Biblica® Open Punjabi Contemporary Version 2025
ਜ਼ਬੂਰਾਂ 6
ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਸ਼ਮੀਨਿਥ ਦਾਵੀਦ ਦਾ ਇੱਕ ਜ਼ਬੂਰ।
ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਮੈਨੂੰ ਨਾ ਝਿੜਕੀਂ
ਅਤੇ ਨਾ ਹੀ ਆਪਣੇ ਕ੍ਰੋਧ ਵਿੱਚ ਮੈਨੂੰ ਤਾੜ।
ਹੇ ਯਾਹਵੇਹ, ਮੇਰੇ ਉੱਤੇ ਦਯਾ ਕਰ, ਮੈਂ ਬੇਹੋਸ਼ ਹੋ ਰਿਹਾ ਹਾਂ;
ਹੇ ਯਾਹਵੇਹ, ਮੈਨੂੰ ਚੰਗਾ ਕਰ, ਕਿਉਂਕਿ ਮੇਰੀਆਂ ਹੱਡੀਆਂ ਨੂੰ ਪੀੜਾ ਲੱਗੀਆਂ ਹੋਈਆ ਹਨ।
ਮੇਰੀ ਆਤਮਾ ਡੂੰਘੇ ਦੁੱਖ ਵਿੱਚ ਹੈ।
ਕਿੰਨਾ ਚਿਰ, ਯਾਹਵੇਹ, ਕਿੰਨਾ ਚਿਰ, ਮੈਂ ਮਦਦ ਲਈ ਇੰਤਜਾਰ ਕਰਾ?1
ਹੇ ਯਾਹਵੇਹ, ਮੁੜ ਆ, ਅਤੇ ਮੈਨੂੰ ਛੁਡਾ;
ਆਪਣੇ ਅਟੁੱਟ ਪਿਆਰ ਦੇ ਕਾਰਨ ਮੈਨੂੰ ਬਚਾ ਲੈ।
ਮੁਰਦਿਆਂ ਵਿੱਚੋਂ ਕੋਈ ਵੀ ਤੇਰੇ ਨਾਮ ਦਾ ਪ੍ਰਚਾਰ ਨਹੀਂ ਕਰਦਾ।
ਕਬਰ ਵਿੱਚੋਂ ਕੌਣ ਤੇਰੀ ਉਸਤਤ ਕਰਦਾ ਹੈ?
ਮੈਂ ਆਪਣੇ ਹਾਉਂਕੇ ਤੋਂ ਥੱਕ ਗਿਆ ਹਾਂ।
ਸਾਰੀ ਰਾਤ ਮੈਂ ਆਪਣੇ ਬਿਸਤਰੇ ਉੱਤੇ ਰੋ-ਰੋ ਕੇ ਹੜ੍ਹ ਵਗਾ ਲੈਂਦਾ ਹਾਂ,
ਅਤੇ ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।
ਮੇਰੀਆਂ ਅੱਖਾਂ ਗਮ ਦੇ ਕਾਰਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ;
ਉਹ ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ ਅਸਫ਼ਲ ਹੋ ਜਾਂਦੇ ਹਨ।
ਮੇਰੇ ਤੋਂ ਦੂਰ ਹੋ ਜਾਓ, ਹੇ ਸਾਰੇ ਜਿਹੜੇ ਬੁਰੇ ਕੰਮ ਕਰਦੇ ਹੋ,
ਕਿਉਂਕਿ ਯਾਹਵੇਹ ਨੇ ਮੇਰਾ ਰੋਣਾ ਸੁਣਿਆ ਹੈ।2
ਯਾਹਵੇਹ ਨੇ ਆਪਣੀ ਦਯਾ ਦੇ ਕਾਰਨ ਮੇਰੀ ਪੁਕਾਰ ਸੁਣੀ ਹੈ;
ਯਾਹਵੇਹ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰਦਾ ਹੈ।
ਮੇਰੇ ਸਾਰੇ ਦੁਸ਼ਮਣ ਸ਼ਰਮ ਅਤੇ ਕਸ਼ਟ ਨਾਲ ਡੁੱਬ ਜਾਣਗੇ;
ਉਹ ਅਚਾਨਕ ਸ਼ਰਮਿੰਦਗੀ ਵਿੱਚ ਮੁੜ ਜਾਣਗੇ।
Source notes (2)
- Footnote ਯੋਹ 12:27
- Footnote ਮੱਤੀ 7:23; ਲੂਕ 13:27
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.