Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 65

ਨਿਆਂ ਅਤੇ ਮੁਕਤੀ

“ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਪ੍ਰਗਟ ਕੀਤਾ ਜਿਨ੍ਹਾਂ ਨੇ ਮੈਨੂੰ ਨਹੀਂ ਮੰਗਿਆ;

ਉਹਨਾਂ ਲੋਕਾਂ ਨੇ ਮੈਨੂੰ ਪਾ ਲਿਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ।

ਉਸ ਕੌਮ ਨੂੰ ਜੋ ਮੇਰਾ ਨਾਮ ਨਹੀਂ ਲੈਂਦੀ ਸੀ,

ਮੈਂ ਕਿਹਾ, ‘ਮੈਂ ਹਾਂ, ਮੈਂ ਹਾਂ।’

ਸਾਰਾ ਦਿਨ ਮੈਂ ਆਪਣਾ ਹੱਥ

ਬੁਰੇ ਲੋਕਾਂ ਲਈ ਪਸਾਰਿਆ ਹੋਇਆ ਸੀ।

ਜਿਹੜੇ ਚੰਗੇ ਮਾਰਗਾਂ ਉੱਤੇ ਚੱਲਦੇ ਹਨ,

ਆਪਣੀਆਂ ਹੀ ਕਲਪਨਾਵਾਂ ਦਾ ਪਿੱਛਾ ਕਰਦੇ ਹਨ,

ਇੱਕ ਅਜਿਹੀ ਪਰਜਾ ਜਿਸ ਨੇ ਲਗਾਤਾਰ

ਮੇਰੇ ਚਿਹਰੇ ਦੇ ਗੁੱਸੇ ਭੜਕਾਇਆ,

ਬਾਗ਼ਾਂ ਵਿੱਚ ਬਲੀਆਂ ਚੜ੍ਹਾ ਕੇ

ਅਤੇ ਇੱਟਾਂ ਦੀਆਂ ਜਗਵੇਦੀਆਂ ਉੱਤੇ ਧੂਪ ਧੁਖਾਈ;

ਜਿਹੜੇ ਕਬਰਾਂ ਵਿੱਚ ਬੈਠਦੇ ਹਨ

ਅਤੇ ਆਪਣੀਆਂ ਰਾਤਾਂ ਗੁਪਤ ਥਾਵਾਂ ਤੇ ਜਾਗਦੇ ਹੋਏ ਕੱਟਦੇ ਹਨ;

ਜੋ ਸੂਰਾਂ ਦਾ ਮਾਸ ਖਾਂਦੇ ਹਨ,

ਅਤੇ ਜਿਨ੍ਹਾਂ ਦੇ ਬਰਤਨਾਂ ਵਿੱਚ ਅਸ਼ੁੱਧ ਮਾਸ ਦਾ ਬਰੋਥ ਹੁੰਦਾ ਹੈ।

ਜਿਹੜੇ ਆਖਦੇ ਹਨ, ‘ਦੂਰ ਰਹੋ; ਮੇਰੇ ਨੇੜੇ ਨਾ ਆਓ,’

ਕਿਉਂਕਿ ਮੈਂ ਤੇਰੇ ਤੋਂ ਬਹੁਤ ਪਵਿੱਤਰ ਹਾਂ!

ਅਜਿਹੇ ਲੋਕ ਮੇਰੇ ਨੱਕ ਵਿੱਚ ਧੂੰਆਂ ਹਨ,

ਅਤੇ ਇੱਕ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ।

“ਵੇਖੋ, ਇਹ ਮੇਰੇ ਅੱਗੇ ਲਿਖਿਆ ਹੋਇਆ ਹੈ:

ਮੈਂ ਚੁੱਪ ਨਹੀਂ ਰਹਾਂਗਾ, ਪਰ ਮੈਂ ਪੂਰਾ ਬਦਲਾ ਲਵਾਂਗਾ।

ਮੈਂ ਇਸ ਨੂੰ ਉਨ੍ਹਾਂ ਦੀਆਂ ਝੋਲੀਆਂ ਵਿੱਚ ਮੋੜ ਦਿਆਂਗਾ,

ਤੁਹਾਡੇ ਪਾਪ ਅਤੇ ਤੁਹਾਡੇ ਪੁਰਖਿਆਂ ਦੇ ਪਾਪ,”

