Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 33

ਬਿਪਤਾ ਅਤੇ ਸਹਾਇਤਾ

ਹੇ ਨਾਸ ਕਰਨ ਵਾਲੇ,

ਤੇਰੇ ਉੱਤੇ ਹਾਏ, ਜੋ ਨਾਸ ਨਹੀਂ ਹੋਏ!

ਹੇ ਧੋਖੇਬਾਜ਼ ਤੇਰੇ ਉੱਤੇ ਹਾਏ,

ਤੇਰੇ ਉੱਤੇ ਜੋ ਧੋਖਾ ਨਹੀਂ ਦਿੱਤਾ ਗਿਆ!

ਜਦੋਂ ਤੁਸੀਂ ਤਬਾਹ ਕਰਨਾ ਬੰਦ ਕਰ ਦਿਓਗੇ,

ਤੁਸੀਂ ਤਬਾਹ ਹੋ ਜਾਵੋਗੇ।

ਜਦੋਂ ਤੁਸੀਂ ਧੋਖਾ ਦੇਣਾ ਬੰਦ ਕਰੋ,

ਤੁਹਾਨੂੰ ਧੋਖਾ ਦਿੱਤਾ ਜਾਵੇਗਾ।

ਹੇ ਯਾਹਵੇਹ, ਸਾਡੇ ਉੱਤੇ ਕਿਰਪਾ ਕਰ;

ਅਸੀਂ ਤੇਰੇ ਲਈ ਤਰਸਦੇ ਹਾਂ।

ਹਰ ਸਵੇਰ ਨੂੰ ਸਾਡੀ ਤਾਕਤ ਬਣ,

ਬਿਪਤਾ ਦੇ ਸਮੇਂ ਸਾਡੀ ਮੁਕਤੀ।

ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ,

ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ

ਹੇ ਕੌਮੋ, ਤੁਹਾਡੀ ਲੁੱਟ ਜਵਾਨ ਟਿੱਡੀਆਂ ਵਾਂਗ ਵੱਢੀ ਜਾਂਦੀ ਹੈ।

ਜਿਵੇਂ ਟਿੱਡੀਆਂ ਝਪੱਟਾ ਮਾਰਦੀਆਂ ਹਨ, ਉਸ ਉਹ ਉੱਤੇ ਝੱਪਟਣਗੇ।

ਯਾਹਵੇਹ ਮਹਾਨ ਹੈ, ਕਿਉਂਕਿ ਉਹ ਉੱਚੀ ਥਾਂ ਤੇ ਵੱਸਦਾ ਹੈ;

ਉਹ ਸੀਯੋਨ ਨੂੰ ਆਪਣੇ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।

ਉਹ ਤੁਹਾਡੇ ਸਮਿਆਂ ਲਈ ਪੱਕੀ ਨੀਂਹ ਹੋਵੇਗਾ,

ਮੁਕਤੀ, ਬੁੱਧ ਅਤੇ ਗਿਆਨ ਦਾ ਇੱਕ ਅਮੀਰ ਭੰਡਾਰ ਹੋਵੇਗਾ।

ਯਾਹਵੇਹ ਦਾ ਡਰ ਇਸ ਖਜ਼ਾਨੇ ਦੀ ਕੁੰਜੀ ਹੈ।

ਵੇਖੋ, ਉਹਨਾਂ ਦੇ ਸੂਰਮੇ ਬਾਹਰ ਗਲੀਆਂ ਵਿੱਚ ਚਿੱਲਾਉਂਦੇ ਹਨ,

ਸ਼ਾਂਤੀ ਦੇ ਰਾਜਦੂਤ ਵਿਲਕਦੇ ਹਨ।

ਰਾਜ ਮਾਰਗ ਉਜਾੜ ਹੋ ਗਏ ਹਨ,

ਰਾਹਾਂ ਵਿੱਚ ਕੋਈ ਮੁਸਾਫ਼ਰ ਨਹੀਂ ਹੈ।

ਨੇਮ ਤੋੜੇ ਜਾਂਦੇ ਹਨ,

ਉਸ ਦੇ ਗਵਾਹਾਂ ਨੂੰ ਤੁੱਛ ਜਾਣਿਆ ਜਾਂਦਾ ਹੈ,

ਕਿਸੇ ਦਾ ਆਦਰ ਨਹੀਂ ਕੀਤਾ ਜਾਂਦਾ।

ਧਰਤੀ ਸੁੱਕ ਜਾਂਦੀ ਹੈ ਅਤੇ ਉਜਾੜ ਹੋ ਜਾਂਦੀ ਹੈ,

ਲਬਾਨੋਨ ਸ਼ਰਮਿੰਦਾ ਅਤੇ ਸੁੱਕ ਜਾਂਦਾ ਹੈ;

