Biblica® Open Punjabi Contemporary Version 2025
ਯਿਰਮਿਯਾਹ 45
ਬਾਰੂਕ ਨੂੰ ਇੱਕ ਸੁਨੇਹਾ
ਜਦੋਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਯਿਰਮਿਯਾਹ ਨਬੀ ਦੇ ਹੁਕਮ ਇੱਕ ਪੱਤਰੀ ਉੱਤੇ ਲਿਖੇ ਸਨ, ਤਾਂ ਯਿਰਮਿਯਾਹ ਨੇ ਬਾਰੂਕ ਨੂੰ ਇਹ ਕਿਹਾ: ਹੇ ਬਾਰੂਕ: “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਤੈਨੂੰ ਇਹ ਆਖਦਾ ਹੈ, ਤੂੰ ਆਖਿਆ, ‘ਹਾਏ ਮੇਰੇ ਉੱਤੇ! ਯਾਹਵੇਹ ਨੇ ਮੇਰੇ ਦਰਦ ਵਿੱਚ ਗਮ ਜੋੜਿਆ ਹੈ; ਮੈਂ ਹਾਹੁਕੇ ਨਾਲ ਥੱਕ ਗਿਆ ਹਾਂ ਅਤੇ ਮੈਨੂੰ ਆਰਾਮ ਨਹੀਂ ਮਿਲਦਾ।’ ਪਰ ਯਾਹਵੇਹ ਨੇ ਮੈਨੂੰ ਤੈਨੂੰ ਇਹ ਕਹਿਣ ਲਈ ਕਿਹਾ ਹੈ, ‘ਯਾਹਵੇਹ ਇਹ ਆਖਦਾ ਹੈ: ਜੋ ਕੁਝ ਮੈਂ ਬਣਾਇਆ ਹੈ, ਮੈਂ ਉਸ ਨੂੰ ਉਖਾੜ ਸੁੱਟਾਂਗਾ ਅਤੇ ਜੋ ਮੈਂ ਬੀਜਿਆ ਹੈ, ਸਾਰੀ ਧਰਤੀ ਵਿੱਚ ਉਖਾੜ ਸੁੱਟਾਂਗਾ। ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈ? ਤੂੰ ਨਾ ਲੱਭ ਕਿਉਂ ਜੋ ਵੇਖ, ਯਾਹਵੇਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.