Skip to content
BibleKenya

Biblica® Open Punjabi Contemporary Version 2025

ਅੱਯੋਬ 25

ਬਿਲਦਦ

ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ:

“ਦਬਦਬਾ ਅਤੇ ਡਰ ਪਰਮੇਸ਼ਵਰ ਦਾ ਹੈ;

ਉਹ ਸਵਰਗ ਦੀਆਂ ਉਚਾਈਆਂ ਵਿੱਚ ਵਿਵਸਥਾ ਕਾਇਮ ਕਰਦਾ ਹੈ।

ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ?

ਅਤੇ ਕੌਣ ਹੈ ਜਿਸ ਦੇ ਉੱਤੇ ਉਸਦਾ ਚਾਨਣ ਨਹੀਂ ਪੈਂਦਾ ਹੈ?

ਤਾਂ ਫਿਰ ਇੱਕ ਪ੍ਰਾਣੀ ਪਰਮੇਸ਼ਵਰ ਦੇ ਅੱਗੇ ਧਰਮੀ ਕਿਵੇਂ ਹੋ ਸਕਦਾ ਹੈ?

ਔਰਤ ਤੋਂ ਜੰਮਿਆ ਹੋਇਆ ਪਵਿੱਤਰ ਕਿਵੇਂ ਹੋ ਸਕਦਾ ਹੈ?

ਜੇ ਚੰਨ ਵੀ ਚਮਕੀਲਾ ਨਹੀਂ ਹੈ

ਅਤੇ ਤਾਰੇ ਵੀ ਉਸ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ ਹਨ,

ਫਿਰ ਮਨੁੱਖ ਕੀ ਹੈ, ਉਹ ਤਾਂ ਸਿਰਫ ਇੱਕ ਕੀੜਾ ਹੈ,

ਇੱਕ ਮਨੁੱਖ, ਜੋ ਸਿਰਫ ਇੱਕ ਕੀੜਾ ਹੈ!”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.