ਸ਼ਰੋਨ ਅਰਾਬਾਹ ਵਰਗਾ ਹੋ ਗਿਆ,

ਅਤੇ ਬਾਸ਼ਾਨ ਅਤੇ ਕਰਮਲ ਆਪਣੇ ਪੱਤੇ ਸੁੱਟਦੇ ਹਨ।

“ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ।

“ਹੁਣ ਮੈਂ ਉੱਚਾ ਹੋਵਾਂਗਾ;

ਹੁਣ ਮੈਨੂੰ ਉੱਚਾ ਕੀਤਾ ਜਾਵੇਗਾ।

ਤੁਸੀਂ ਤੂੜੀ ਨੂੰ ਜਨਮ ਦਿੰਦੇ ਹੋ,

ਤੁਸੀਂ ਤੂੜੀ ਨੂੰ ਜਨਮ ਦਿੰਦੇ ਹੋ।

ਤੁਹਾਡਾ ਸਾਹ ਇੱਕ ਅੱਗ ਹੈ ਜੋ ਤੁਹਾਨੂੰ ਭਸਮ ਕਰ ਦਿੰਦੀ ਹੈ।

ਲੋਕ ਸੜ ਕੇ ਸੁਆਹ ਹੋ ਜਾਣਗੇ।

ਕੱਟੀਆਂ ਹੋਈਆਂ ਝਾੜੀਆਂ ਵਾਂਗ ਉਹ ਸਾੜ ਦਿੱਤੇ ਜਾਣਗੇ।”

ਤੁਸੀਂ ਜਿਹੜੇ ਦੂਰ ਹੋ, ਸੁਣੋ ਕਿ ਮੈਂ ਕੀ ਕੀਤਾ ਹੈ।

ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ!

ਸੀਯੋਨ ਵਿੱਚ ਪਾਪੀ ਡਰੇ ਹੋਏ ਹਨ;

ਅਧਰਮੀ ਕੰਬਦਾ ਹੈ:

“ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਵਿੱਚ ਰਹਿ ਸਕਦਾ ਹੈ?

ਸਾਡੇ ਵਿੱਚੋਂ ਕੌਣ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ?”

ਜਿਹੜੇ ਧਰਮ ਨਾਲ ਚੱਲਦੇ ਹਨ

ਅਤੇ ਜੋ ਸਹੀ ਗੱਲਾਂ ਕਰਦਾ ਹੈ,

ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ

ਅਤੇ ਰਿਸ਼ਵਤ ਲੈਣ ਤੋਂ ਆਪਣੇ ਹੱਥਾਂ ਨੂੰ ਰੋਕਦਾ ਹੈ,

ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ,

ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,

ਇਹ ਉਹ ਹਨ ਜੋ ਉਚਾਈਆਂ ਵਿੱਚ ਰਹਿਣਗੇ,

ਜਿਨ੍ਹਾਂ ਦੀ ਪਨਾਹ ਪਹਾੜੀ ਕਿਲ੍ਹਾ ਹੋਵੇਗੀ।

ਉਨ੍ਹਾਂ ਦੀ ਰੋਟੀ ਪੂਰਤੀ ਕੀਤੀ ਜਾਵੇਗੀ,

ਅਤੇ ਉਹਨਾਂ ਨੂੰ ਪਾਣੀ ਦੀ ਕਦੀ ਕਮੀ ਨਹੀਂ ਹੋਵੇਗੀ।

ਤੇਰੀਆਂ ਅੱਖਾਂ ਰਾਜੇ ਨੂੰ ਉਹ ਦੀ ਸੁੰਦਰਤਾ ਵਿੱਚ ਵੇਖਣਗੀਆਂ

ਅਤੇ ਦੂਰ ਤੱਕ ਫੈਲੀ ਹੋਈ ਧਰਤੀ ਨੂੰ ਵੇਖਣਗੀਆਂ।

ਤੇਰਾ ਮਨ ਉਸ ਬੀਤੇ ਹੋਏ ਭੈਅ ਬਾਰੇ ਸੋਚੇਗਾ:

“ਲੇਖਾ ਲੈਣ ਵਾਲਾ ਕਿੱਥੇ ਹੈ?

