Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 130

ਚੜ੍ਹਾਈ ਦਾ ਗੀਤ।

ਹੇ ਯਾਹਵੇਹ, ਮੈਂ ਤੁਹਾਨੂੰ ਡੂੰਘਾਈ ਤੋਂ ਪੁਕਾਰਦਾ ਹਾਂ;

ਯਾਹਵੇਹ, ਮੇਰੀ ਆਵਾਜ਼ ਸੁਣ।

ਤੇਰੇ ਕੰਨ ਮੇਰੀ ਦੁਹਾਈ ਵੱਲ ਧਿਆਨ ਦੇਣ।

ਹੇ ਯਾਹਵੇਹ, ਜੇਕਰ ਤੂੰ ਪਾਪਾਂ ਦਾ ਲੇਖਾ ਕਰਦਾ,

ਤਾਂ ਤੇਰੇ ਅੱਗੇ ਕੌਣ ਖੜਾ ਰਹਿ ਸਕਦਾ ਹੈ?

ਪਰ ਤੂੰ ਮਾਫ਼ ਕਰਨ ਵਾਲਾ ਹੈ,

ਤਾਂ ਜੋ ਅਸੀਂ ਸ਼ਰਧਾ ਨਾਲ ਤੁਹਾਡੀ ਸੇਵਾ ਕਰ ਸਕੀਏ।

ਮੈਂ ਅਤੇ ਮੇਰੀ ਜਾਨ ਯਾਹਵੇਹ ਦੀ ਉਡੀਕਦੀ ਹੈ,

ਅਤੇ ਮੈਂ ਉਸ ਦੇ ਬਚਨ ਵਿੱਚ ਆਸ ਰੱਖਦਾ ਹਾਂ।

ਮੈਂ ਯਾਹਵੇਹ ਦੀ ਉਡੀਕ ਕਰਦਾ ਹਾਂ,

ਜਿਵੇਂ ਪਹਿਰੇਦਾਰ ਸਵੇਰ ਦੀ ਉਡੀਕ ਕਰਦਾ ਹਾਂ

ਮੈਂ ਉਸ ਤੋਂ ਵਧ ਯਾਹਵੇਹ ਦੀ ਉਡੀਕ ਕਰਦਾ ਹਾਂ।

ਹੇ ਇਸਰਾਏਲ, ਯਾਹਵੇਹ ਉੱਤੇ ਆਪਣੀ ਆਸ ਰੱਖੋ,

ਕਿਉਂਕਿ ਯਾਹਵੇਹ ਦਾ ਪਿਆਰ ਅਟੱਲ ਹੈ,

ਅਤੇ ਉਹ ਪੂਰਾ ਛੁਟਕਾਰਾ ਦੇਣ ਵਾਲਾ ਹੈ।

ਉਹ ਆਪ ਇਸਰਾਏਲ ਨੂੰ,

ਅਤੇ ਉਹਨਾਂ ਦੇ ਸਾਰੇ ਪਾਪਾਂ ਤੋਂ ਉਹਨਾਂ ਨੂੰ ਛੁਟਕਾਰਾ ਦੇਵੇਗਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.