Skip to content
BibleKenya

Biblica® Open Punjabi Contemporary Version 2025

ਕਹਾਉਤਾਂ 23

ਕਹਾਵਤ 7

ਜਦੋਂ ਤੁਸੀਂ ਕਿਸੇ ਸ਼ਾਸਕ ਦੇ ਨਾਲ ਭੋਜਨ ਕਰਨ ਬੈਠੋ,

ਤਾਂ ਚੰਗੀ ਤਰ੍ਹਾਂ ਸੋਚ ਤੇਰੇ ਸਾਹਮਣੇ ਕੀ ਹੈ।

ਜੇ ਤੂੰ ਪੇਟੂ ਹੈ,

ਤਾਂ ਆਪਣੇ ਗਲੇ ਉੱਚੇ ਚਾਕੂ ਰੱਖ,

ਉਹ ਦੇ ਸੁਆਦਲੇ ਭੋਜਨ ਨੂੰ ਨਾ ਲੋਚੋ,

ਕਿਉਂ ਜੋ ਉਹ ਭੋਜਨ ਧੋਖਾ ਦੇਣ ਵਾਲਾ ਹੈ।

ਕਹਾਵਤ 8

ਅਮੀਰ ਬਣਨ ਲਈ ਖੇਚਲ ਨਾ ਕਰ,

ਆਪਣੀ ਚਤੁਰਾਈ ਉੱਤੇ ਭਰੋਸਾ ਨਾ ਕਰ।

ਦੌਲਤ ਵੱਲ ਇੱਕ ਝਾਤ ਮਾਰੋ, ਅਤੇ ਉਹ ਚਲੀ ਜਾਵੇਗੀ,

ਕਿਉਂਕਿ ਉਹ ਨੂੰ ਜ਼ਰੂਰ ਖੰਭ ਲੱਗਦੇ

ਅਤੇ ਉਕਾਬ ਵਾਂਗ ਅਕਾਸ਼ ਵੱਲ ਉੱਡ ਜਾਂਦੀ ਹੈ।

ਕਹਾਵਤ 9

ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ,

ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,

ਕਿਉਂਕਿ ਉਹ ਅਜਿਹਾ ਵਿਅਕਤੀ ਹੈ

ਜੋ ਹਰ ਵੇਲੇ ਕੀਮਤ ਬਾਰੇ ਸੋਚਦਾ ਹੈ,

ਉਹ ਤੈਨੂੰ ਆਖਦਾ ਹੈ, “ਖਾ ਅਤੇ ਪੀ,”

