Biblica® Open Punjabi Contemporary Version 2025
ਪ੍ਰਕਾਸ਼ ਪੱਤਰ 6
ਪਹਿਲੀ ਮੋਹਰ
ਮੈਂ ਦੇਖਿਆ ਜਦੋਂ ਲੇਲੇ ਨੇ ਸੱਤ ਮੋਹਰਾਂ ਵਿੱਚੋਂ ਪਹਿਲੀ ਖੋਲ੍ਹੀ। ਫਿਰ ਮੈਂ ਚਾਰ ਜੀਵਤ ਪ੍ਰਾਣੀਆਂ ਵਿੱਚੋਂ ਇੱਕ ਨੂੰ ਗਰਜ ਵਰਗੀ ਆਵਾਜ਼ ਵਿੱਚ ਇਹ ਕਹਿੰਦੇ ਸੁਣਿਆ, “ਆਓ!” ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ! ਇਸ ਦੇ ਸਵਾਰ ਨੇ ਇੱਕ ਧਨੁਸ਼ ਫੜਿਆ ਹੋਇਆ ਸੀ, ਅਤੇ ਉਸ ਨੂੰ ਇੱਕ ਮੁਕਟ ਦਿੱਤਾ ਗਿਆ ਸੀ, ਅਤੇ ਉਹ ਇੱਕ ਵਿਜੇਤਾ ਦੇ ਰੂਪ ਵਿੱਚ ਸਵਾਰ ਹੋ ਕੇ ਜਿੱਤ ਪ੍ਰਾਪਤ ਕਰਨ ਨਿਕਲ ਗਿਆ।
ਜਦੋਂ ਲੇਲੇ ਨੇ ਦੂਜੀ ਮੋਹਰ ਖੋਲ੍ਹੀ, ਮੈਂ ਦੂਜੇ ਜੀਵਤ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆਓ!” ਤਦ ਇੱਕ ਹੋਰ ਘੋੜਾ ਨਿੱਕਲਿਆ, ਇੱਕ ਲਾਲ ਅੱਗ ਵਾਲਾ। ਇਸ ਦੇ ਸਵਾਰ ਨੂੰ ਧਰਤੀ ਤੋਂ ਸ਼ਾਂਤੀ ਲੈਣ ਅਤੇ ਲੋਕਾਂ ਨੂੰ ਇੱਕ-ਦੂਜੇ ਨੂੰ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ। ਉਸ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।
ਜਦੋਂ ਲੇਲੇ ਨੇ ਤੀਜੀ ਮੋਹਰ ਖੋਲ੍ਹੀ, ਮੈਂ ਤੀਜੇ ਜੀਵਤ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆਓ!” ਮੈਂ ਦੇਖਿਆ, ਅਤੇ ਮੇਰੇ ਸਾਹਮਣੇ ਇੱਕ ਕਾਲਾ ਘੋੜਾ ਸੀ! ਇਸ ਦੇ ਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫੜ੍ਹੀ ਹੋਈ ਸੀ।1 ਫਿਰ ਮੈਂ ਸੁਣਿਆ ਜੋ ਚਾਰ ਜੀਵਾਂ ਵਿੱਚ ਇੱਕ ਆਵਾਜ਼ ਇਹ ਆਖਦੇ ਸੁਣੀ ਕਿ, “ਇੱਕ ਦਿਨ ਦੀ ਮਜ਼ਦੂਰੀ ਦੇ ਲਈ ਦੋ ਦੀਨਾਰ ਕਣਕ, ਇੱਕ ਦਿਨ ਦੀ ਮਜ਼ਦੂਰੀ ਲਈ ਛੇ ਦੀਨਾਰ ਜੌਂ, ਅਤੇ ਤੇਲ ਅਤੇ ਦਾਖਰਸ ਦਾ ਨੁਕਸਾਨ ਨਾ ਕਰਨਾ!”
