Biblica® Open Punjabi Contemporary Version 2025
ਜ਼ਬੂਰਾਂ 62:1
Verse 1 is marked below, with the whole chapter around it. Read from the start
ਸੰਗੀਤ ਦੇ ਨਿਰਦੇਸ਼ਕ ਲਈ। ਯਦੂਥੂਨ ਲਈ। ਦਾਵੀਦ ਦਾ ਇੱਕ ਜ਼ਬੂਰ।
ਸੱਚ-ਮੁੱਚ ਮੇਰੀ ਆਤਮਾ ਪਰਮੇਸ਼ਵਰ ਵਿੱਚ ਆਰਾਮ ਪਾਉਂਦੀ ਹੈ;
ਮੇਰੀ ਮੁਕਤੀ ਉਸ ਵੱਲੋਂ ਆਉਂਦੀ ਹੈ।
ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ;
ਉਹ ਮੇਰਾ ਗੜ੍ਹ ਹੈ, ਮੈਂ ਕਦੇ ਨਹੀਂ ਹਿੱਲਾਂਗਾ।
ਤੁਸੀਂ ਕਦੋਂ ਤੱਕ ਮੇਰੇ ਤੇ ਹਮਲਾ ਕਰੋਗੇ?
ਕੀ ਤੁਸੀਂ ਸਾਰੇ ਮੈਨੂੰ ਹੇਠਾਂ ਸੁੱਟ ਦਿਓਗੇ,
ਇਹ ਝੁਕੀ ਹੋਈ ਕੰਧ, ਹਿੱਲਦੀ ਹੋਈ ਵਾੜ ਵਰਗਾ ਹੈ।
ਯਕੀਨਨ ਹੀ ਉਹ ਮੈਨੂੰ ਮੇਰੇ ਉੱਚੇ ਸਥਾਨ ਤੋਂ
ਸਿੱਟਣਾ ਚਾਹੁੰਦੇ ਹਨ;
ਉਹ ਝੂਠ ਵਿੱਚ ਅਨੰਦ ਮਾਣਦੇ ਹਨ।
ਉਹ ਆਪਣੇ ਮੂੰਹ ਨਾਲ ਅਸੀਸ ਦਿੰਦੇ ਹਨ,
ਪਰ ਆਪਣੇ ਮਨਾਂ ਵਿੱਚ ਸਰਾਪ ਦਿੰਦੇ ਹਨ।
ਹਾਂ, ਮੇਰੀ ਜਾਨ, ਤੂੰ ਪਰਮੇਸ਼ਵਰ ਹੀ ਦੇ ਅੱਗੇ ਚੁੱਪ-ਚਾਪ ਰਹਿ;
ਮੇਰੀ ਉਮੀਦ ਉਸ ਤੋਂ ਹੈ।
ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ।
ਉਹ ਮੇਰਾ ਗੜ੍ਹ ਹੈ, ਮੈਂ ਨਹੀਂ ਡੋਲਾਂਗਾ।
ਮੇਰੀ ਮੁਕਤੀ ਅਤੇ ਮੇਰਾ ਸਨਮਾਨ ਪਰਮੇਸ਼ਵਰ ਤੇ ਨਿਰਭਰ ਕਰਦਾ ਹੈ;
ਉਹ ਮੇਰੀ ਬਲਵੰਤ ਚੱਟਾਨ, ਮੇਰੀ ਪਨਾਹ ਹੈ।
ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ;
ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ,
ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।
ਯਕੀਨਨ ਸਾਧਾਰਨ ਲੋਕ ਇੱਕ ਸਾਹ ਵਾਂਗ ਹਨ,
ਅਤੇ ਖਾਸ ਲੋਕ ਝੂਠ ਵਾਂਗ ਹਨ।
ਜੇਕਰ ਇੱਕ ਸੰਤੁਲਨ ਤੇ ਤੋਲਿਆ ਜਾਵੇ, ਤਾਂ ਉਹ ਕੁਝ ਵੀ ਨਹੀਂ ਹਨ;
ਇਕੱਠੇ ਉਹ ਸਿਰਫ ਇੱਕ ਸਾਹ ਹਨ।
ਅਨ੍ਹੇਰ ਉੱਤੇ ਭਰੋਸਾ ਨਾ ਰੱਖੋ,
ਨਾ ਚੋਰੀ ਅਤੇ ਲੁੱਟ ਦੇ ਮਾਲ ਤੇ ਵਿਅਰਥ ਉਮੀਦ ਕਰੋ;
ਭਾਵੇਂ ਤੁਹਾਡੀ ਦੌਲਤ ਵਧਦੀ ਹੋਵੇ,
ਉਸ ਉੱਤੇ ਆਪਣਾ ਮਨ ਨਾ ਲਗਾਓ।
ਪਰਮੇਸ਼ਵਰ ਇੱਕੋ ਵਾਰ ਬੋਲਿਆ,
ਪਰ ਮੈਂ ਦੋ ਵਾਰੀ ਸੁਣਿਆ:
“ਸਮਰੱਥਾ ਪਰਮੇਸ਼ਵਰ ਦੀ ਹੈ,
ਹੇ ਯਾਹਵੇਹ, ਤੇਰੇ ਨਾਲ ਅਥਾਹ ਪਿਆਰ ਹੈ”
ਅਤੇ, “ਤੁਸੀਂ ਹਰੇਕ ਨੂੰ ਉਹਨਾਂ ਦੇ ਕੀਤੇ ਅਨੁਸਾਰ ਫਲ ਦਿੰਦਾ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.