Biblica® Open Punjabi Contemporary Version 2025
ਜ਼ਬੂਰਾਂ 67
ਇੱਕ ਜ਼ਬੂਰ।
ਪਰਮੇਸ਼ਵਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਅਸੀਸ ਦੇਵੇ
ਅਤੇ ਆਪਣਾ ਚਿਹਰਾ ਸਾਡੇ ਉੱਤੇ ਚਮਕਾਵੇ,
ਤਾਂ ਜੋ ਤੇਰੇ ਰਸਤੇ ਧਰਤੀ ਉੱਤੇ,
ਅਤੇ ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ।
ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ;
ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।
ਕੌਮਾਂ ਖੁਸ਼ ਹੋਣ ਅਤੇ ਖੁਸ਼ੀ ਦੇ ਗੀਤ ਗਾਉਣ,
ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ,
ਅਤੇ ਧਰਤੀ ਦੀਆਂ ਕੌਮਾਂ ਦੀ ਅਗਵਾਈ ਕਰੇਗਾ।
ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ।
ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।
ਜ਼ਮੀਨ ਆਪਣੀ ਫ਼ਸਲ ਦਿੰਦੀ ਹੈ;
ਪਰਮੇਸ਼ਵਰ, ਸਾਡਾ ਪਰਮੇਸ਼ਵਰ, ਸਾਨੂੰ ਅਸੀਸ ਦਿੰਦਾ ਹੈ।
ਪਰਮੇਸ਼ਵਰ ਸਾਨੂੰ ਅਸੀਸ ਦਿੰਦਾ ਰਹੇਗਾ,
ਤਾਂ ਜੋ ਧਰਤੀ ਦੀਆਂ ਚਾਰੇ ਕੂੰਟਾਂ ਉਸ ਤੋਂ ਡਰਨ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.