ਜਦੋਂ ਲੇਲੇ ਨੇ ਚੌਥੀ ਮੋਹਰ ਖੋਲ੍ਹੀ, ਮੈਂ ਚੌਥੇ ਜੀਵਤ ਪ੍ਰਾਣੀ ਦੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਆਓ!” ਮੈਂ ਵੇਖਿਆ, ਅਤੇ ਮੇਰੇ ਅੱਗੇ ਇੱਕ ਫਿੱਕਾ ਹਰਾ ਘੋੜਾ ਸੀ! ਇਸ ਤੇ ਸਵਾਰ ਦਾ ਨਾਂ ਮੌਤ ਰੱਖਿਆ ਗਿਆ ਸੀ, ਅਤੇ ਪਤਾਲ ਉਸ ਦੇ ਪਿੱਛੇ ਆ ਰਿਹਾ ਸੀ। ਉਹਨਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਤੇ ਤਲਵਾਰ, ਕਾਲ, ਮਰੀ ਅਤੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
ਜਦੋਂ ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ, ਮੈਂ ਜਗਵੇਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਬਚਨ ਅਤੇ ਉਸ ਦੀ ਗਵਾਹੀ ਦੇ ਕਾਰਨ ਜੋ ਉਹਨਾਂ ਨੇ ਦਿੱਤੀ ਸੀ, ਵੱਢੇ ਗਏ ਸਨ। ਉਹਨਾਂ ਆਤਮਾਵਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਹੇ ਪ੍ਰਭੂ, ਪਵਿੱਤਰ ਅਤੇ ਸੱਚੇ, ਕਿੰਨਾ ਚਿਰ, ਜਦੋਂ ਤੱਕ ਤੁਸੀਂ ਧਰਤੀ ਦੇ ਵਾਸੀਆਂ ਦਾ ਨਿਆਂ ਨਹੀਂ ਕਰਦੇ ਅਤੇ ਸਾਡੇ ਲਹੂ ਦਾ ਬਦਲਾ ਨਹੀਂ ਲੈਂਦੇ?” ਤਦ ਉਹਨਾਂ ਵਿੱਚੋਂ ਹਰੇਕ ਨੂੰ ਇੱਕ ਚਿੱਟਾ ਚੋਗਾ ਦਿੱਤਾ ਗਿਆ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਾਥੀ ਨੌਕਰਾਂ, ਤੁਹਾਡੇ ਭਰਾਵਾਂ ਅਤੇ ਭੈਣਾਂ ਦੀ ਪੂਰੀ ਸੰਖਿਆ ਨੂੰ ਉਵੇਂ ਹੀ ਮਾਰੇ ਜਾਣ ਤੱਕ ਥੋੜੀ ਦੇਰ ਹੋਰ ਉਡੀਕ ਕਰੋ।
ਮੈਂ ਵੇਖਿਆ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਇੱਕ ਬਹੁਤ ਵੱਡਾ ਭੂਚਾਲ ਆਇਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਤੱਪੜ ਦੀ ਤਰ੍ਹਾਂ ਕਾਲਾ ਹੋ ਗਿਆ, ਪੂਰਾ ਚੰਦਰਮਾ ਲਹੂ ਜਿਹਾ ਲਾਲ ਹੋ ਗਿਆ,2 ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਵੇਂ ਇੱਕ ਹਵਾ ਨਾਲ ਹਿਲਾਏ ਜਾਣ ਤੇ ਹੰਜ਼ੀਰ ਦੇ ਦਰੱਖਤ ਤੋਂ ਹੰਜ਼ੀਰ ਡਿੱਗਦੇ ਹਨ।3 ਅਕਾਸ਼ ਇੱਕ ਪੋਥੀ ਵਾਂਗ ਲਪੇਟਿਆ ਗਿਆ, ਅਤੇ ਹਰ ਪਹਾੜ ਅਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ।4
ਤਦ ਧਰਤੀ ਦੇ ਰਾਜੇ, ਰਾਜਕੁਮਾਰ, ਫੌਜ ਦੇ ਸਰਦਾਰ, ਅਮੀਰ, ਸ਼ਕਤੀਸ਼ਾਲੀ ਅਤੇ ਹੋਰ ਸਾਰੇ, ਗੁਲਾਮ ਅਤੇ ਅਜ਼ਾਦ, ਗੁਫ਼ਾਂਵਾਂ ਅਤੇ ਪਹਾੜਾਂ ਦੀਆਂ ਚਟਾਨਾਂ ਦੇ ਵਿੱਚ ਲੁਕ ਗਏ।5 ਉਹਨਾਂ ਨੇ ਪਹਾੜਾਂ ਅਤੇ ਚਟਾਨਾਂ ਨੂੰ ਪੁਕਾਰਿਆ ਅਤੇ ਕਿਹਾ, “ਸਾਡੇ ਉੱਤੇ ਡਿੱਗੋ ਅਤੇ ਸਾਨੂੰ ਉਸ ਦੇ ਚਿਹਰੇ ਤੋਂ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਲੇਲੇ ਦੇ ਕ੍ਰੋਧ ਤੋਂ ਲੁਕਾ ਲਓ!6 ਕਿਉਂਕਿ ਪਰਮੇਸ਼ਵਰ ਅਤੇ ਲੇਲੇ ਦੇ ਗੁੱਸੇ ਦਾ ਮਹਾਨ ਦਿਨ ਆ ਗਿਆ ਹੈ, ਅਤੇ ਕੌਣ ਇਸ ਦਾ ਸਾਹਮਣਾ ਕਰ ਸਕਦਾ ਹੈ?”7
Source notes (7)
- Footnote ਜ਼ਕ 6:2-3; 6
- Footnote ਯੋਏ 2:10
- Footnote ਪ੍ਰਕਾ 8:10; ਮੱਤੀ 24:29
- Footnote ਪ੍ਰਕਾ 16:20; ਯਸ਼ਾ 34:4
- Footnote ਯਸ਼ਾ 2:10; 19
- Footnote ਲੂਕ 23:30
- Footnote ਮਲਾ 3:2; ਯੋਏ 2:11; ਨਹੂ 1:6; ਸਫ਼ 1:14-15
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.