ਪਰ ਉਸਦਾ ਦਿਲ ਤੇਰੇ ਵੱਲ ਨਹੀਂ ਹੈ।

ਜੇ ਤੂੰ ਥੋੜਾ ਜਿਹਾ ਵੀ ਖਾਧਾ ਹੈ ਤੂੰ ਉਲਟੀ ਕਰ ਦੇਵੇਂਗਾ,

ਅਤੇ ਆਪਣੀਆਂ ਤਾਰੀਫ਼ਾਂ ਨੂੰ ਬਰਬਾਦ ਕਰ ਬੈਠੇਂਗਾ।

ਕਹਾਵਤ 10

ਮੂਰਖਾਂ ਨਾਲ ਗੱਲ ਨਾ ਕਰੋ,

ਕਿਉਂ ਜੋ ਉਹ ਤੁਹਾਡੀਆਂ ਸਿਆਣਪ ਵਾਲੀਆਂ ਗੱਲਾਂ ਦਾ ਨਿਰਾਦਰ ਕਰਨਗੇ।

ਕਹਾਵਤ 11

ਇੱਕ ਪ੍ਰਾਚੀਨ ਸੀਮਾ ਦੇ ਪੱਥਰ ਨੂੰ ਨਾ ਹਿਲਾਓ

ਨਾ ਅਨਾਥਾਂ ਦੇ ਖੇਤਾਂ ਵਿੱਚ ਕਬਜ਼ਾ ਕਰੋ,

ਕਿਉਂਕਿ ਉਹਨਾਂ ਦਾ ਛੁਡਾਉਣ ਵਾਲਾ ਮਜ਼ਬੂਤ ਹੈ,

ਉਹ ਤੁਹਾਡੇ ਵਿਰੁੱਧ ਉਹਨਾਂ ਦਾ ਮਕੁੱਦਮਾ ਲੜੇਗਾ।

ਕਹਾਵਤ 12

ਆਪਣੇ ਦਿਲ ਨੂੰ ਸਿੱਖਿਆ

ਅਤੇ ਆਪਣੇ ਕੰਨ ਨੂੰ ਗਿਆਨ ਦੀਆਂ ਗੱਲਾਂ ਵੱਲ ਲਗਾਓ।

ਕਹਾਵਤ 13

ਬੱਚੇ ਨੂੰ ਅਨੁਸ਼ਾਸਨ ਦੇਣ ਤੋਂ ਨਾ ਰੁੱਕ,

ਜੇ ਤੂੰ ਉਹ ਨੂੰ ਡੰਡੇ ਨਾਲ ਸਜ਼ਾ ਦੇਵੇ, ਤਾਂ ਉਹ ਨਹੀਂ ਮਰਨਗੇ।

ਤੂੰ ਸੋਟੀ ਨਾਲ ਉਹ ਨੂੰ ਮਾਰ,

ਅਤੇ ਉਹ ਦੀ ਜਾਨ ਨੂੰ ਨਰਕ ਤੋਂ ਬਚਾ ਲੈ।

ਕਹਾਵਤ 14

ਹੇ ਮੇਰੇ ਪੁੱਤਰ, ਜੇਕਰ ਤੇਰਾ ਮਨ ਬੁੱਧਵਾਨ ਹੈ,

ਤਾਂ ਮੇਰਾ ਮਨ ਸੱਚ-ਮੁੱਚ ਅਨੰਦ ਹੋਵੇਗਾ।

ਜਦੋਂ ਤੁਹਾਡੇ ਬੁੱਲ੍ਹ ਸਹੀ ਗੱਲ ਬੋਲਣਗੇ,

ਤਾਂ ਮੇਰਾ ਆਤਮਾ ਅਨੰਦ ਹੋਵੇਗਾ।

ਕਹਾਵਤ 15

ਆਪਣੇ ਦਿਲ ਨੂੰ ਪਾਪੀਆਂ ਨਾਲ ਈਰਖਾ ਨਾ ਕਰਨ ਦਿਓ,

ਪਰ ਯਾਹਵੇਹ ਦੇ ਡਰ ਲਈ ਹਮੇਸ਼ਾ ਜੋਸ਼ੀਲੇ ਰਹੋ।

ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਜ਼ਰੂਰ ਹੈ,

ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।

ਕਹਾਵਤ 16

ਹੇ ਮੇਰੇ ਪੁੱਤਰ, ਸੁਣ ਅਤੇ ਬੁੱਧਵਾਨ ਬਣ,

ਅਤੇ ਆਪਣੇ ਮਨ ਨੂੰ ਸਹੀ ਮਾਰਗ ਉੱਤੇ ਲਗਾ,

ਤੂੰ ਸ਼ਰਾਬੀਆਂ ਦੇ ਨਾਲ ਨਾ ਰਲ,

ਨਾ ਹੀ ਪੇਟੂ ਕਬਾਬੀਆਂ ਨਾਲ,

ਕਿਉਂਕਿ ਸ਼ਰਾਬੀ ਅਤੇ ਪੇਟੂ ਕੰਗਾਲ ਹੋ ਜਾਂਦੇ ਹਨ,

ਅਤੇ ਸੁਸਤੀ ਉਹਨਾਂ ਨੂੰ ਲੀਰਾ ਪਹਿਨਾਉਂਦੀ ਹੈ।

ਕਹਾਵਤ 17

ਆਪਣੇ ਪਿਤਾ ਦੀ ਗੱਲ ਸੁਣੋ, ਜਿਸ ਨੇ ਤੈਨੂੰ ਜਨਮ ਦਿੱਤਾ,

ਅਤੇ ਆਪਣੀ ਮਾਂ ਨੂੰ ਬੁੱਢੇ ਹੋਣ ਤੇ ਤੁੱਛ ਨਾ ਜਾਣ।

ਸਚਿਆਈ ਨੂੰ ਖਰੀਦੋ ਅਤੇ ਇਸਨੂੰ ਨਾ ਵੇਚੋ,

ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।

ਇੱਕ ਧਰਮੀ ਬੱਚੇ ਦੇ ਪਿਤਾ ਨੂੰ ਬਹੁਤ ਖੁਸ਼ੀ ਹੁੰਦੀ ਹੈ,

ਇੱਕ ਮਨੁੱਖ ਜਿਹੜਾ ਬੁੱਧਵਾਨ ਪੁੱਤਰ ਦਾ ਪਿਤਾ ਹੈ, ਉਸ ਤੋਂ ਅਨੰਦ ਹੁੰਦਾ ਹੈ।

ਤੁਹਾਡੇ ਮਾਤਾ ਪਿਤਾ ਅਨੰਦ ਹੋਣ,

ਉਹ ਜਿਸਨੇ ਤੈਨੂੰ ਜਨਮ ਦਿੱਤਾ ਹੈ ਖੁਸ਼ ਹੋਵੇ!

