Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 140

ਸੰਗੀਤ ਦੇ ਨਿਰਦੇਸ਼ਕ ਲਈ ਦਾਵੀਦ ਦਾ ਇੱਕ ਜ਼ਬੂਰ।

ਹੇ ਯਾਹਵੇਹ, ਮੈਨੂੰ ਦੁਸ਼ਟ ਲੋਕਾਂ ਤੋਂ ਬਚਾ;

ਹਿੰਸਕ ਲੋਕਾਂ ਤੋਂ ਮੇਰੀ ਰੱਖਿਆ ਕਰ,

ਜਿਹੜੇ ਆਪਣੇ ਮਨਾਂ ਵਿੱਚ ਬੁਰੀਆਂ ਯੋਜਨਾਵਾਂ ਘੜਦੇ ਹਨ,

ਅਤੇ ਹਰ ਰੋਜ਼ ਲੜਾਈਆਂ ਛੇੜਦੇ ਹਨ।

ਉਹ ਆਪਣੀਆਂ ਜੀਭਾਂ ਸੱਪ ਵਰਗੀਆਂ ਤਿੱਖੀਆਂ ਬਣਾਉਂਦੇ ਹਨ,

ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ।

ਹੇ ਯਾਹਵੇਹ, ਮੈਨੂੰ ਦੁਸ਼ਟਾਂ ਦੇ ਹੱਥੋਂ ਸੁਰੱਖਿਅਤ ਰੱਖ;

ਮੈਨੂੰ ਲੋਕਾਂ ਜ਼ਾਲਮ ਤੋਂ ਬਚਾ,

ਜੋ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ।

ਹੰਕਾਰੀ ਲੋਕਾਂ ਨੇ ਮੇਰੇ ਲਈ ਇੱਕ ਫਾਹੀ ਲੁਕਾਈ ਹੈ;

ਉਹਨਾਂ ਨੇ ਆਪਣੇ ਜਾਲ ਦੀਆਂ ਰੱਸੀਆਂ ਵਿਛਾ ਦਿੱਤੀਆਂ ਹਨ,

ਅਤੇ ਮੇਰੇ ਰਾਹ ਵਿੱਚ ਮੇਰੇ ਲਈ ਫੰਦੇ ਵਿਛਾਇਆ ਹੈ।

ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।”

ਹੇ ਯਾਹਵੇਹ, ਮੇਰੀ ਪੁਕਾਰ ਨੂੰ ਆਪਣੀ ਦਯਾ ਦੇ ਕਾਰਨ ਸੁਣ।

ਯਾਹਵੇਹ ਮੇਰੇ ਮਜ਼ਬੂਤ ਬਚਾਉਣ ਵਾਲੇ,

ਤੂੰ ਲੜਾਈ ਦੇ ਦਿਨ ਵਿੱਚ ਮੇਰੀ ਦੀ ਰੱਖਿਆ ਕਰੀ।

ਹੇ ਯਾਹਵੇਹ, ਦੁਸ਼ਟਾ ਦੀ ਇੱਛਾ ਪੂਰੀ ਨਾ ਕਰ,

ਉਹਨਾਂ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਾ ਹੋਣ ਦੇ।

ਜਿਹੜੇ ਮੈਨੂੰ ਘੇਰਦੇ ਹਨ, ਉਹ ਮਾਣ ਨਾਲ ਸਿਰ ਚੁੱਕਦੇ ਹਨ।

ਉਹਨਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਹਨਾਂ ਨੂੰ ਘੇਰ ਲਵੇ।

ਉਹਨਾਂ ਉੱਤੇ ਬਲਦੇ ਕੋਲੇ ਡਿੱਗ ਜਾਣ;

ਉਹ ਅੱਗ ਵਿੱਚ ਸੁੱਟੇ ਜਾਣ,

ਅਤੇ ਡੂੰਘੇ ਟੋਇਆਂ ਵਿੱਚੋਂ ਫਿਰ ਕਦੇ ਨਾ ਉੱਠਣ।

ਭਈ ਨਿੰਦਕ ਧਰਤੀ ਉੱਤੇ ਕਾਇਮ ਨਾ ਹੋਣ;

ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਦਾ ਸ਼ਿਕਾਰ ਕਰੇ।

ਮੈਂ ਜਾਣਦਾ ਹਾਂ ਕਿ ਯਾਹਵੇਹ ਗਰੀਬਾਂ ਲਈ ਨਿਆਂ ਕਰਦਾ ਹੈ

ਅਤੇ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ।

ਸੁੱਚ-ਮੁੱਚ ਹੀ ਧਰਮੀ ਤੇਰੇ ਨਾਮ ਦਾ ਧੰਨਵਾਦ ਕਰਨਗੇ,

ਅਤੇ ਨੇਕ ਲੋਕ ਤੇਰੀ ਹਜ਼ੂਰੀ ਵਿੱਚ ਵੱਸਣਗੇ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.