Biblica® Open Punjabi Contemporary Version 2025
ਜ਼ਬੂਰਾਂ 23:4
Verse 4 is marked below, with the whole chapter around it. Read from the start
ਦਾਵੀਦ ਦਾ ਜ਼ਬੂਰ।
ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।1
ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।2
ਉਹ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ।
ਉਹ ਆਪਣੇ ਨਾਮ ਦੇ ਲਈ
ਮੇਰੀ ਸਹੀ ਮਾਰਗਾਂ ਉੱਤੇ ਚੱਲਣ ਵਿੱਚ ਅਗਵਾਈ ਕਰਦਾ ਹੈ।
ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ
ਵਿੱਚੋਂ ਦੀ ਹੋ ਕੇ ਲੰਘਾਂ,
ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,
ਕਿਉਂਕਿ ਤੂੰ ਜੋ ਮੇਰੇ ਨਾਲ ਹੈ;
ਤੇਰੀ ਸੋਟੀ ਅਤੇ ਤੇਰੀ ਲਾਠੀ,
ਮੈਨੂੰ ਦਿਲਾਸਾ ਦਿੰਦੀਆ ਹਨ।
ਤੂੰ ਮੇਰੇ ਦੁਸ਼ਮਣਾਂ ਦੀ ਮੌਜੂਦਗੀ ਵਿੱਚ
ਮੇਰੇ ਸਾਹਮਣੇ ਇੱਕ ਮੇਜ਼3 ਤਿਆਰ ਕਰਦਾ ਹੈ।
ਤੂੰ ਮੇਰੇ ਸਿਰ ਨੂੰ ਤੇਲ ਨਾਲ ਮਸਹ ਕਰਦਾ ਹੈ;
ਮੇਰਾ ਕਟੋਰਾ ਬਰਕਤਾਂ ਨਾਲ ਹੋਇਆ ਹੈ।
ਯਕੀਨਨ ਤੇਰੀ ਚੰਗਿਆਈ ਅਤੇ ਪਿਆਰ
ਮੇਰੇ ਜੀਵਨ ਦੇ ਸਾਰੇ ਦਿਨਾਂ ਵਿੱਚ ਮੇਰੇ ਨਾਲ-ਨਾਲ ਰਹੇਗੀ,
ਅਤੇ ਮੈਂ ਸਦਾ ਦੇ ਲਈ ਯਾਹਵੇਹ ਦੇ ਘਰ ਵਿੱਚ
ਵਾਸ ਕਰਦਾ ਰਹਾਂਗਾ।
Source notes (3)
- Footnote ਯਸ਼ਾ 40:11; ਹਿਜ਼ 34:11-16
- Footnote ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ। ਭੇਡਾਂ ਦੇ ਚਰਾਉਣ ਅਤੇ ਆਰਾਮ ਕਰਨ ਲਈ ਇੱਕ ਚੰਗੀ ਥਾਂ
- Footnote ਮੇਜ਼ ਅਰਥ ਦਾਅਵਤ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.