Biblica® Open Punjabi Contemporary Version 2025
ਗਿਣਤੀ 28
ਰੋਜ਼ਾਨਾ ਦੀਆਂ ਭੇਟਾਂ
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦੇਹ ਅਤੇ ਉਹਨਾਂ ਨੂੰ ਆਖ, ‘ਮੇਰੇ ਭੋਜਨ ਦੀਆਂ ਭੇਟਾਂ ਨੂੰ ਨਿਸ਼ਚਿਤ ਸਮੇਂ ਉੱਤੇ ਮੇਰੇ ਅੱਗੇ ਪੇਸ਼ ਕਰੋ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ।’ ਉਹਨਾਂ ਨੂੰ ਆਖ, ‘ਇਹ ਉਹ ਭੋਜਨ ਹੈ ਜੋ ਤੁਸੀਂ ਯਾਹਵੇਹ ਨੂੰ ਚੜ੍ਹਾਉਣਾ ਹੈ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਹਰ ਰੋਜ਼ ਹੋਮ ਦੀ ਭੇਟ ਵਜੋਂ ਚੜ੍ਹਾਉ। ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਵੀ, ਇੱਕ ਏਫਾਹਾ1 ਦੇ ਦਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਇੱਕ ਚੌਥਾਈ ਹਿੱਸਾ2 ਜ਼ੈਤੂਨ ਦੇ ਤੇਲ ਵਿੱਚ ਮਿਲਾ ਕੇ ਚੜ੍ਹਾਓ। ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਾਈ ਦੀ ਪਰਬਤ ਉੱਤੇ ਠਹਿਰਾਈ ਗਈ ਕਿ ਉਹ ਯਾਹਵੇਹ ਲਈ ਸੁਗੰਧਤਾ ਦੀ ਅੱਗ ਹੋਵੇ। ਪੀਣ ਦੀ ਭੇਟ ਹਰ ਇੱਕ ਲੇਲੇ ਦੇ ਨਾਲ ਇੱਕ ਚੌਥਾਈ ਹੀਨ ਖਮੀਰ ਵਾਲੀ ਪੀਣ ਦੀ ਹੋਵੇ। ਪਵਿੱਤਰ ਸਥਾਨ ਉੱਤੇ ਯਾਹਵੇਹ ਨੂੰ ਪੀਣ ਦੀ ਭੇਟ ਡੋਲ੍ਹ ਦੇਈ। ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਓ ਅਤੇ ਉਸੇ ਪ੍ਰਕਾਰ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਜੋ ਤੁਸੀਂ ਸਵੇਰ ਨੂੰ ਚੜ੍ਹਾਉਂਦੇ ਹੋ। ਇਹ ਇੱਕ ਭੋਜਨ ਦੀ ਭੇਟ ਹੈ, ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈ।
ਸਬਤ ਦੀਆਂ ਭੇਟਾਂ
“ ‘ਸਬਤ ਦੇ ਦਿਨ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਉਸ ਦੇ ਪੀਣ ਦੀ ਭੇਟ ਦੇ ਨਾਲ ਅਤੇ ਇੱਕ ਇਫਾਹਕ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਚੜ੍ਹਾਓ ਜਿਸ ਵਿੱਚ ਸਭ ਤੋਂ ਵਧੀਆ ਆਟਾ ਹੋਵੇ ਜੋ ਜ਼ੈਤੂਨ ਦੇ ਤੇਲ ਨਾਲ ਮਿਲਾ ਕੇ ਚੜਾਈ। ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।
ਮਹੀਨੇ ਚੜ੍ਹਾਵਾ
“ ‘ਹਰ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਬੱਚੇ ਹੋਮ ਬਲੀ ਚੜ੍ਹਾਓ, ਇਹ ਸਾਰੇ ਨੁਕਸ ਰਹਿਤ ਹਨ। ਹਰੇਕ ਬਲਦ ਦੇ ਨਾਲ ਤੇਲ ਵਿੱਚ ਰਲੇ ਹੋਏ ਉੱਤਮ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਹੋਵੇ। ਭੇਡੂ ਦੇ ਨਾਲ, ਇੱਕ ਏਫਾਹ3 ਦੇ ਦੋ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੇ ਹੋਣ। ਅਤੇ ਹਰੇਕ ਲੇਲੇ ਦੇ ਨਾਲ ਏਫਾਹ ਦਾ ਦਸਵਾਂ ਹਿੱਸਾ ਤੇਲ ਵਿੱਚ ਰਲੇ ਹੋਏ ਵਧੀਆ ਮੈਦੇ ਦੀ ਭੇਟ ਚੜ੍ਹਾਉਣਾ। ਇਹ ਹੋਮ ਦੀ ਬਲੀ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ। ਉਹਨਾਂ ਨੂੰ ਪੀਣ ਦੀ ਭੇਟ ਚੜ੍ਹਾਈ ਜਾਵੇਗੀ, ਇੱਕ ਬਲਦ ਦੇ ਨਾਲ ਤਿੰਨ ਲੀਟਰ ਦਾਖਰਸ, ਇੱਕ ਭੇਡੂ ਦੇ ਨਾਲ ਦੋ ਲੀਟਰ ਮੈਅ, ਅਤੇ ਇੱਕ ਲੇਲੇ ਦੇ ਨਾਲ ਇੱਕ ਲੀਟਰ ਮੈਅ। ਇਹ ਸਾਰੇ ਸਾਲ ਦੇ ਹਰ ਮਹੀਨੇ ਚੜ੍ਹਾਉਣ ਲਈ ਨਿਰਧਾਰਤ ਬਲੀਆਂ ਹਨ। ਪੀਣ ਦੀ ਭੇਟ ਦੇ ਨਾਲ ਨਿਯਮਤ ਹੋਮ ਦੀ ਭੇਟ ਤੋਂ ਇਲਾਵਾ, ਇੱਕ ਬੱਕਰਾ ਪਾਪ ਦੀ ਭੇਟ4 ਵਜੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਵੇ।
