Biblica® Open Punjabi Contemporary Version 2025
ਜ਼ਬੂਰਾਂ 87
ਕੋਰਾਹ ਦੇ ਪੁੱਤਰਾਂ ਦੀ ਰਚਨਾ। ਇੱਕ ਜ਼ਬੂਰ। ਇੱਕ ਗੀਤ।
ਉਸ ਨੇ ਪਵਿੱਤਰ ਪਹਾੜ ਉੱਤੇ ਆਪਣੇ ਸ਼ਹਿਰ ਦੀ ਸਥਾਪਨਾ ਕੀਤੀ ਹੈ।
ਯਾਹਵੇਹ ਸੀਯੋਨ ਦੇ ਦਰਵਾਜ਼ਿਆਂ ਨੂੰ
ਯਾਕੋਬ ਦੇ ਹੋਰ ਸਾਰੇ ਘਰਾਂ ਨਾਲੋਂ ਵੱਧ ਪਿਆਰ ਕਰਦਾ ਹੈ।
ਪਰਮੇਸ਼ਵਰ ਦੇ ਸ਼ਹਿਰ,
ਤੇਰੇ ਬਾਰੇ ਸ਼ਾਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ!
“ਮੈਂ ਰਾਹਾਬ1 ਅਤੇ ਬਾਬੇਲ ਨੂੰ,
ਉਹਨਾਂ ਲੋਕਾਂ ਵਿੱਚ ਦਰਜ ਕਰਾਂਗਾ ਜੋ ਮੈਨੂੰ ਮੰਨਦੇ ਹਨ,
ਫ਼ਲਿਸਤੀਆਂ ਨੂੰ ਵੀ ਅਤੇ ਸੂਰ ਅਤੇ ਕੂਸ਼2 ਨੂੰ ਵੀ,
ਅਤੇ ਆਖਾਂਗਾ, ‘ਇਹ ਸੀਯੋਨ ਵਿੱਚ ਜੰਮਿਆ ਸੀ।’ ”
ਅਸਲ ਵਿੱਚ ਸੀਯੋਨ ਬਾਰੇ ਕਿਹਾ ਜਾਵੇਗਾ,
“ਇਹ ਵੀ ਅਤੇ ਉਹ ਵੀ ਉੱਥੇ ਜੰਮੇ ਹਨ,
ਅਤੇ ਅੱਤ ਮਹਾਨ ਉਸ ਨੂੰ ਕਾਇਮ ਕਰੇਗਾ।”
ਜਦੋਂ ਯਾਹਵੇਹ ਆਪਣੇ ਲੋਕਾਂ ਦੀ ਗਿਣਤੀ ਕਰੇਗਾ ਤਾਂ ਉਹ ਲਿਖੇਗਾ:
“ਇਹ ਸੀਯੋਨ ਵਿੱਚ ਜੰਮਿਆ ਸੀ।”
ਜਦੋਂ ਉਹ ਸੰਗੀਤ ਬਣਾਉਂਦੇ ਹਨ ਤਾਂ ਉਹ ਗਾਉਣਗੇ,
“ਮੇਰੇ ਸਾਰੇ ਚਸ਼ਮੇ ਤੇਰੇ ਵਿੱਚ ਹਨ।”
Source notes (2)
- Footnote ਰਾਹਾਬ ਅਰਥਾਤ ਮਿਸਰ ਦੇਸ਼ ਦਾ ਇੱਕ ਕਾਵਿਕ ਨਾਮ
- Footnote ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.