Skip to content
BibleKenya

Biblica® Open Punjabi Contemporary Version 2025

ਅੱਯੋਬ 20

ਜ਼ੋਫ਼ਾਰ ਦਾ ਭਾਸ਼ਣ

ਤਦ ਜ਼ੋਫ਼ਾਰ ਨਮਾਥੀ ਨੇ ਉੱਤਰ ਦਿੱਤਾ:

“ਮੇਰੇ ਪਰੇਸ਼ਾਨ ਵਿਚਾਰ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੇ ਹਨ

ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ।

ਮੈਂ ਇੱਕ ਝਿੜਕ ਸੁਣਦਾ ਹਾਂ ਜੋ ਮੇਰਾ ਨਿਰਾਦਰ ਕਰਦੀ ਹੈ,

ਅਤੇ ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਪ੍ਰੇਰਿਤ ਕਰਦੀ ਹੈ।

“ਯਕੀਨਨ ਤੁਸੀਂ ਜਾਣਦੇ ਹੋ ਕਿ ਇਹ ਪੁਰਾਣੇ ਸਮੇਂ ਤੋਂ ਕਿਵੇਂ ਹੈ,

ਜਦੋਂ ਤੋਂ ਆਦਮ ਨੂੰ ਧਰਤੀ ਉੱਤੇ ਰੱਖਿਆ ਗਿਆ ਹੈ,

ਕਿ ਦੁਸ਼ਟ ਦੀ ਖੁਸ਼ੀ ਥੋੜੀ ਹੈ,

ਅਧਰਮੀ ਦੀ ਖੁਸ਼ੀ ਇੱਕ ਪਲ ਲਈ ਰਹਿੰਦੀ ਹੈ।

ਭਾਵੇਂ ਅਧਰਮੀ ਦਾ ਹੰਕਾਰ ਅਕਾਸ਼ ਤੱਕ ਪਹੁੰਚਦਾ ਹੈ

ਅਤੇ ਉਹ ਦਾ ਸਿਰ ਬੱਦਲਾਂ ਨੂੰ ਛੂੰਹਦਾਂ ਹੈ,

ਉਹ ਆਪਣੇ ਆਪ ਕੂੜੇ ਵਾਂਗ ਸਦਾ ਲਈ ਨਾਸ ਹੋ ਜਾਵੇਗਾ।

ਜਿਨ੍ਹਾਂ ਨੇ ਉਸ ਨੂੰ ਦੇਖਿਆ ਹੈ ਉਹ ਆਖਣਗੇ, ‘ਉਹ ਕਿੱਥੇ ਹੈ?’

ਉਹ ਸੁਪਨੇ ਵਾਂਗ ਉੱਡ ਜਾਂਦਾ ਹੈ, ਅਤੇ ਫਿਰ ਨਹੀਂ ਲੱਭਦਾ,

ਰਾਤ ਦੇ ਦਰਸ਼ਨ ਵਾਂਗ ਦੂਰ ਹੋ ਜਾਂਦਾ ਹੈ।

ਜਿਸ ਅੱਖ ਨੇ ਉਸਨੂੰ ਵੇਖਿਆ ਉਹ ਉਸਨੂੰ ਦੁਬਾਰਾ ਨਹੀਂ ਦੇਖ ਸਕੇਗੀ।

ਉਸਦੀ ਜਗ੍ਹਾ ਉਸਨੂੰ ਹੋਰ ਨਹੀਂ ਵੇਖੇਗੀ।

ਉਸਦੇ ਬੱਚੇ ਗਰੀਬਾਂ ਤੋਂ ਮਦਦ ਮੰਗਣਗੇ;