ਯਾਹਵੇਹ ਆਖਦਾ ਹੈ।

“ਕਿਉਂਕਿ ਉਨ੍ਹਾਂ ਨੇ ਪਹਾੜਾਂ ਉੱਤੇ ਬਲੀਆਂ ਚੜ੍ਹਾਈਆਂ,

ਅਤੇ ਪਹਾੜੀਆਂ ਉੱਤੇ ਮੇਰੀ ਨਿੰਦਿਆ ਕੀਤੀ,

ਇਸ ਲਈ ਮੈਂ ਉਹਨਾਂ ਦੇ ਪਹਿਲੇ ਕੰਮਾਂ ਦਾ ਫਲ,

ਉਹਨਾਂ ਦੀ ਝੋਲੀ ਵਿੱਚ ਮਿਣ ਕੇ ਪਾਵਾਂਗਾ।”

ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

“ਜਿਵੇਂ ਅੰਗੂਰਾਂ ਦੇ ਗੁੱਛੇ ਵਿੱਚ ਨਵਾਂ ਰਸ ਪਾਇਆ ਜਾਂਦਾ ਹੈ,

ਅਤੇ ਲੋਕ ਆਖਦੇ ਹਨ, ‘ਇਸ ਨੂੰ ਨਸ਼ਟ ਨਾ ਕਰੋ,

ਕਿਉ ਜੋ ਇਸ ਵਿੱਚ ਅਜੇ ਵੀ ਬਰਕਤ ਹੈ।’

ਉਸੇ ਤਰ੍ਹਾਂ ਹੀ ਮੈਂ ਆਪਣੇ ਸੇਵਕਾਂ ਲਈ ਅਜਿਹਾ ਹੀ ਕਰਾਂਗਾ;

ਮੈਂ ਉਨ੍ਹਾਂ ਸਾਰਿਆਂ ਨੂੰ ਨਾਸ਼ ਨਹੀਂ ਕਰਾਂਗਾ।

ਮੈਂ ਯਾਕੋਬ ਵਿੱਚੋਂ ਉੱਤਰਾਧਿਕਾਰੀ ਪੈਦਾ ਕਰਾਂਗਾ।

ਅਤੇ ਯਹੂਦਾਹ ਵਿੱਚੋਂ ਜਿਹੜੇ ਮੇਰੇ ਪਹਾੜਾਂ ਉੱਤੇ ਕਬਜ਼ਾ ਕਰਨ ਵਾਲੇ ਕੱਢਾਂਗਾ;

