Biblica® Open Punjabi Contemporary Version 2025
ਜ਼ਬੂਰਾਂ 4
ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦਾ ਇੱਕ ਜ਼ਬੂਰ।
ਹੇ ਮੇਰੇ ਧਰਮੀ ਪਰਮੇਸ਼ਵਰ,
ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਮੈਨੂੰ ਉੱਤਰ ਦੇ!
ਮੁਸੀਬਤ ਵਿੱਚ ਮੇਰੀ ਸਹਾਇਤਾ ਕਰ;
ਹੁਣ ਆਪਣੀ ਕਿਰਪਾ ਨਾਲ ਮੇਰੀ ਪ੍ਰਾਰਥਨਾ ਦਾ ਉੱਤਰ ਦੇ।
ਤੁਸੀਂ ਲੋਕ ਕਦੋਂ ਤੱਕ ਮੇਰੀ ਮਹਿਮਾ ਨੂੰ ਸ਼ਰਮਿੰਦਗੀ ਵਿੱਚ ਬਦਲਦੇ ਰਹੋਗੇ?
ਤੁਸੀਂ ਕਦੋਂ ਤੱਕ ਭਰਮ ਨਾਲ ਪ੍ਰੇਮ ਅਤੇ ਝੂਠ ਨੂੰ ਲੱਭੋਗੇ?
ਇਹ ਯਾਦ ਰੱਖੋ ਕਿ ਯਾਹਵੇਹ ਨੇ ਵਿਸ਼ਵਾਸ ਯੋਗ ਪਵਿੱਤਰ ਸੰਤ ਨੂੰ ਆਪਣੇ ਲਈ ਅਲੱਗ ਕਰ ਲਿਆ ਹੈ;
ਜਦੋਂ ਮੈਂ ਪੁਕਾਰਾਂ, ਯਾਹਵੇਹ ਮੇਰੀ ਸੁਣੇਗਾ।
ਗੁੱਸਾ ਕਰੋ ਪਰ ਪਾਪ ਨਾ ਕਰੋ,
ਆਪਣੇ ਬਿਸਤਰੇ ਉੱਤੇ ਲੰਮੇ ਪਏ ਹੋਏ,
ਆਪਣੇ ਮਨ ਵਿੱਚ ਸੋਚੋ ਅਤੇ ਸ਼ਾਤ ਰਹੋ।
ਧਾਰਮਿਕਤਾ ਨਾਲ ਬਲੀ ਚੜ੍ਹਾ
ਅਤੇ ਯਾਹਵੇਹ ਉੱਤੇ ਭਰੋਸਾ ਰੱਖ।
ਬਥੇਰੇ ਜੋ ਇਹ ਆਖਦੇ ਹਨ, “ਕੌਣ ਹੈ ਜੋ ਸਾਨੂੰ ਚੰਗਾ ਸਮਾਂ ਵਿਖਾਏਗਾ?”
ਹੇ ਯਾਹਵੇਹ, ਤੂੰ ਆਪਣੇ ਮੁੱਖ ਦਾ ਪ੍ਰਕਾਸ਼ ਸਾਡੇ ਉੱਤੇ ਚਮਕਾ।
ਤੁਸੀਂ ਮੇਰੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ
ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ।
ਮੈਂ ਸ਼ਾਂਤੀ ਨਾਲ ਲੇਟਦਾ ਹੀ ਸੌਂ ਜਾਵਾਂਗਾ,
ਕਿਉਂਕਿ, ਹੇ ਯਾਹਵੇਹ ਕੇਵਲ ਤੁਸੀਂ ਹੀ,
ਮੈਨੂੰ ਸੁਰੱਖਿਆ ਵਿੱਚ ਵਸਾਉਂਦੇ ਹੋ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.