Biblica® Open Punjabi Contemporary Version 2025
ਜ਼ਬੂਰਾਂ 128
ਚੜ੍ਹਾਈ ਦਾ ਗੀਤ।
ਮੁਬਾਰਕ ਹਨ ਉਹ ਸਾਰੇ ਜਿਹੜੇ ਯਾਹਵੇਹ ਤੋਂ ਡਰਦੇ ਹਨ,
ਜੋ ਉਸਦੀ ਆਗਿਆਕਾਰੀ ਵਿੱਚ ਚੱਲਦੇ ਹਨ।
ਤੁਸੀਂ ਆਪਣੀ ਮਿਹਨਤ ਦਾ ਫਲ ਖਾਓਗੇ;
ਅਸੀਸਾਂ ਅਤੇ ਖੁਸ਼ਹਾਲੀ ਤੁਹਾਡੇ ਵਿੱਚਕਾਰ ਹੋਣਗੇ।
ਤੇਰੀ ਪਤਨੀ ਤੇਰੇ ਘਰ ਵਿੱਚ,
ਫਲਦਾਰ ਵੇਲ ਵਾਂਗ ਹੋਵੇਗੀ।
ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ,
ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।
ਉਹ ਮਨੁੱਖ ਮੁਬਾਰਕ ਹੋਵੇਗਾ,
ਜੋ ਯਾਹਵੇਹ ਦਾ ਡਰਦਾ ਮੰਨਦਾ ਹੈ।
ਯਾਹਵੇਹ ਸੀਯੋਨ ਤੋਂ ਤੁਹਾਨੂੰ ਬਰਕਤ ਦੇਵੇ;
ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ,
ਯੇਰੂਸ਼ਲੇਮ ਦੀ ਭਲਿਆਈ ਵੇਖੋ।
ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇ,
ਇਸਰਾਏਲ ਉੱਤੇ ਸ਼ਾਂਤੀ ਹੋਵੇ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.