨਾ ਸਿਰਫ ਸਜ਼ਾ ਦੇ ਡਰ ਕਾਰਨ, ਬਲਕਿ ਜ਼ਮੀਰ ਦੇ ਹਿੱਤ ਵਿੱਚ ਵੀ ਅਧੀਨ ਹੋਣਾ ਚਾਹੀਦਾ ਹੈ।
ਇਹੀ ਕਾਰਨ ਹੈ ਕਿ ਤੁਸੀਂ ਟੈਕਸ ਦਿੰਦੇ ਹੋ, ਕਿਉਂਕਿ ਅਧਿਕਾਰੀ ਪਰਮੇਸ਼ਵਰ ਦੇ ਸੇਵਕ ਹੁੰਦੇ ਹਨ, ਜੋ ਸ਼ਾਸਨ ਕਰਨ ਲਈ ਆਪਣਾ ਪੂਰਾ ਸਮਾਂ ਦਿੰਦੇ ਹਨ। ਹਰ ਕਿਸੇ ਨੂੰ ਉਹ ਦਿਓ ਜੋ ਤੁਸੀਂ ਉਹਨਾਂ ਦੇ ਦੇਣਦਾਰ ਹੋ: ਜੇ ਤੁਸੀਂ ਟੈਕਸਾਂ ਦੇ ਦੇਣਦਾਰ ਹੋ, ਤਾਂ ਟੈਕਸ ਦਿਓ; ਜੇ ਆਮਦਨੀ, ਫਿਰ ਆਮਦਨੀ; ਉਨ੍ਹਾਂ ਤੋਂ ਡਰੋ ਜਿਨ੍ਹਾਂ ਤੋਂ ਡਰਨਾ ਹੈ ਅਤੇ ਉਨ੍ਹਾਂ ਦਾ ਆਦਰ ਕਰੋ ਜੋ ਆਦਰ ਦੇ ਹੱਕਦਾਰ ਹਨ।
ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ
ਇੱਕ-ਦੂਜੇ ਨਾਲ ਪਿਆਰ ਕਰਨ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ। ਕਿਉਂਕਿ ਹੁਕਮ ਆਖਦੇ ਹਨ, “ਤੁਸੀਂ ਵਿਭਚਾਰ ਨਾ ਕਰਨਾ, ਤੁਸੀਂ ਕਤਲ ਨਾ ਕਰਨਾ, ਚੋਰੀ ਨਾ ਕਰਨਾ, ਤੁਸੀਂ ਲਾਲਚ ਨਾ ਕਰਨਾ,” ਅਤੇ ਹੋਰ ਵੀ ਹੁਕਮ ਹੋ ਸਕਦੇ ਹਨ। ਪਰ ਇਹਨਾਂ ਸਾਰੇ ਹੁਕਮਾਂ ਦਾ ਨਿਚੋੜ ਇੱਕ ਹੈ: “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।”2 ਪਿਆਰ ਕਿਸੇ ਗੁਆਂਢੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ।
ਦਿਨ ਨੇੜੇ ਹੈ
ਅਤੇ ਇਹ ਕਰੋ, ਵਰਤਮਾਨ ਸਮੇਂ ਨੂੰ ਸਮਝੋ: ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਸਾਡੀ ਮੁਕਤੀ ਹੁਣ ਉਸ ਸਮੇਂ ਦੇ ਨਾਲੋਂ ਨੇੜੇ ਹੈ ਜਦੋਂ ਅਸੀਂ ਪਹਿਲਾਂ ਵਿਸ਼ਵਾਸ ਕੀਤਾ ਸੀ। ਰਾਤ ਖ਼ਤਮ ਹੋਣ ਵਾਲੀ ਹੈ; ਦਿਨ ਲਗਭਗ ਚੜਨ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਪਾਸੇ ਰੱਖੀਏ ਅਤੇ ਚਾਨਣ ਦੇ ਸ਼ਸਤ੍ਰ ਪਹਿਨ ਲਈਏ। ਸਾਡੇ ਸੁਭਾਅ ਚਾਨਣ ਦੇ ਅਨੁਸਾਰ ਹੋਣੇ ਚਾਹੀਦੇ ਹਨ, ਨਾ ਕਿ ਰੰਗ-ਰਲੀਆਂ, ਨਾ ਸ਼ਰਾਬੀ ਹੋਣ, ਨਾ ਵਿਭਚਾਰ ਅਤੇ ਨਾ ਬਦਚਲਣੀ, ਨਾ ਝਗੜੇ ਅਤੇ ਨਾ ਈਰਖਾ ਦੇ ਅਨੁਸਾਰ ਹੋਣ। ਪਰ ਪ੍ਰਭੂ ਯਿਸ਼ੂ ਮਸੀਹ ਨੂੰ ਪਹਿਨੋ ਅਤੇ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਇੱਛਾ ਨਾ ਰੱਖੋ।
Source notes (2)
- Footnote ਤੀਤੁ 3:1
- Footnote ਕੂਚ 20:13-16; ਲੇਵਿ 19:18; ਬਿਵ 5:17-19; 21
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.