Biblica® Open Punjabi Contemporary Version 2025
ਜ਼ਬੂਰਾਂ 47
ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ। ਇੱਕ ਜ਼ਬੂਰ।
ਹੇ ਸਾਰੇ ਰਾਸ਼ਟਰੋਂ, ਤਾੜੀਆਂ ਵਜਾਓ;
ਖੁਸ਼ੀ ਦੇ ਜੈਕਾਰਿਆਂ ਨਾਲ ਪਰਮੇਸ਼ਵਰ ਨੂੰ ਪੁਕਾਰੋ।
ਕਿਉਂਕਿ ਯਾਹਵੇਹ ਅੱਤ ਮਹਾਨ ਅਤੇ ਅਦਭੁਤ ਹੈ,
ਉਹ ਸਾਰੀ ਧਰਤੀ ਉੱਤੇ ਮਹਾਨ ਰਾਜਾ ਹੈ।
ਉਸ ਨੇ ਕੌਮਾਂ ਨੂੰ ਸਾਡੇ ਅਧੀਨ ਕੀਤਾ,
ਅਤੇ ਲੋਕਾਂ ਨੂੰ ਸਾਡੇ ਪੈਰਾਂ ਹੇਠ ਕੀਤਾ ਹੈ।
ਉਸ ਨੇ ਸਾਡੇ ਲਈ ਸਾਡੀ ਵਿਰਾਸਤ ਨੂੰ ਚੁਣਿਆ,
ਯਾਕੋਬ ਦਾ ਮਾਣ, ਜਿਸ ਨੂੰ ਉਹ ਪਿਆਰ ਕਰਦਾ ਸੀ।
ਖੁਸ਼ੀ ਦੇ ਜੈਕਾਰੇ ਨਾਲ ਪਰਮੇਸ਼ਵਰ ਉੱਪਰ ਚੜ੍ਹ ਗਿਆ,
ਤੁਰ੍ਹੀਆਂ ਦੀ ਆਵਾਜ਼ ਵਿੱਚ ਯਾਹਵੇਹ ਉੱਪਰ ਚੁੱਕ ਗਿਆ।
ਪਰਮੇਸ਼ਵਰ ਦੀ ਵਡਿਆਈ ਦੇ ਗੀਤ ਗਾਓ;
ਸਾਡੇ ਰਾਜੇ ਦੇ ਗੁਣ ਗਾਓ, ਗੁਣ ਗਾਓ।
ਕਿਉਂਕਿ ਪਰਮੇਸ਼ਵਰ ਸਾਰੀ ਧਰਤੀ ਦਾ ਰਾਜਾ ਹੈ।
ਉਸ ਦੀ ਵਡਿਆਈ ਲਈ ਜ਼ਬੂਰ ਗਾਓ।
ਪਰਮੇਸ਼ਵਰ ਰਾਸ਼ਟਰਾਂ ਉੱਤੇ ਰਾਜ ਕਰਦਾ ਹੈ;
ਪਰਮੇਸ਼ਵਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬਿਰਾਜਮਾਨ ਹੈ।
ਰਾਸ਼ਟਰਾਂ ਦੇ ਸਰਦਾਰ ਅਬਰਾਹਾਮ ਦੇ ਪਰਮੇਸ਼ਵਰ ਦੇ ਲੋਕਾਂ ਵਾਂਗ ਇਕੱਠੇ ਹੁੰਦੇ ਹਨ,
ਕਿਉਂਕਿ ਧਰਤੀ ਦੇ ਰਾਜੇ ਪਰਮੇਸ਼ਵਰ ਦੇ ਹਨ;
ਉਹ ਬਹੁਤ ਉੱਚਾ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.