Biblica® Open Punjabi Contemporary Version 2025
ਯਸ਼ਾਯਾਹ 51
ਸੀਯੋਨ ਲਈ ਸਦੀਪਕ ਮੁਕਤੀ
“ਹੇ ਧਰਮ ਉੱਤੇ ਚੱਲਣ ਵਾਲਿਓ, ਮੇਰੀ ਸੁਣੋ!
ਹੇ ਯਾਹਵੇਹ ਨੂੰ ਭਾਲਣ ਵਾਲਿਓ:
ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ,
ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ;
ਆਪਣੇ ਪਿਤਾ ਅਬਰਾਹਾਮ ਵੱਲ ਵੇਖੋ,
ਅਤੇ ਸਾਰਾਹ ਵੱਲ, ਜਿਸ ਨੇ ਤੈਨੂੰ ਜਨਮ ਦਿੱਤਾ ਹੈ।
ਜਦੋਂ ਮੈਂ ਉਸਨੂੰ ਬੁਲਾਇਆ ਤਾਂ ਉਹ ਇੱਕ ਹੀ ਆਦਮੀ ਸੀ,
ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।
ਯਾਹਵੇਹ ਜ਼ਰੂਰ ਸੀਯੋਨ ਨੂੰ ਦਿਲਾਸਾ ਦੇਵੇਗਾ,
ਅਤੇ ਉਹ ਦੇ ਸਾਰੇ ਖੰਡਰਾਂ ਨੂੰ ਤਰਸ ਨਾਲ ਵੇਖੇਗਾ।
ਉਹ ਉਸ ਦੇ ਮਾਰੂਥਲਾਂ ਨੂੰ ਅਦਨ ਵਰਗਾ,
ਉਸ ਦੀਆਂ ਉਜਾੜਾਂ ਨੂੰ ਯਾਹਵੇਹ ਦੇ ਬਾਗ਼ ਵਰਗਾ ਬਣਾ ਦੇਵੇਗਾ।
ਖੁਸ਼ੀ ਅਤੇ ਅਨੰਦ ਉਸ ਵਿੱਚ ਪਾਇਆ ਜਾਵੇਗਾ,
ਨਾਲੇ ਧੰਨਵਾਦ ਅਤੇ ਭਜਨ ਗਾਉਣ ਦੀ ਆਵਾਜ਼।
“ਹੇ ਮੇਰੇ ਲੋਕੋ, ਮੇਰੀ ਗੱਲ ਸੁਣੋ।
ਹੇ ਮੇਰੀ ਕੌਮ, ਮੇਰੀ ਸੁਣ:
ਸਿੱਖਿਆ ਮੇਰੇ ਵੱਲੋਂ ਦਿੱਤੀ ਜਾਵੇਗੀ।
ਮੇਰਾ ਨਿਆਂ ਕੌਮਾਂ ਲਈ ਚਾਨਣ ਹੋਵੇਗਾ।
ਮੇਰੀ ਧਾਰਮਿਕਤਾ ਤੇਜ਼ੀ ਨਾਲ ਨੇੜੇ ਆਉਂਦੀ ਹੈ,
ਮੇਰੀ ਮੁਕਤੀ ਰਾਹ ਵਿੱਚ ਹੈ,
ਅਤੇ ਮੇਰੀ ਬਾਂਹ ਕੌਮਾਂ ਨੂੰ ਨਿਆਂ ਦੇਵੇਗੀ।
ਟਾਪੂ ਮੇਰੇ ਵੱਲ ਵੇਖਣਗੇ
ਅਤੇ ਮੇਰੀ ਬਾਂਹ ਦੀ ਆਸ ਨਾਲ ਉਡੀਕ ਕਰਨਗੇ।
ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ,
ਹੇਠਾਂ ਧਰਤੀ ਵੱਲ ਵੇਖੋ;
ਅਕਾਸ਼ ਧੂੰਏਂ ਵਾਂਗ ਅਲੋਪ ਹੋ ਜਾਵੇਗਾ,
ਧਰਤੀ ਕੱਪੜੇ ਵਾਂਗੂੰ ਪੁਰਾਣੀ ਹੋ ਜਾਵੇਗੀ
ਅਤੇ ਇਸ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ।
ਪਰ ਮੇਰੀ ਮੁਕਤੀ ਸਦਾ ਲਈ ਰਹੇਗੀ,
ਅਤੇ ਮੇਰੀ ਧਾਰਮਿਕਤਾ ਕਦੇ ਨਾ ਮੁੱਕੇਗੀ।
“ਹੇ ਲੋਕੋ, ਜੋ ਸਹੀ ਹੈ, ਮੇਰੀ ਸੁਣੋ,
ਹੇ ਲੋਕੋ ਜਿਨ੍ਹਾਂ ਨੇ ਮੇਰੀ ਸਿੱਖਿਆ ਨੂੰ ਦਿਲ ਵਿੱਚ ਲਿਆ ਹੈ:
ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ,
ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ।
ਕਿਉਂ ਜੋ ਕੀੜਾ ਉਨ੍ਹਾਂ ਨੂੰ ਕੱਪੜੇ ਵਾਂਗ ਖਾ ਜਾਵੇਗਾ।
ਕੀਟ ਉਨ੍ਹਾਂ ਨੂੰ ਉੱਨ ਵਾਂਗ ਖਾ ਜਾਵੇਗਾ।
ਪਰ ਮੇਰੀ ਧਾਰਮਿਕਤਾ ਸਦਾ ਲਈ ਰਹੇਗੀ,
ਮੇਰੀ ਮੁਕਤੀ ਸਾਰੀਆਂ ਪੀੜ੍ਹੀਆਂ ਤੱਕ।”
ਜਾਗ, ਜਾਗ, ਯਾਹਵੇਹ ਦੀ ਬਾਂਹ,
ਆਪਣੇ ਆਪ ਨੂੰ ਤਾਕਤ ਦੇ ਕੱਪੜੇ ਪਹਿਨ ਲੈ।
ਜਾਗਦੇ ਰਹੋ, ਜਿਵੇਂ ਪੁਰਾਣਿਆਂ ਦਿਨਾਂ ਵਿੱਚ,
ਪ੍ਰਾਚੀਨ ਪੀੜ੍ਹੀਆਂ ਵਾਂਗ!
ਕੀ ਉਹ ਤੂੰ ਨਹੀਂ ਸੀ ਜਿਸਨੇ ਰਾਹਾਬ ਦੇ ਟੁਕੜੇ-ਟੁਕੜੇ ਕੀਤੇ,
ਜਿਸ ਨੇ ਉਸ ਅਜਗਰ ਨੂੰ ਵਿੰਨ੍ਹਿਆ?
ਕੀ ਉਹ ਤੂੰ ਨਹੀਂ ਸੀ ਜਿਸ ਨੇ ਸਮੁੰਦਰ ਨੂੰ,
ਵੱਡੇ ਡੂੰਘੇ ਪਾਣੀਆਂ ਨੂੰ,
ਸਮੁੰਦਰ ਦੀ ਡੂੰਘਾਈ ਵਿੱਚ ਇੱਕ ਰਾਹ ਬਣਾਇਆ
ਤਾਂ ਜੋ ਛੁਟਕਾਰਾ ਪਾਉਣ ਵਾਲੇ ਪਾਰ ਲੰਘ ਜਾਣ?
ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ,
ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ;
ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ;
ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ;
ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।
“ਮੈਂ, ਹਾਂ! ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ,
ਤੂੰ ਕੌਣ ਹੈ ਜੋ ਸਿਰਫ ਮਰਨਹਾਰ ਮਨੁੱਖਾਂ ਤੋਂ ਡਰੇਂ,
ਮਨੁੱਖਾਂ ਤੋਂ, ਜੋ ਸਿਰਫ ਘਾਹ ਵਾਂਗੂੰ ਹਨ,
ਕਿ ਤੂੰ ਆਪਣੇ ਸਿਰਜਣਹਾਰ ਯਾਹਵੇਹ ਨੂੰ ਭੁੱਲਾ ਦਿੱਤਾ,
ਜੋ ਅਕਾਸ਼ ਦਾ ਤਾਣਨ ਵਾਲਾ
ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ,
ਤੂੰ ਹਰ ਰੋਜ਼ ਲਗਾਤਾਰ ਡਰ ਵਿੱਚ ਰਹਿੰਦਾ ਹੈ
ਕਿਉਂ ਜੋ ਜ਼ਾਲਮ ਦੇ ਕ੍ਰੋਧ ਦੇ ਕਾਰਨ,
ਕੌਣ ਤਬਾਹੀ ਵੱਲ ਤੁਲਿਆ ਹੋਇਆ ਹੈ?
ਕਿਉਂਕਿ ਜ਼ਾਲਮ ਦਾ ਕ੍ਰੋਧ ਕਿੱਥੇ ਹੈ?
ਡਰੇ ਹੋਏ ਕੈਦੀ ਜਲਦੀ ਹੀ ਰਿਹਾ ਕੀਤੇ ਜਾਣਗੇ;
ਉਹ ਆਪਣੀ ਕੋਠੜੀ ਵਿੱਚ ਨਹੀਂ ਮਰਨਗੇ,
ਨਾ ਉਨ੍ਹਾਂ ਨੂੰ ਰੋਟੀ ਦੀ ਘਾਟ ਹੋਵੇਗੀ।
ਕਿਉਂਕਿ ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ,
ਜੋ ਸਮੁੰਦਰ ਨੂੰ ਉਛਾਲਦਾ ਹੈ ਕਿ ਉਹ ਦੀਆਂ ਲਹਿਰਾਂ ਗਰਜਦੀਆਂ ਹਨ
ਸਰਬਸ਼ਕਤੀਮਾਨ ਯਾਹਵੇਹ1 ਉਸਦਾ ਨਾਮ ਹੈ।
ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ
ਅਤੇ ਆਪਣੇ ਹੱਥ ਦੇ ਪਰਛਾਵੇਂ ਨਾਲ ਤੈਨੂੰ ਢੱਕਿਆ ਹੈ,
ਤਾਂ ਜੋ ਮੈਂ ਜਿਸ ਨੇ ਅਕਾਸ਼ ਨੂੰ ਸਥਾਪਿਤ ਕੀਤਾ,
ਜਿਸ ਨੇ ਧਰਤੀ ਦੀ ਨੀਂਹ ਰੱਖੀ,
ਅਤੇ ਜੋ ਸੀਯੋਨ ਨੂੰ ਆਖਾਂ, ‘ਤੁਸੀਂ ਮੇਰੇ ਲੋਕ ਹੋ।’ ”
ਯਾਹਵੇਹ ਦੇ ਕ੍ਰੋਧ ਦਾ ਪਿਆਲਾ
ਜਾਗੋ, ਜਾਗੋ!
ਹੇ ਯੇਰੂਸ਼ਲੇਮ, ਜਾਗ ਉੱਠ,
ਤੂੰ ਜਿਸ ਨੇ ਯਾਹਵੇਹ ਦੇ ਹੱਥੋਂ
ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ,
ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰ
ਪੀ ਕੇ ਖਾਲੀ ਕੀਤਾ।
ਸਾਰੇ ਬੱਚਿਆਂ ਵਿੱਚ ਉਸ ਨੇ ਜਨਮ ਲਿਆ
ਉਸ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ।
ਉਨ੍ਹਾਂ ਸਾਰੇ ਬੱਚਿਆਂ ਵਿੱਚ ਜਿਨ੍ਹਾਂ ਨੂੰ ਉਸਨੇ ਪਾਲਿਆ
ਕੋਈ ਵੀ ਉਸਦਾ ਹੱਥ ਫੜਨ ਵਾਲਾ ਨਹੀਂ ਸੀ।
ਇਹ ਦੋ ਬਿਪਤਾਵਾਂ ਤੇਰੇ ਉੱਤੇ ਆ ਪਈਆਂ,
ਕੌਣ ਤੈਨੂੰ ਤਸੱਲੀ ਦੇਵੇਗਾ?
ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ,
ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
ਤੁਹਾਡੇ ਬੱਚੇ ਬੇਹੋਸ਼ ਹੋ ਗਏ ਹਨ;
ਉਹ ਹਰ ਗਲੀ ਦੇ ਕੋਨੇ ਉੱਤੇ ਡਿੱਗੇ ਪਏ ਹਨ,
ਜਾਲ ਵਿੱਚ ਫਸੇ ਹਿਰਨ ਵਾਂਗ ਹਨ।
ਉਹ ਯਾਹਵੇਹ ਦੇ ਕ੍ਰੋਧ ਨਾਲ ਭਰੇ ਹੋਏ ਹਨ,
ਤੁਹਾਡੇ ਪਰਮੇਸ਼ਵਰ ਦੀ ਝਿੜਕ ਨਾਲ ਭਰੇ ਹੋਏ ਹਨ।
ਇਸ ਲਈ ਇਹ ਸੁਣ, ਤੁਸੀਂ ਇੱਕ ਨੂੰ ਦੁਖੀ ਕੀਤਾ,
ਸ਼ਰਾਬੀ ਹੋਇਆ, ਪਰ ਦਾਖ਼ਰਸ ਨਾਲ ਨਹੀਂ।
ਇਹ ਹੈ ਜੋ ਤੁਹਾਡਾ ਯਾਹਵੇਹ ਆਖਦਾ ਹੈ,
ਤੁਹਾਡਾ ਪਰਮੇਸ਼ਵਰ, ਜੋ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ:
“ਵੇਖੋ, ਮੈਂ ਤੁਹਾਡੇ ਹੱਥ ਵਿੱਚੋਂ ਉਹ ਪਿਆਲਾ ਲੈ ਲਿਆ ਹੈ
ਜਿਸ ਨੇ ਤੁਹਾਨੂੰ ਡਗਮਗਾ ਦਿੱਤਾ ਸੀ।
ਉਸ ਪਿਆਲੇ ਵਿੱਚੋਂ, ਮੇਰੇ ਕ੍ਰੋਧ ਦਾ ਪਿਆਲਾ,
ਤੁਸੀਂ ਫੇਰ ਕਦੇ ਨਹੀਂ ਪੀਓਗੇ।
ਮੈਂ ਇਸ ਨੂੰ ਤੁਹਾਡੇ ਤਸੀਹੇ ਦੇਣ ਵਾਲਿਆਂ ਦੇ ਹੱਥਾਂ ਵਿੱਚ ਪਾ ਦਿਆਂਗਾ,
ਜਿਨ੍ਹਾਂ ਨੇ ਤੁਹਾਨੂੰ ਕਿਹਾ ਸੀ,
‘ਤੂੰ ਝੁੱਕ ਜਾ, ਤਾਂ ਜੋ ਅਸੀਂ ਤੇਰੇ ਉੱਪਰੋਂ ਦੀ ਹੋ ਕੇ ਲੰਘ ਜਾਈਏ।’
ਅਤੇ ਤੁਸੀਂ ਆਪਣੀ ਪਿੱਠ ਜ਼ਮੀਨ ਵਰਗੀ ਬਣਾਈ,
ਉਸ ਗਲੀ ਵਾਂਗੂੰ ਜਿਸ ਉੱਤੇ ਤੁਰਿਆ ਜਾਵੇ।”
Source notes (1)
- Footnote ਸਰਬਸ਼ਕਤੀਮਾਨ ਯਾਹਵੇਹ ਅਰਥਾਤ ਸੈਨਾਂ ਦਾ ਯਾਹਵੇਹ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.