ਲਗਾਨ ਵਸੂਲਣ ਵਾਲਾ ਕਿੱਥੇ ਹੈ?

ਬੁਰਜ਼ਾਂ ਦਾ ਗਿਣਨ ਵਾਲਾ ਕਿੱਥੇ ਹੈ?”

ਤੂੰ ਉਨ੍ਹਾਂ ਹੰਕਾਰੀ ਲੋਕਾਂ ਨੂੰ ਨਹੀਂ ਵੇਖੇਂਗਾ,

ਜਿਨ੍ਹਾਂ ਦੀ ਬੋਲੀ ਅਸਪਸ਼ਟ ਹੈ,

ਜਿਨ੍ਹਾਂ ਦੀ ਭਾਸ਼ਾ ਅਜੀਬ ਅਤੇ ਸਮਝ ਤੋਂ ਬਾਹਰ ਹੈ।

ਸਾਡੇ ਤਿਉਹਾਰਾਂ ਦੇ ਸ਼ਹਿਰ ਸੀਯੋਨ ਨੂੰ ਵੇਖੋ।

ਤੁਹਾਡੀਆਂ ਅੱਖਾਂ ਯੇਰੂਸ਼ਲੇਮ ਨੂੰ ਵੇਖਣਗੀਆਂ,

ਇੱਕ ਸ਼ਾਂਤੀ ਦਾ ਨਿਵਾਸ, ਇੱਕ ਤੰਬੂ ਜੋ ਹਿਲਾਇਆ ਨਹੀਂ ਜਾਵੇਗਾ;

ਇਸ ਦੀ ਦਾਲ ਕਦੇ ਵੀ ਨਹੀਂ ਖਿੱਚੀ ਜਾਵੇਗੀ,

ਇਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।

ਉੱਥੇ ਯਾਹਵੇਹ ਸਾਡਾ ਸ਼ਕਤੀਮਾਨ ਸਾਡੇ ਅੰਗ-ਸੰਗ ਹੋਵੇਗਾ।

ਇਹ ਚੌੜੀਆਂ ਨਦੀਆਂ ਅਤੇ ਦਰਿਆ ਦੇ ਸਥਾਨ ਵਰਗਾ ਹੋਵੇਗਾ।

ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ,

ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ,

ਕਿਉਂਕਿ ਯਾਹਵੇਹ ਸਾਡਾ ਨਿਆਂਕਾਰ ਹੈ,

ਯਾਹਵੇਹ ਸਾਡਾ ਬਿਧੀਆਂ ਦੇਣ ਵਾਲਾ ਹੈ,

ਯਾਹਵੇਹ ਸਾਡਾ ਰਾਜਾ ਹੈ।

ਇਹ ਉਹੀ ਹੈ ਜੋ ਸਾਨੂੰ ਬਚਾਵੇਗਾ।

ਤੇਰੇ ਰੱਸੇ ਢਿੱਲੇ ਹਨ,

ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ,

ਨਾ ਉਹ ਪਾਲ ਨੂੰ ਉਡਾ ਸਕੇ।

ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ,

ਅਤੇ ਲੰਗੜੇ ਵੀ ਲੁੱਟ ਲੁੱਟਣਗੇ।

ਸੀਯੋਨ ਵਿੱਚ ਰਹਿਣ ਵਾਲਾ ਕੋਈ ਨਹੀਂ ਕਹੇਗਾ, “ਮੈਂ ਬਿਮਾਰ ਹਾਂ”;

ਅਤੇ ਉੱਥੇ ਰਹਿਣ ਵਾਲਿਆਂ ਦੇ ਪਾਪ ਮਾਫ਼ ਕੀਤੇ ਜਾਣਗੇ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.