Skip to content
BibleKenya

Biblica® Open Punjabi Contemporary Version 2025

ਮੀਕਾਹ 1

ਯਾਹਵੇਹ ਦਾ ਬਚਨ ਮੋਰੇਸ਼ੇਥ ਮੀਕਾਹ ਦੇ ਕੋਲ ਯਹੂਦਾਹ ਦੇ ਰਾਜਿਆਂ ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਆਇਆ ਉਹ ਦਰਸ਼ਣ ਜੋ ਉਸਨੇ ਸਾਮਰਿਯਾ ਅਤੇ ਯੇਰੂਸ਼ਲੇਮ ਬਾਰੇ ਵੇਖਿਆ ਸੀ।

ਹੇ ਲੋਕੋ, ਤੁਸੀਂ ਸਾਰੇ ਸੁਣੋ,

ਧਰਤੀ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ ਲੋਕੋ, ਸੁਣੋ,

ਪ੍ਰਭੂ ਆਪਣੇ ਪਵਿੱਤਰ ਹੈਕਲ ਤੋਂ

ਤਾਂ ਜੋ ਸਰਬਸ਼ਕਤੀਮਾਨ ਯਾਹਵੇਹ ਤੁਹਾਡੇ ਵਿਰੁੱਧ ਗਵਾਹੀ ਦੇਵੇ।

ਸਾਮਰਿਯਾ ਅਤੇ ਯੇਰੂਸ਼ਲੇਮ ਦੇ ਵਿਰੁੱਧ ਨਿਆਂ

ਵੇਖੋ! ਯਾਹਵੇਹ ਆਪਣੇ ਨਿਵਾਸ ਸਥਾਨ ਤੋਂ ਆ ਰਿਹਾ ਹੈ;

ਉਹ ਹੇਠਾਂ ਆਉਂਦਾ ਹੈ ਅਤੇ ਧਰਤੀ ਦੀਆਂ ਉਚਾਈਆਂ ਉੱਤੇ ਤੁਰਦਾ ਹੈ।

ਉਸ ਦੇ ਹੇਠਾਂ ਪਹਾੜ ਪਿਘਲ ਗਏ

ਅਤੇ ਵਾਦੀਆਂ ਫੁੱਟ ਗਈਆਂ,

ਜਿਵੇਂ ਅੱਗ ਦੇ ਅੱਗੇ ਮੋਮ ਵਾਂਗ,

ਜਿਵੇਂ ਪਾਣੀ ਢਲਾਨ ਤੋਂ ਹੇਠਾਂ ਵਗਦਾ ਹੈ।

ਇਹ ਸਭ ਕੁਝ ਯਾਕੋਬ ਦੇ ਅਪਰਾਧ ਦੇ ਕਾਰਨ ਹੈ,

ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਨ।

ਯਾਕੋਬ ਦਾ ਅਪਰਾਧ ਕੀ ਹੈ?

ਕੀ ਉਹ ਸਾਮਰਿਯਾ ਨਹੀਂ ਹੈ?

ਯਹੂਦਾਹ ਦੇ ਉੱਚੇ ਸਥਾਨ ਕੀ ਹਨ?

ਕੀ ਉਹ ਯੇਰੂਸ਼ਲੇਮ ਨਹੀਂ ਹੈ?

“ਇਸ ਲਈ ਮੈਂ ਸਾਮਰਿਯਾ ਨੂੰ ਮਲਬੇ ਦਾ ਢੇਰ ਬਣਾ ਦਿਆਂਗਾ,

ਜਿਸ ਵਿੱਚ ਅੰਗੂਰੀ ਬਾਗ਼ ਲਾਏ ਜਾਦੇ ਸਨ।

ਮੈਂ ਉਹ ਦੇ ਪੱਥਰਾਂ ਨੂੰ ਘਾਟੀ ਵਿੱਚ ਡੋਲ੍ਹ ਦਿਆਂਗਾ

ਅਤੇ ਉਹ ਦੀਆਂ ਨੀਂਹਾਂ ਰੱਖਾਂਗਾ।

ਉਹ ਦੀਆਂ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਜਾਣਗੀਆਂ।

ਉਸਦੇ ਮੰਦਰ ਦੇ ਸਾਰੇ ਤੋਹਫ਼ੇ ਅੱਗ ਨਾਲ ਸਾੜ ਦਿੱਤੇ ਜਾਣਗੇ।

ਮੈਂ ਉਸ ਦੀਆਂ ਸਾਰੀਆਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ।

ਕਿਉਂਕਿ ਉਸਨੇ ਵੇਸਵਾਵਾਂ ਦੀ ਮਜ਼ਦੂਰੀ ਤੋਂ ਆਪਣੇ ਤੋਹਫ਼ੇ ਇਕੱਠੇ ਕੀਤੇ ਹਨ,

ਵੇਸਵਾਵਾਂ ਦੀ ਮਜ਼ਦੂਰੀ ਵਜੋਂ ਉਹ ਦੁਬਾਰਾ ਵਰਤੇ ਜਾਣਗੇ।”