ਉਹ ਆਪਣੇ ਹੱਥਾਂ ਨਾਲ ਆਪਣਾ ਮਾਲ-ਧਨ ਮੋੜਣਗੇ।

ਜਵਾਨੀ ਦਾ ਜੋਸ਼ ਜੋ ਉਸ ਦੀਆਂ ਹੱਡੀਆਂ ਨੂੰ ਭਰਦਾ ਹੈ

ਪਰ ਉਹ ਉਸਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ।

“ਭਾਵੇਂ ਬਦੀ ਉਸਦੇ ਮੂੰਹ ਵਿੱਚ ਮਿੱਠੀ ਹੁੰਦੀ ਹੈ

ਅਤੇ ਉਹ ਇਸਨੂੰ ਆਪਣੀ ਜੀਭ ਦੇ ਹੇਠਾਂ ਲੁਕਾਉਂਦਾ ਹੈ,

ਭਾਵੇਂ ਉਹ ਉਸਨੂੰ ਬਚਾ ਰੱਖੇ ਅਤੇ ਛੱਡੇ ਨਾ,

ਅਤੇ ਇਸਨੂੰ ਆਪਣੇ ਮੂੰਹ ਵਿੱਚ ਦਬਾ ਰੱਖੇ,

ਪਰ ਉਸਦਾ ਭੋਜਨ ਉਸਦੇ ਪੇਟ ਵਿੱਚ ਖੱਟਾ ਹੋ ਜਾਵੇਗਾ।

ਇਹ ਉਸਦੇ ਅੰਦਰ ਸੱਪਾਂ ਦਾ ਜ਼ਹਿਰ ਬਣ ਜਾਵੇਗਾ।

ਉਹ ਉਸ ਧਨ ਨੂੰ ਉਗਲ ਦੇਵੇਗਾ ਜਿਸਨੂੰ ਉਸਨੇ ਨਿਗਲਿਆ ਸੀ;

ਪਰਮੇਸ਼ਵਰ ਉਸਨੂੰ ਉਸਦੇ ਢਿੱਡ ਵਿੱਚੋਂ ਕੱਢ ਲਿਆਵੇਗਾ।

ਉਹ ਸੱਪਾਂ ਦਾ ਜ਼ਹਿਰ ਚੂਸੇਗਾ;

ਸੱਪ ਦਾ ਡੰਗ ਉਸਨੂੰ ਮਾਰ ਸੁੱਟੇਗਾ।

ਉਹ ਨਦੀਆਂ ਦਾ ਆਨੰਦ ਨਹੀਂ ਮਾਣੇਗਾ,

ਸ਼ਹਿਦ ਅਤੇ ਮਲਾਈ ਨਾਲ ਵਗਦੀਆਂ ਨਦੀਆਂ ਦਾ।

ਉਸ ਨੇ ਜੋ ਕੁਝ ਕੀਤਾ ਉਸ ਲਈ ਉਸ ਨੂੰ ਬਿਨਾਂ ਖਾਧਾ ਵਾਪਸ ਦੇਵੇਗਾ;

ਉਹ ਆਪਣੇ ਵਪਾਰ ਤੋਂ ਲਾਭ ਦਾ ਆਨੰਦ ਨਹੀਂ ਮਾਣੇਗਾ।

ਕਿਉਂਕਿ ਉਸਨੇ ਗਰੀਬਾਂ ਉੱਤੇ ਜ਼ੁਲਮ ਕੀਤਾ ਹੈ ਅਤੇ ਉਹਨਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ;

ਉਸ ਨੇ ਉਹਨਾਂ ਮਕਾਨਾਂ ਉੱਤੇ ਕਬਜ਼ਾ ਕਰ ਲਿਆ ਹੈ ਜੋ ਉਸ ਨੇ ਨਹੀਂ ਬਣਾਏ ਸਨ।

“ਯਕੀਨਨ ਉਸ ਨੂੰ ਆਪਣੀ ਲਾਲਸਾ ਤੋਂ ਕੋਈ ਰਾਹਤ ਨਹੀਂ ਮਿਲੇਗੀ;

ਉਹ ਆਪਣੇ ਖਜ਼ਾਨੇ ਦੁਆਰਾ ਆਪਣੇ ਆਪ ਨੂੰ ਬਚਾ ਨਹੀਂ ਸਕਦਾ।

ਉਸ ਦੇ ਖਾਣ ਲਈ ਕੁਝ ਵੀ ਨਹੀਂ ਬਚਿਆ;