ਪਸਾਹ ਦਾ ਤਿਉਹਾਰ
“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਯਾਹਵੇਹ ਦਾ ਪਸਾਹ ਮਨਾਇਆ ਜਾਵੇ। ਇਸ ਮਹੀਨੇ ਦੀ ਪੰਦਰਵੀਂ ਤਰੀਖ਼ ਨੂੰ ਇੱਕ ਤਿਉਹਾਰ ਹੋਵੇਗਾ। ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ। ਪਹਿਲੇ ਦਿਨ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰਨਾ। ਯਾਹਵੇਹ ਨੂੰ ਇੱਕ ਭੋਜਨ ਦੀ ਭੇਟ ਚੜ੍ਹਾਓ ਜਿਸ ਵਿੱਚ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੇ ਹੋਮ ਦੀ ਬਲੀ ਹੋਵੇ, ਇਹ ਸਾਰੇ ਦੋਸ਼ ਰਹਿਤ ਹੋਣ। ਹਰੇਕ ਬਲਦ ਦੇ ਨਾਲ ਇੱਕ ਏਫਾਹ ਦੇ ਤਿੰਨ ਦਸਵੇਂ ਹਿੱਸੇ ਦੇ ਤੇਲ ਵਿੱਚ ਮਿਲਾ ਕੇ ਵਧੀਆ ਆਟੇ ਦੀ ਅਨਾਜ ਦੀ ਭੇਟ ਹੋਣ, ਅਤੇ ਭੇਡੂ ਦੇ ਨਾਲ, ਦੋ-ਦਸਵਾਂ ਹਿੱਸਾ ਚੜਾਓ, ਅਤੇ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ ਚੜ੍ਹਾ। ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਹੋਵੇ। ਇਨ੍ਹਾਂ ਨੂੰ ਸਵੇਰ ਦੀ ਹੋਮ ਬਲੀ ਤੋਂ ਇਲਾਵਾ ਚੜ੍ਹਾਓ। ਇਸ ਤਰ੍ਹਾਂ ਸੱਤਾਂ ਦਿਨਾਂ ਤੱਕ ਹਰ ਰੋਜ਼ ਭੋਜਨ ਦੀ ਭੇਟ ਯਾਹਵੇਹ ਨੂੰ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਓ, ਇਹ ਨਿਯਮਤ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਚੜ੍ਹਾਇਆ ਜਾਵੇ। ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ।
ਹਫ਼ਤਿਆਂ ਦਾ ਤਿਉਹਾਰ
“ ‘ਪਹਿਲੇ ਫਲਾਂ ਦੇ ਦਿਨ, ਜਦੋਂ ਤੁਸੀਂ ਹਫ਼ਤੇ ਦੇ ਤਿਉਹਾਰ ਦੌਰਾਨ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਓ, ਤਾਂ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰਨਾ। ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਭੇਡਾਂ ਦੀ ਹੋਮ ਦੀ ਬਲੀ ਤੁਸੀਂ ਯਾਹਵੇਹ ਨੂੰ ਸੁਗੰਧਤਾ ਕਰਕੇ ਚੜ੍ਹਾਓ। ਹਰੇਕ ਬਲਦ ਦੇ ਨਾਲ ਇੱਕ ਏਫਾਹ ਦਾ ਤਿੰਨ ਦਸਵਾਂ ਹਿੱਸਾ ਤੇਲ ਵਿੱਚ ਮਿਲਾਏ ਹੋਏ ਉੱਤਮ ਆਟੇ ਦੀ ਅਨਾਜ ਦੀ ਭੇਟ ਹੋਵੇ ਅਤੇ ਭੇਡੂ ਦੇ ਨਾਲ, ਦੋ-ਦਸਵਾਂ ਹਿੱਸਾ, ਅਰਥਾਤ ਸੱਤਾਂ ਲੇਲਿਆਂ ਵਿੱਚੋਂ ਹਰੇਕ ਦੇ ਨਾਲ ਇੱਕ ਦਸਵਾਂ ਹਿੱਸਾ। ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਇੱਕ ਬੱਕਰਾ ਚੜ੍ਹਾਇਆ ਜਾਵੇ। ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨ੍ਹਾਂ ਤੁਸੀਂ ਉਹਨਾਂ ਨੂੰ ਜਿਹੜੇ ਦੋਸ਼ ਰਹਿਤ ਹੋਣ ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਚੜ੍ਹਇਆਂ ਕਰੋ।
Source notes (4)
- Footnote ਇੱਕ ਏਫਾਹਾ ਲਗਭਗ 1.6 ਕਿਲੋਗ੍ਰਾਮ
- Footnote ਚੌਥਾਈ ਹਿੱਸਾ ਲਗਭਗ 1 ਲੀਟਰ
- Footnote ਇੱਕ ਏਫਾਹ ਲਗਭਗ 5 ਕਿਲੋਗ੍ਰਾਮ
- Footnote ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.