Biblica® Open Punjabi Contemporary Version 2025
ਜ਼ਬੂਰਾਂ 134
ਚੜ੍ਹਾਈ ਦਾ ਗੀਤ।
ਹੇ ਯਾਹਵੇਹ ਦੇ ਸਾਰੇ ਸੇਵਕੋ, ਯਾਹਵੇਹ ਦੀ ਉਸਤਤ ਕਰੋ,
ਤੁਸੀਂ ਜਿਹੜੇ ਰਾਤ ਨੂੰ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਰਹਿੰਦੇ ਹੋ।
ਪਵਿੱਤਰ ਅਸਥਾਨ ਵੱਲ ਆਪਣੇ ਹੱਥ ਚੁੱਕ ਕੇ,
ਯਾਹਵੇਹ ਦੀ ਉਸਤਤ ਕਰੋ।
ਯਾਹਵੇਹ ਤੁਹਾਨੂੰ ਸੀਯੋਨ ਤੋਂ ਅਸੀਸ ਦੇਵੇ,
ਉਹ ਜਿਹੜਾ ਅਕਾਸ਼ ਅਤੇ ਧਰਤੀ ਦਾ ਰਚਨ ਵਾਲਾ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.