ਉਸਦੀ ਖੁਸ਼ਹਾਲੀ ਨਾ ਬਣੀ ਰਹੇਗੀ।

ਉਸ ਦੀ ਬਹੁਤੇ ਵਿੱਚ, ਬਿਪਤਾ ਉਸ ਨੂੰ ਘੇਰ ਲਵੇਗੀ;

ਦੁੱਖ ਦਾ ਪੂਰਾ ਜ਼ੋਰ ਉਸ ਉੱਤੇ ਆ ਜਾਵੇਗਾ।

ਜਦੋਂ ਉਹ ਆਪਣਾ ਢਿੱਡ ਭਰ ਲਵੇਗਾ,

ਪਰਮੇਸ਼ਵਰ ਆਪਣਾ ਕ੍ਰੋਧ ਉਸ ਦੇ ਵਿਰੁੱਧ ਕੱਢੇਗਾ

ਅਤੇ ਉਸ ਉੱਤੇ ਆਪਣੇ ਕ੍ਰੋਧ ਦੀ ਵਰਖਾ ਕਰੇਗਾ।

ਭਾਵੇਂ ਉਹ ਲੋਹੇ ਦੇ ਹਥਿਆਰ ਤੋਂ ਭੱਜਦਾ ਹੈ,

ਇੱਕ ਪਿੱਤਲ ਦਾ ਤੀਰ ਉਸ ਨੂੰ ਵਿੰਨ੍ਹ ਸੁੱਟੇਗਾ ਹੈ।

ਉਹ ਇਸਨੂੰ ਆਪਣੀ ਪਿੱਠ ਵਿੱਚੋਂ ਬਾਹਰ ਕੱਢਦਾ ਹੈ,

ਉਸਦੇ ਜਿਗਰ ਵਿੱਚੋਂ ਚਮਕਦਾ ਬਿੰਦੂ ਹੈ।

ਉਸ ਉੱਤੇ ਦਹਿਸ਼ਤ ਆ ਜਾਵੇਗੀ।

ਪੂਰਾ ਹਨੇਰਾ ਉਸਦੇ ਖਜ਼ਾਨਿਆਂ ਦੀ ਉਡੀਕ ਵਿੱਚ ਹੈ।

ਇੱਕ ਅਧੂਰੀ ਅੱਗ ਉਸ ਨੂੰ ਭਸਮ ਕਰ ਦੇਵੇਗੀ

ਅਤੇ ਜੋ ਕੁਝ ਉਹ ਦੇ ਤੰਬੂ ਵਿੱਚ ਬਚਿਆ ਹੈ ਉਸਨੂੰ ਖਾ ਜਾਵੇਗਾ।

ਸਵਰਗ ਉਸ ਦੇ ਦੋਸ਼ ਨੂੰ ਪ੍ਰਗਟ ਕਰੇਗਾ;

ਧਰਤੀ ਉਸ ਦੇ ਵਿਰੁੱਧ ਉੱਠੇਗੀ।

ਇੱਕ ਹੜ੍ਹ ਉਸ ਦੇ ਘਰ ਨੂੰ ਵਹਾ ਲੈ ਜਾਵੇਗਾ,

ਪਰਮੇਸ਼ਵਰ ਦੇ ਕ੍ਰੋਧ ਵਾਲੇ ਦਿਨ ਉਹ ਰੁੜ੍ਹ ਜਾਵੇਗਾ।

ਪਰਮੇਸ਼ਵਰ ਵੱਲੋਂ ਦੁਸ਼ਟ ਲੋਕਾਂ ਦਾ ਹਿੱਸਾ ਇਹ ਹੀ ਹੋਵੇਗਾ,

ਪਰਮੇਸ਼ਵਰ ਦੁਆਰਾ ਉਹਨਾਂ ਲਈ ਨਿਯੁਕਤ ਕੀਤੀ ਗਈ ਵਿਰਾਸਤ ਹੈ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.