Biblica® Open Punjabi Contemporary Version 2025
ਯੋਨਾਹ 1
ਯੂਨਾਹ ਦਾ ਯਾਹਵੇਹ ਤੋਂ ਭੱਜਣਾ
ਯਾਹਵੇਹ ਦਾ ਬਚਨ ਅਮਿੱਤਾਈ ਦੇ ਪੁੱਤਰ ਯੋਨਾਹ ਕੋਲ ਆਇਆ: “ਉੱਠ, ਨੀਨਵਾਹ ਦੇ ਉਸ ਵੱਡੇ ਸ਼ਹਿਰ ਵਿੱਚ ਜਾ ਅਤੇ ਉਸ ਦੇ ਵਾਸੀਆਂ ਦੇ ਵਿਰੁੱਧ ਦੱਸ ਕਿਉਂ ਜੋ ਉਹਨਾਂ ਦੀ ਬਦੀ ਮੇਰੇ ਸਾਹਮਣੇ ਆ ਗਈ ਹੈ।”
ਪਰ ਯੋਨਾਹ ਯਾਹਵੇਹ ਦੀ ਹਜ਼ੂਰੀ ਤੋਂ ਬਚਣ ਲਈ ਤਰਸ਼ੀਸ਼ ਨੂੰ ਜਾਣ ਲਈ ਯਾਫਾ ਗਿਆ। ਉੱਥੇ ਉਸਨੂੰ ਇੱਕ ਜਹਾਜ਼ ਮਿਲਿਆ, ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਕਿਰਾਇਆ ਦੇਣ ਤੋਂ ਬਾਅਦ, ਉਹ ਪ੍ਰਭੂ ਦੀ ਹਜ਼ੂਰੀ ਤੋਂ ਭੱਜਣ ਲਈ ਹੋਰ ਯਾਤਰੀਆਂ ਨਾਲ ਤਰਸ਼ੀਸ਼ ਦੇ ਜਹਾਜ਼ ਵਿੱਚ ਸਵਾਰ ਹੋ ਗਿਆ।
ਤਦ ਯਾਹਵੇਹ ਨੇ ਸਮੁੰਦਰ ਉੱਤੇ ਇੱਕ ਭਿਆਨਕ ਤੂਫ਼ਾਨ ਭੇਜਿਆ ਅਤੇ ਅਜਿਹਾ ਭਿਆਨਕ ਤੂਫ਼ਾਨ ਆਇਆ ਕਿ ਜਹਾਜ਼ ਟੁੱਟ ਵਾਲਾ ਸੀ। ਸਾਰੇ ਮਲਾਹ ਡਰ ਗਏ ਅਤੇ ਹਰੇਕ ਆਪੋ-ਆਪਣੇ ਦੇਵਤੇ ਨੂੰ ਪੁਕਾਰਨ ਲੱਗਾ। ਅਤੇ ਉਨ੍ਹਾਂ ਨੇ ਜਹਾਜ਼ ਵਿੱਚ ਲੱਦਿਆ ਸਮਾਨ ਨੂੰ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਜਹਾਜ਼ ਦਾ ਭਾਰ ਘੱਟ ਹੋ ਜਾਵੇ।
ਪਰ ਇਸ ਸਮੇਂ ਯੋਨਾਹ ਕਿਸ਼ਤੀ ਦੇ ਹੇਠਾਂ ਡੂੰਘੀ ਨੀਂਦ ਵਿੱਚ ਲੇਟਿਆ ਹੋਇਆ ਸੀ। ਜਹਾਜ਼ ਦਾ ਕਪਤਾਨ ਉਸ ਕੋਲ ਗਿਆ ਅਤੇ ਉਸ ਨੂੰ ਜਗਾਇਆ ਅਤੇ ਕਿਹਾ, “ਤੂੰ ਅਜਿਹੀ ਹਾਲਤ ਵਿੱਚ ਕਿਵੇਂ ਸੌਂ ਸਕਦਾ ਹੈਂ? ਉੱਠੋ ਅਤੇ ਆਪਣੇ ਪਰਮੇਸ਼ਵਰ ਨੂੰ ਪੁਕਾਰੋ! ਇਹ ਸੰਭਵ ਹੈ ਕਿ ਤੁਹਾਡਾ ਪਰਮੇਸ਼ਵਰ ਸਾਨੂੰ ਅਸੀਸ ਦੇਵੇ ਅਤੇ ਅਸੀਂ ਤਬਾਹੀ ਤੋਂ ਬਚ ਜਾਵਾਂਗੇ।”
ਤਦ ਮਲਾਹਾਂ ਨੇ ਇੱਕ-ਦੂਜੇ ਨੂੰ ਕਿਹਾ, “ਆਓ ਅਸੀਂ ਇਹ ਕਰੀਏ, ਗੁਣੇ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਸਾਡੇ ਉੱਤੇ ਕਿਸ ਦੇ ਕਾਰਨ ਆਈ ਹੈ।” ਤਦ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਾ ਯੋਨਾਹ ਦੇ ਨਾਮ ਉੱਤੇ ਪੈ ਗਿਆ। ਤਦ ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ, “ਸਾਨੂੰ ਦੱਸ ਕਿ ਸਾਡੇ ਉੱਤੇ ਇਹ ਬਿਪਤਾ ਕਿਸ ਦੇ ਕਾਰਨ ਆਈ ਹੈ? ਤੁਸੀਂ ਕੀ ਕੰਮ ਕਰਦੇ ਹੋ? ਤੁਸੀਂ ਕਿੱਥੋਂ ਆ ਰਹੇ ਹੋ? ਤੁਸੀਂ ਕਿਸ ਦੇਸ਼ ਅਤੇ ਕਿਸ ਜਾਤੀ ਨਾਲ ਸਬੰਧਤ ਹੋ?”
ਯੋਨਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਇੱਕ ਇਬਰਾਨੀ ਹਾਂ ਅਤੇ ਮੈਂ ਯਾਹਵੇਹ ਅਕਾਸ਼ ਦੇ ਪਰਮੇਸ਼ਵਰ ਦੀ ਉਪਾਸਨਾ ਕਰਦਾ ਹਾਂ, ਜਿਸ ਨੇ ਸਮੁੰਦਰ ਅਤੇ ਧਰਤੀ ਨੂੰ ਬਣਾਇਆ ਹੈ।
ਇਹ ਸੁਣ ਕੇ ਉਹ ਘਬਰਾ ਗਏ ਅਤੇ ਯੂਨਾਹ ਨੂੰ ਆਖਿਆ, ਤੂੰ ਇਹ ਕੀ ਕੀਤਾ ਹੈ? (ਕਿਉਂਕਿ ਯੂਨਾਹ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਾਹਵੇਹ ਦੀ ਹਜ਼ੂਰੀ ਤੋਂ ਭੱਜ ਰਿਹਾ ਸੀ।)
ਤਦ ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ, “ਹੁਣ ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ?” ਕਿਉਂਕਿ ਸਮੁੰਦਰ ਦੀਆਂ ਲਹਿਰਾਂ ਹੋਰ ਭਿਆਨਕ ਹੋ ਰਹੀਆਂ ਸਨ।
ਯੂਨਾਹ ਨੇ ਆਖਿਆ, “ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ,” ਫਿਰ ਸਮੁੰਦਰ ਸ਼ਾਂਤ ਹੋ ਜਾਵੇਗਾ। ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਵੱਡਾ ਤੂਫ਼ਾਨ ਮੇਰੇ ਕਾਰਨ ਤੁਹਾਡੇ ਉੱਤੇ ਆਇਆ ਹੈ।
ਤਾਂ ਵੀ ਮਲਾਹਾਂ ਨੇ ਜਹਾਜ਼ ਨੂੰ ਕੰਢੇ ਤੱਕ ਲੈ ਜਾਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਸਮੁੰਦਰ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੋ ਰਿਹਾ ਸੀ। ਤਦ ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰ ਕੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਸਾਨੂੰ ਨਾਸ ਨਾ ਹੋਣ ਦਿਓ ਕਿਉਂ ਜੋ ਤੂੰ ਇਸ ਮਨੁੱਖ ਦੀ ਜਾਨ ਲੈ ਲਈ ਹੈ। ਸਾਡੇ ਤੇ ਕਿਸੇ ਬੇਕਸੂਰ ਦੀ ਹੱਤਿਆ ਦਾ ਦੋਸ਼ ਨਾ ਲਗਾਓ, ਕਿਉਂਕਿ ਤੁਸੀਂ ਉਹੀ ਕੀਤਾ ਜੋ ਤੁਹਾਨੂੰ ਪਸੰਦ ਸੀ।” ਤਦ ਉਨ੍ਹਾਂ ਨੇ ਯੋਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਸ਼ਾਂਤ ਹੋ ਗਿਆ। ਇਸ ਕਾਰਨ ਉਹ ਮਨੁੱਖ ਯਾਹਵੇਹ ਤੋਂ ਬਹੁਤ ਡਰਦੇ ਸਨ ਅਤੇ ਉਨ੍ਹਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ ਅਤੇ ਸੁੱਖਣਾ ਵੀ ਸੁੱਖੀ।
ਯੂਨਾਹ ਦੀ ਪ੍ਰਾਰਥਨਾ
ਯਾਹਵੇਹ ਨੇ ਇੱਕ ਵੱਡੀ ਮੱਛੀ ਨੂੰ ਠਹਿਰਾਇਆ ਜਿਸ ਨੇ ਯੋਨਾਹ ਨੂੰ ਨਿਗਲ ਲਿਆ ਅਤੇ ਯੋਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਪੇਟ ਵਿੱਚ ਰਿਹਾ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.