ਮੇਰੇ ਚੁਣੇ ਹੋਏ ਲੋਕ ਉਨ੍ਹਾਂ ਦੇ ਵਾਰਸ ਹੋਣਗੇ,

ਅਤੇ ਉੱਥੇ ਮੇਰੇ ਸੇਵਕ ਰਹਿਣਗੇ।

ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ,

ਉਨ੍ਹਾਂ ਲਈ ਸ਼ਰੋਨ ਇੱਜੜਾਂ ਦਾ ਵਾੜਾ

ਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ।

“ਪਰ ਤੁਸੀਂ ਜੋ ਯਾਹਵੇਹ ਨੂੰ ਤਿਆਗ ਦਿੰਦੇ ਹੋ,

ਅਤੇ ਮੇਰੇ ਪਵਿੱਤਰ ਪਰਬਤਾਂ ਨੂੰ ਭੁੱਲ ਜਾਂਦੇ ਹੋ,

ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ,

ਅਤੇ ਭਾਗ ਦੀ ਦੇਵੀ ਲਈ ਰਲਵੀਂ ਦਾਖ਼ਰਸ ਭਰਦੇ ਹੋ।

ਮੈਂ ਤਲਵਾਰ ਨੂੰ ਤੁਹਾਡਾ ਭਾਗ ਠਹਿਰਾਵਾਂਗਾ,

ਅਤੇ ਤੁਸੀਂ ਸਾਰੇ ਵੱਢੇ ਜਾਵੋਂਗੇ।

ਕਿਉਂ ਜੋ ਮੈਂ ਪੁਕਾਰਿਆ ਪਰ ਤੁਸੀਂ ਉੱਤਰ ਨਾ ਦਿੱਤਾ,

ਮੈਂ ਬੋਲਿਆ ਪਰ ਤੁਸੀਂ ਨਾ ਸੁਣੀ।

ਤੁਸੀਂ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ,

ਅਤੇ ਉਸ ਨੂੰ ਚੁਣਿਆ ਜੋ ਮੈਨੂੰ ਪਸੰਦ ਨਹੀਂ ਸੀ।”

ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ:

“ਮੇਰੇ ਸੇਵਕ ਖਾਣਗੇ,

ਪਰ ਤੁਸੀਂ ਭੁੱਖੇ ਰਹੋਗੇ।

ਮੇਰੇ ਸੇਵਕ ਪੀਣਗੇ,

ਪਰ ਤੁਸੀਂ ਪਿਆਸੇ ਹੋਵੋਗੇ।

ਮੇਰੇ ਸੇਵਕ ਅਨੰਦ ਕਰਨਗੇ,

ਪਰ ਤੁਸੀਂ ਸ਼ਰਮਿੰਦਾ ਹੋਵੋਗੇ।

ਮੇਰੇ ਸੇਵਕ ਆਪਣੇ ਦਿਲਾਂ ਦੀ ਖੁਸ਼ੀ ਵਿੱਚ ਗਾਉਣਗੇ,

ਪਰ ਤੁਸੀਂ ਸੋਗ ਨਾਲ ਚਿੱਲਾਓਗੇ, ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ।

ਮੇਰੇ ਚੁਣੇ ਹੋਏ ਲੋਕ

ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ,

ਅਤੇ ਪ੍ਰਭੂ ਯਾਹਵੇਹ ਤੁਹਾਨੂੰ ਮਰਵਾ ਸੁੱਟੇਗਾ,

ਪਰ ਉਹ ਆਪਣੇ ਦਾਸਾਂ ਨੂੰ ਦੂਸਰੇ ਨਾਮ ਤੋਂ ਬੁਲਾਵੇਗਾ।

ਜੋ ਕੋਈ ਧਰਤੀ ਵਿੱਚ ਅਸੀਸ ਮੰਗਦਾ ਹੈ,

ਉਹ ਇੱਕ ਸੱਚੇ ਪਰਮੇਸ਼ਵਰ ਦੁਆਰਾ ਅਜਿਹਾ ਕਰੇਗਾ;