ਰੋਣਾ ਅਤੇ ਸੋਗ ਕਰਨਾ

ਇਸ ਕਾਰਨ ਮੈਂ ਰੋਵਾਂਗਾ ਅਤੇ ਵਿਰਲਾਪ ਕਰਾਂਗਾ।

ਮੈਂ ਕੱਪੜੇ ਉਤਾਰ ਕੇ ਨੰਗੇ ਪੈਰੀਂ ਘੁੰਮਾਂਗਾ।

ਮੈਂ ਗਿੱਦੜ ਵਾਂਗ ਚੀਕਾਂਗਾ

ਅਤੇ ਉੱਲੂ ਵਾਂਗ ਰੋਵਾਂਗਾ।

ਕਿਉਂ ਜੋ ਸਾਮਰਿਯਾ ਦੀ ਬਵਾ ਲਾਇਲਾਜ ਹੈ।

ਇਹ ਯਹੂਦਾਹ ਵਿੱਚ ਫੈਲ ਗਈ ਹੈ,

ਇਹ ਮੇਰੇ ਲੋਕਾਂ ਦੇ ਦਰਵਾਜ਼ੇ ਤੱਕ,

ਅਤੇ ਯੇਰੂਸ਼ਲੇਮ ਤੱਕ ਵੀ ਪਹੁੰਚ ਗਈ ਹੈ।

ਗਾਥਾ1 ਵਿੱਚ ਨਾ ਦੱਸੋ;

ਬਿਲਕੁਲ ਨਹੀਂ ਰੋਣਾ।

ਬੈਥ-ਲਅਫਰਾਹ2 ਵਿੱਚ

ਮਿੱਟੀ ਵਿੱਚ ਲੇਟੋ।

ਨੰਗੇ ਹੋ ਕੇ ਅਤੇ ਸ਼ਰਮ ਨਾਲ ਲੰਘੋ,

ਤੁਸੀਂ ਜਿਹੜੇ ਸ਼ਾਫਿਰ3 ਵਿੱਚ ਰਹਿੰਦੇ ਹੋ

ਉਹ ਜਿਹੜੇ ਸਅਨਾਨ ਵਿੱਚ ਰਹਿੰਦੇ ਹਨ ਬਾਹਰ ਨਹੀਂ ਆਉਣਗੇ।

ਬੈਤ-ਏਸਲ ਸੋਗ ਵਿੱਚ ਹੈ;

ਇਹ ਹੁਣ ਤੁਹਾਡੀ ਰੱਖਿਆ ਨਹੀਂ ਕਰਦਾ।

ਮਾਰੋਥ4 ਵਿੱਚ ਰਹਿਣ ਵਾਲੇ, ਉਹ ਦਰਦ ਵਿੱਚ ਤੜਫਦੇ ਹਨ,

ਰਾਹਤ ਦੀ ਉਡੀਕ ਵਿੱਚ,

ਕਿਉਂਕਿ ਤਬਾਹੀ ਯਾਹਵੇਹ ਵੱਲੋਂ,

ਯੇਰੂਸ਼ਲੇਮ ਦੇ ਦਰਵਾਜ਼ੇ ਤੱਕ ਆਈ ਹੈ।

ਹੇ ਲਾਕੀਸ਼ ਵਿੱਚ ਰਹਿਣ ਵਾਲਿਓ, ਰੱਥ ਉੱਤੇ ਤੇਜ਼ ਘੋੜੇ ਬੰਨ੍ਹੋ।

ਤੂੰ ਉਹ ਹੈ ਜਿੱਥੇ ਸੀਯੋਨ ਧੀ ਦਾ ਪਾਪ ਸ਼ੁਰੂ ਹੋਇਆ,

ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ ਸਨ।

ਇਸ ਲਈ ਤੁਸੀਂ ਮੋਰੇਸ਼ੇਥ ਗਾਥ ਨੂੰ

ਵਿਦਾਇਗੀ ਤੋਹਫ਼ੇ ਦਿਓਗੇ।

ਅਕਜ਼ੀਬ5 ਦਾ ਕਸਬਾ ਇਸਰਾਏਲ ਦੇ ਰਾਜਿਆਂ ਲਈ

ਧੋਖੇਬਾਜ਼ ਸਾਬਤ ਹੋਵੇਗਾ।

ਮੈਂ ਤੁਹਾਡੇ ਵਿਰੁੱਧ ਇੱਕ ਜੇਤੂ ਲਿਆਵਾਂਗਾ

ਜੋ ਮਾਰੇਸ਼ਾਹ6 ਵਿੱਚ ਰਹਿੰਦੇ ਹਨ

ਇਸਰਾਏਲ ਦੇ ਸਰਦਾਰ ਅਦੁੱਲਾਮ ਨੂੰ ਭੱਜ ਜਾਣਗੇ।

ਸੋਗ ਵਿੱਚ ਆਪਣਾ ਸਿਰ ਮੁਨਾਓ

ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੁੰਦੇ ਹੋ;

ਆਪਣੇ ਆਪ ਨੂੰ ਗਿਰਝਾਂ ਵਾਂਗ ਗੰਜਾ ਬਣਾ,

ਕਿਉਂ ਜੋ ਉਹ ਤੁਹਾਡੇ ਕੋਲੋਂ ਗ਼ੁਲਾਮੀ ਵਿੱਚ ਚਲੇ ਜਾਣਗੇ।

Source notes (6)
  1. Footnote ਗਾਥਾ ਅਰਥ ਕਹਾਵਤ
  2. Footnote ਬੈਥ-ਲਅਫਰਾਹ ਦਾ ਅਰਥ ਮਿੱਟੀ ਦਾ ਘਰ
  3. Footnote ਸ਼ਾਫਿਰ ਅਰਥ ਸੁਹਾਵਣਾ।
  4. Footnote ਮਾਰੋਥ ਅਰਥ ਕੌੜਾ
  5. Footnote ਅਕਜ਼ੀਬ ਅਰਥ ਧੋਖਾ
  6. Footnote ਮਾਰੇਸ਼ਾਹ ਅਰਥ ਜਿੱਤਣਾ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.