ਕਹਾਵਤ 18

ਹੇ ਮੇਰੇ ਪੁੱਤਰ, ਆਪਣਾ ਮਨ ਮੈਨੂੰ ਦੇ,

ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵਿੱਚ ਅਨੰਦ ਹੋਣ,

ਕਿਉਂਕਿ ਵਿਭਚਾਰੀ ਔਰਤ ਇੱਕ ਡੂੰਘਾ ਟੋਆ ਹੈ,

ਅਤੇ ਬੇਵਕੂਫ਼ ਪਤਨੀ ਇੱਕ ਤੰਗ ਖੂਹ ਹੈ।

ਉਹ ਡਾਕੂ ਵਾਂਙੁ ਉਡੀਕ ਵਿੱਚ ਪਈ ਰਹਿੰਦੀ ਹੈ,

ਅਤੇ ਮਨੁੱਖਾਂ ਵਿੱਚ ਬੇਵਫ਼ਾ ਨੂੰ ਵਧਾ ਦਿੰਦੀ ਹੈ।

ਕਹਾਵਤ 19

ਕੌਣ ਹਾਏ-ਹਾਏ ਕਰਦਾ ਹੈ? ਕੌਣ ਦੁੱਖ ਵਿੱਚ ਹੈ?

ਕੌਣ ਝਗੜਾ ਕਰਦਾ ਹੈ? ਕੌਣ ਹੈ ਜਿਸ ਕੋਲ ਸ਼ਿਕਾਇਤਾਂ ਹਨ?

ਕਿਸ ਨੂੰ ਬੇਲੋੜੇ ਜ਼ਖਮ ਹਨ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?

ਉਹ ਜਿਹੜੇ ਦਾਖ਼ਰਸ ਵਿੱਚ ਰੁੱਝੇ ਰਹਿੰਦੇ ਹਨ,

ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।

ਜਦੋਂ ਸ਼ਰਾਬ ਲਾਲ ਹੋਵੇ,

ਜਦੋਂ ਉਹ ਪਿਆਲੇ ਵਿੱਚ ਚਮਕਦੀ ਹੋਵੇ,

ਜਦੋਂ ਉਹ ਸੁਚੱਜੀ ਹੋ ਜਾਂਦੀ ਹੈ ਤਾਂ ਉਸ ਵੱਲ ਨਾ ਵੇਖੋ!

ਅੰਤ ਵਿੱਚ ਇਹ ਸੱਪ ਵਾਂਗ ਡੰਗ ਮਾਰਦੀ ਹੈ,

ਅਤੇ ਸੱਪ ਵਾਂਗ ਜ਼ਹਿਰ ਉਗਲਦੀ ਹੈ।

ਤੁਹਾਡੀਆਂ ਅੱਖਾਂ ਅਜੀਬ ਨਜ਼ਾਰਾ ਵੇਖਣਗੀਆਂ,

ਅਤੇ ਤੁਹਾਡਾ ਮਨ ਉਲਝਣ ਵਾਲੀਆਂ ਚੀਜ਼ਾਂ ਦੀ ਕਲਪਨਾ ਕਰੇਗਾ।

ਤੁਸੀਂ ਉੱਚੇ ਸਾਗਰਾਂ ਉੱਤੇ ਸੌਂ ਰਹੇ ਮਨੁੱਖ ਵਾਂਗ ਹੋਵੋਂਗੇ,

ਤੂੰ ਧੌਂਸ ਦੇ ਸਿਖਰ ਉੱਤੇ ਲੇਟ ਜਾਵੇਗਾ।

ਤਦ ਤੂੰ ਆਖੇਗਾ, “ਉਹਨਾਂ ਨੇ ਮੈਨੂੰ ਮਾਰਿਆ, ਪਰ ਮੈਨੂੰ ਕੋਈ ਸੱਟ ਨਹੀਂ ਲੱਗੀ!

ਉਹਨਾਂ ਨੇ ਮੈਨੂੰ ਕੁੱਟਿਆ, ਪਰ ਮੈਨੂੰ ਇਹ ਮਹਿਸੂਸ ਨਹੀਂ ਹੋਇਆ!

ਮੈਂ ਕਦੋਂ ਜਾਗਾਂਗਾ,

ਤਾਂ ਜੋ ਮੈਂ ਹੋਰ ਪਿਆਲਾ ਪੀ ਸਕਾਂ?”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.