Biblica® Open Punjabi Contemporary Version 2025
ਜ਼ਬੂਰਾਂ 82
ਆਸਾਫ਼ ਦਾ ਜ਼ਬੂਰ।
ਪਰਮੇਸ਼ਵਰ ਆਪਣੀ ਮਹਾਂਸਭਾ ਵਿੱਚ ਬੈਠਾ ਹੈ;
ਉਹ “ਦੇਵਤਿਆਂ” ਦਾ ਨਿਆਂ ਕਰਦਾ ਹੈ:
“ਕਦ ਤੱਕ ਤੁਸੀਂ ਬੇਇਨਸਾਫ਼ੀ ਕਰੋਗੇ,
ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ?
ਕਮਜ਼ੋਰ ਅਤੇ ਯਤੀਮ ਦੀ ਰੱਖਿਆ ਕਰੋ;
ਗਰੀਬਾਂ ਅਤੇ ਪੀੜਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖੋ।
ਕਮਜ਼ੋਰਾਂ ਅਤੇ ਲੋੜਵੰਦਾਂ ਨੂੰ ਬਚਾਓ;
ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਓ।
“ਉਹ ‘ਦੇਵਤੇ’ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ
ਉਹ ਹਨੇਰੇ ਵਿੱਚ ਫਿਰਦੇ ਹਨ,
ਧਰਤੀ ਦੀਆਂ ਸਾਰੀਆਂ ਨੀਹਾਂ ਹਿੱਲ ਗਈਆਂ ਹਨ।
“ਮੈਂ ਕਿਹਾ, ‘ਕਿ ਤੁਸੀਂ “ਦੇਵਤੇ” ਹੋ;
ਤੁਸੀਂ ਸਾਰੇ ਅੱਤ ਮਹਾਨ ਦੇ ਬੱਚੇ ਹੋ।’
ਪਰ ਤੁਸੀਂ ਸਿਰਫ ਆਮ ਮਨੁੱਖਾਂ ਵਾਂਗ ਮਰੋਗੇ।
ਤੁਸੀਂ ਹਰ ਦੂਜੇ ਸ਼ਾਸਕ ਵਾਂਗ ਡਿੱਗ ਜਾਓਗੇ।”
ਹੇ ਪਰਮੇਸ਼ਵਰ, ਉੱਠ ਧਰਤੀ ਦਾ ਨਿਆਂ ਕਰ,
ਕਿਉਂ ਜੋ ਸਾਰੀਆਂ ਕੌਮਾਂ ਤੇਰੀ ਵਿਰਾਸਤ ਹਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.