Biblica® Open Punjabi Contemporary Version 2025
ਜ਼ਬੂਰਾਂ 70
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਜ਼ਬੂਰ।
ਹੇ ਪਰਮੇਸ਼ਵਰ, ਮੈਨੂੰ ਬਚਾਉਣ ਲਈ ਜਲਦੀ ਕਰ;
ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਤੂੰ ਜਲਦੀ ਆ।
ਜਿਹੜੇ ਲੋਕ ਮੇਰੀ ਜਾਨ ਲੈਣਾ ਚਾਹੁੰਦੇ ਹਨ
ਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ।
ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨ
ਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।
ਜਿਹੜੇ ਮੈਨੂੰ, “ਆਹਾ! ਆਹਾ!” ਆਖਦੇ ਹਨ,
ਆਪਣੀ ਸ਼ਰਮ ਦੇ ਕਾਰਨ ਵਾਪਸ ਮੁੜਨ।
ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨ
ਖੁਸ਼ ਹੋਣ ਅਤੇ ਤੇਰੇ ਵਿੱਚ ਅਨੰਦ ਕਰਨ;
ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ,
“ਯਾਹਵੇਹ ਮਹਾਨ ਹੈ!”
ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ;
ਹੇ ਪਰਮੇਸ਼ਵਰ, ਮੇਰੇ ਕੋਲ ਜਲਦੀ ਆ।
ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ;
ਯਾਹਵੇਹ, ਹੁਣ ਦੇਰੀ ਨਾ ਕਰ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.