Skip to content
BibleKenya

Biblica® Open Punjabi Contemporary Version 2025

ਪ੍ਰਕਾਸ਼ ਪੱਤਰ 10

ਸਵਰਗਦੂਤ ਅਤੇ ਛੋਟੀ ਪੋਥੀ

ਇਸ ਤੋਂ ਬਾਅਦ ਮੈਂ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜੋ ਬੱਦਲ ਨੂੰ ਕੱਪੜੇ ਦੀ ਤਰ੍ਹਾਂ ਲਪੇਟੇ ਹੋਏ ਸੀ, ਉਸ ਦੇ ਸਿਰ ਦੇ ਉੱਪਰ ਇੱਕ ਇੰਦਰਧਨੁਸ਼ ਸੀ; ਉਸ ਦਾ ਚਿਹਰਾ ਸੂਰਜ ਵਰਗਾ ਸੀ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਵਰਗੇ ਸਨ। ਉਸ ਨੇ ਇੱਕ ਛੋਟੀ ਜਿਹੀ ਪੋਥੀ ਫੜ੍ਹੀ ਹੋਈ ਸੀ, ਜੋ ਉਸ ਦੇ ਹੱਥ ਵਿੱਚ ਖੁੱਲ੍ਹੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਪੈਰ ਜ਼ਮੀਨ ਤੇ ਰੱਖਿਆ, ਅਤੇ ਉਸ ਨੇ ਸ਼ੇਰ ਦੀ ਗਰਜ ਵਾਂਗ ਉੱਚੀ ਆਵਾਜ਼ ਦਿੱਤੀ। ਜਦੋਂ ਉਸ ਨੇ ਪੁਕਾਰਿਆ ਤਾਂ ਸੱਤ ਗਰਜਾਂ ਦੀਆਂ ਆਵਾਜ਼ਾਂ ਬੋਲੀਆਂ। ਅਤੇ ਜਦੋਂ ਸੱਤ ਗਰਜਾਂ ਬੋਲੀਆਂ, ਮੈਂ ਲਿਖਣ ਵਾਲਾ ਸੀ; ਪਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਸੱਤਾਂ ਗਰਜਾਂ ਨੇ ਜੋ ਕਿਹਾ ਹੈ ਉਸ ਉੱਤੇ ਮੋਹਰ ਲਗਾ ਅਤੇ ਇਸ ਨੂੰ ਨਾ ਲਿਖ।”1

ਫਿਰ ਜਿਸ ਦੂਤ ਨੂੰ ਮੈਂ ਸਮੁੰਦਰ ਅਤੇ ਜ਼ਮੀਨ ਤੇ ਖੜ੍ਹਾ ਵੇਖਿਆ ਸੀ ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉਠਾਇਆ।2 ਅਤੇ ਉਸ ਨੇ ਪਰਮੇਸ਼ਵਰ ਦੀ ਸਹੁੰ ਖਾਧੀ ਜੋ ਸਦਾ ਅਤੇ ਸਦਾ ਲਈ ਜੀਉਂਦੇ ਹਨ, ਜਿਨ੍ਹਾਂ ਨੇ ਅਕਾਸ਼ ਅਤੇ ਉਹਨਾਂ ਵਿੱਚ ਜੋ ਕੁਝ ਹੈ, ਧਰਤੀ ਅਤੇ ਜੋ ਕੁਝ ਇਸ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਇਸ ਵਿੱਚ ਹੈ, ਬਣਾਇਆ ਅਤੇ ਕਿਹਾ, “ਹੁਣ ਹੋਰ ਦੇਰੀ ਨਹੀਂ ਹੋਵੇਗੀ! ਪਰ ਜਿਨ੍ਹਾਂ ਦਿਨਾਂ ਵਿੱਚ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਉਣ ਵਾਲਾ ਹੈ, ਪਰਮੇਸ਼ਵਰ ਦਾ ਭੇਤ ਪੂਰਾ ਹੋ ਜਾਵੇਗਾ, ਜਿਵੇਂ ਉਹਨਾਂ ਨੇ ਆਪਣੇ ਸੇਵਕਾਂ ਨਬੀਆਂ ਨੂੰ ਦੱਸਿਆ ਸੀ।”3

ਫਿਰ ਉਹ ਆਵਾਜ਼ ਜੋ ਮੈਂ ਸਵਰਗ ਤੋਂ ਸੁਣੀ ਸੀ ਮੇਰੇ ਨਾਲ ਇੱਕ ਵਾਰ ਫਿਰ ਬੋਲੀ: “ਜਾਓ, ਉਹ ਪੱਤਰੀ ਲਵੋ ਜੋ ਉਸ ਦੂਤ ਦੇ ਹੱਥ ਵਿੱਚ ਖੁੱਲ੍ਹੀ ਹੋਈ ਹੈ ਜੋ ਸਮੁੰਦਰ ਅਤੇ ਜ਼ਮੀਨ ਉੱਤੇ ਖੜ੍ਹਾ ਹੈ।”

ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਛੋਟੀ ਪੋਥੀ ਦੇ ਦਿਓ। ਉਸ ਨੇ ਮੈਨੂੰ ਕਿਹਾ, “ਇਸ ਨੂੰ ਲੈ ਅਤੇ ਇਸ ਨੂੰ ਖਾ। ਇਹ ਤੇਰੇ ਪੇਟ ਨੂੰ ਖੱਟਾ ਕਰ ਦੇਵੇਗੀ, ਪਰ ‘ਤੇਰੇ ਮੂੰਹ ਵਿੱਚ ਇਹ ਸ਼ਹਿਦ ਦੀ ਤਰ੍ਹਾਂ ਮਿੱਠੀ ਹੋਵੇਗੀ।’ ”4 ਮੈਂ ਦੂਤ ਦੇ ਹੱਥ ਤੋਂ ਛੋਟੀ ਪੋਥੀ ਲੈ ਲਈ ਅਤੇ ਇਸ ਨੂੰ ਖਾ ਲਿਆ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਸੀ, ਪਰ ਜਦੋਂ ਮੈਂ ਇਸ ਨੂੰ ਖਾ ਲਿਆ, ਮੇਰਾ ਪੇਟ ਖੱਟਾ ਹੋ ਗਿਆ। ਫਿਰ ਮੈਨੂੰ ਦੂਤ ਨੇ ਕਿਹਾ, “ਤੁਹਾਨੂੰ ਬਹੁਤ ਸਾਰੇ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਦੁਬਾਰਾ ਭਵਿੱਖਬਾਣੀ ਕਰਨੀ ਚਾਹੀਦੀ ਹੈ।”

Source notes (4)
  1. Footnote ਦਾਨੀ 8:26; 12:4
  2. Footnote ਬਿਵ 32:40
  3. Footnote ਆਮੋ 3:7; ਅਫ਼ 3:3
  4. Footnote ਹਿਜ਼ 3:1-3

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.