ਜੋ ਕੋਈ ਦੇਸ਼ ਵਿੱਚ ਸਹੁੰ ਖਾਂਦਾ ਹੈ,

ਇੱਕ ਸੱਚੇ ਪਰਮੇਸ਼ਵਰ ਦੀ ਸਹੁੰ ਖਾਵੇਗਾ।

ਕਿਉਂਕਿ ਪਿਛਲੀਆਂ ਮੁਸੀਬਤਾਂ ਭੁਲਾਈਆ ਜਾਣਗੀਆਂ,

ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।

ਨਵਾਂ ਅਕਾਸ਼ ਅਤੇ ਨਵੀਂ ਧਰਤੀ

“ਵੇਖੋ, ਮੈਂ

ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ।

ਪਹਿਲੀਆਂ ਗੱਲਾਂ ਚੇਤੇ ਨਹੀਂ ਰਹਿਣਗੀਆਂ,

ਨਾ ਸੋਚ ਵਿਚਾਰਾ ਵਿੱਚ ਆਉਣਗੀਆਂ।

ਪਰ ਖੁਸ਼ ਰਹੋ ਅਤੇ ਸਦਾ ਲਈ ਅਨੰਦ ਕਰੋ

ਜੋ ਮੈਂ ਉਤਪੰਨ ਕਰਦਾ ਹਾਂ,

ਕਿਉਂ ਜੋ ਮੈਂ ਯੇਰੂਸ਼ਲੇਮ ਨੂੰ ਅਨੰਦ ਲਈ ਬਣਾਵਾਂਗਾ।

ਇਸ ਵਿੱਚ ਹੋਰ ਨਹੀਂ ਸੁਣਿਆ ਜਾਵੇਗਾ।

ਮੈਂ ਯੇਰੂਸ਼ਲੇਮ ਵਿੱਚ ਅਨੰਦ ਕਰਾਂਗਾ

ਅਤੇ ਮੈਂ ਆਪਣੇ ਲੋਕਾਂ ਨਾਲ ਖੁਸ਼ ਹੋਵਾਂਗਾ।

ਤਦ ਯੇਰੂਸ਼ਲੇਮ ਵਿੱਚ ਨਾ ਰੋਣਾ ਨਾ ਰੋਣਾ ਸੁਣਿਆ ਜਾਵੇਗਾ।

“ਉੱਥੇ ਫੇਰ ਕੋਈ ਥੋੜ੍ਹੇ ਦਿਨਾਂ ਦਾ ਬੱਚਾ ਨਾ ਹੋਵੇਗਾ,

ਨਾ ਕੋਈ ਬਜ਼ੁਰਗ ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ,

ਕਿਉਂਕਿ ਸੌ ਸਾਲ ਦੀ ਉਮਰ ਵਿੱਚ ਮਰੇਗਾ, ਉਸ ਨੂੰ ਬੱਚਾ ਹੀ ਮੰਨਿਆ ਜਾਵੇਗਾ,

ਪਰ ਸੌ ਸਾਲ ਦਾ ਪਾਪੀ ਸਰਾਪੀ ਹੋਵੇਗਾ।

ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ।

ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।

ਉਹ ਹੁਣ ਘਰ ਨਹੀਂ ਬਣਾਉਣਗੇ ਕਿ ਕੋਈ ਦੂਸਰਾ ਉਸ ਵਿੱਚ ਵੱਸੇ,

ਉਹ ਨਾਂ ਲਾਉਣਗੇ ਕਿ ਦੂਸਰੇ ਖਾਣ।

ਕਿਉਂਕਿ ਜਿਵੇਂ ਰੁੱਖ ਦੇ ਦਿਨ,

ਉਸੇ ਤਰ੍ਹਾਂ ਮੇਰੇ ਲੋਕਾਂ ਦੇ ਦਿਨ ਹੋਣਗੇ।

ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਲੰਬੇ ਸਮੇਂ ਤੱਕ ਅਨੰਦ ਲੈਣਗੇ।

ਉਹ ਵਿਅਰਥ ਦੀ ਮਿਹਨਤ ਨਹੀਂ ਕਰਨਗੇ,

ਨਾ ਉਹ ਬੱਚੇ ਪੈਦਾ ਕਰਨਗੇ ਜੋ ਮੁਸੀਬਤ ਦੇ ਮਾਰੇ ਹੋਏ ਹਨ।

ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ,

ਯਾਹਵੇਹ ਦੀ ਮੁਬਾਰਕ ਅੰਸ ਹੋਣਗੇ।

ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ,

ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।

ਬਘਿਆੜ ਅਤੇ ਲੇਲਾ ਇਕੱਠੇ ਚਰਨਗੇ,

ਅਤੇ ਸ਼ੇਰ ਬਲਦ ਵਾਂਗ ਘਾਹ ਖਾਵੇਗਾ,

ਅਤੇ ਮਿੱਟੀ ਸੱਪ ਦੀ ਖੁਰਾਕ ਹੋਵੇਗੀ।

ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਤਾਂ ਨੁਕਸਾਨ ਕਰਨਗੇ ਦੁੱਖ ਦੇਣਗੇ,”

ਯਾਹਵੇਹ ਆਖਦਾ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.