Skip to content
BibleKenya

Biblica® Open Punjabi Contemporary Version 2025

ਯਸ਼ਾਯਾਹ 14

ਯਾਹਵੇਹ ਯਾਕੋਬ ਉੱਤੇ ਰਹਿਮ ਕਰੇਗਾ;

ਇੱਕ ਵਾਰ ਫਿਰ ਉਹ ਇਸਰਾਏਲ ਨੂੰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਵਸਾਏਗਾ।

ਪਰਦੇਸੀ ਉਨ੍ਹਾਂ ਵਿੱਚ ਸ਼ਾਮਲ ਹੋਣਗੇ

ਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਨਾਲ ਏਕਤਾ ਕਰਨਗੇ।

ਕੌਮਾਂ ਉਨ੍ਹਾਂ ਨੂੰ ਲੈ ਕੇ

ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ।

ਅਤੇ ਇਸਰਾਏਲ ਕੌਮਾਂ ਉੱਤੇ ਕਬਜ਼ਾ ਕਰ ਲਵੇਗਾ

ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਆਪਣੇ ਦਾਸ ਅਤੇ ਦਾਸੀਆਂ ਕਰ ਕੇ ਯਾਹਵੇਹ ਦੀ ਧਰਤੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ।

ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ,

ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।

ਜਿਸ ਦਿਨ ਯਾਹਵੇਹ ਤੁਹਾਨੂੰ ਤੁਹਾਡੇ ਦੁੱਖਾਂ ਅਤੇ ਪਰੇਸ਼ਾਨੀਆਂ ਤੋਂ ਅਤੇ ਤੁਹਾਡੇ ਕੋਲੋ ਕਰਵਾਈ ਗਈ ਕਠੋਰ ਮਿਹਨਤ ਤੋਂ ਛੁਟਕਾਰਾ ਦੇਵੇਗਾ, ਫਿਰ ਤੂੰ ਬਾਬੇਲ ਦੇ ਰਾਜੇ ਦੇ ਵਿਰੁੱਧ ਇਹ ਤਾਹਨਾ ਮਾਰੀ ਅਤੇ ਆਖੀ:

ਦੁੱਖ ਦੇਣ ਵਾਲੇ ਦਾ ਕਿਵੇਂ ਅੰਤ ਹੋ ਗਿਆ ਹੈ!

ਉਸ ਦਾ ਕਹਿਰ ਕਿਵੇਂ ਮੁੱਕ ਗਿਆ ਹੈ!

ਯਾਹਵੇਹ ਨੇ ਦੁਸ਼ਟਾਂ ਦੀ ਲਾਠੀ,

ਹਾਕਮਾਂ ਦੇ ਰਾਜਦੰਡ ਨੂੰ ਤੋੜ ਦਿੱਤਾ ਹੈ,

ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ,

ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।

ਸਾਰੀ ਧਰਤੀ ਅਰਾਮ ਅਤੇ ਸ਼ਾਂਤੀ ਵਿੱਚ ਹੈ;

ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।

ਇੱਥੋਂ ਤੱਕ ਕਿ ਲਬਾਨੋਨ ਦੀ ਦਿਆਰ ਅਤੇ ਸਰੂ ਦੇ ਰੁੱਖ ਵੀ

ਤੇਰੇ ਉੱਤੇ ਖੁਸ਼ ਹੁੰਦੇ ਅਤੇ ਆਖਦੇ ਹਨ,

“ਜਦੋਂ ਦਾ ਤੂੰ ਡਿੱਗਿਆ,

ਕੋਈ ਸਾਨੂੰ ਵੱਢਣ ਲਈ ਨਹੀਂ ਆਉਂਦਾ।”

ਹੇਠਾਂ ਮੁਰਦਿਆਂ ਦਾ ਰਾਜ ਤੁਹਾਡੇ ਆਉਣ ਤੇ ਤੁਹਾਨੂੰ ਮਿਲਣ ਲਈ ਅਸਥਿਰ ਹੈ;

ਕਿ ਤੇਰੇ ਆਉਣ ਤੇ ਤੈਨੂੰ ਮਿਲਣ;

ਉਹ ਤੇਰੇ ਲਈ ਮਰਿਆ ਹੋਇਆ ਸਾਰੇ ਆਤਮਵਾਂ ਨੂੰ;

ਸਾਰੇ ਜਿਹੜੇ ਧਰਤੀ ਦੇ ਸਰਦਾਰ ਸਨ;

ਇਹ ਉਨ੍ਹਾਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਉਠਾਉਂਦਾ ਹੈ

ਉਹ ਸਾਰੇ ਜਿਹੜੇ ਕੌਮਾਂ ਦੇ ਰਾਜੇ ਸਨ।

ਉਹ ਸਾਰੇ ਉੱਤਰ ਦੇਣਗੇ,

ਉਹ ਤੁਹਾਨੂੰ ਆਖਣਗੇ,

“ਤੁਸੀਂ ਵੀ ਨਿਰਬਲ ਹੋ ਗਏ ਹੋ।

ਤੁਸੀਂ ਵੀ ਸਾਡੇ ਵਰਗੇ ਹੋ ਗਏ ਹੋ।”

ਤੁਹਾਡੀਆਂ ਸਾਰੀਆਂ ਰੌਣਕਾਂ ਨੂੰ ਕਬਰ ਵਿੱਚ ਉਤਾਰ ਦਿੱਤਾ ਗਿਆ ਹੈ,

ਤੁਹਾਡੀਆਂ ਰਬਾਬਾਂ ਦੇ ਸ਼ੋਰ ਵੀ ਨਾਲ ਹੀ;

ਕੀੜੇ ਤੇਰੇ ਹੇਠ ਵਿਛਾਏ ਗਏ,

ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ।

ਹੇ ਸਵੇਰ ਦੇ ਤਾਰੇ,

ਤੂੰ ਸਵਰਗ ਤੋਂ ਕਿਵੇਂ ਡਿੱਗਿਆ ਹੈ!

ਤੂੰ ਕਿਵੇਂ ਧਰਤੀ ਉੱਤੇ ਸੁੱਟਿਆ ਗਿਆ,

ਹੇ ਕੌਮਾਂ ਦੇ ਢਾਉਣ ਵਾਲੇ!

ਤੂੰ ਆਪਣੇ ਮਨ ਵਿੱਚ ਕਿਹਾ ਸੀ,

“ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ;

ਮੈਂ ਆਪਣਾ ਸਿੰਘਾਸਣ ਪਰਮੇਸ਼ਵਰ ਦੇ ਤਾਰਿਆਂ ਤੋਂ ਉੱਚਾ ਕਰਾਂਗਾ;

ਮੈਂ ਸਭਾ ਦੇ ਪਰਬਤ ਉੱਤੇ,

ਜ਼ਾਫ਼ੋਨ ਪਰਬਤ ਦੀਆਂ ਸਭ ਤੋਂ ਉੱਚੀਆਂ ਹੱਦਾਂ ਉੱਤੇ ਬੈਠਾਂਗਾ।

ਮੈਂ ਬੱਦਲਾਂ ਦੀਆਂ ਚੋਟੀਆਂ ਉੱਤੇ ਚੜ੍ਹਾਂਗਾ;

ਮੈਂ ਆਪਣੇ ਆਪ ਨੂੰ ਅੱਤ ਮਹਾਨ ਬਣਾਵਾਂਗਾ।”

ਪਰ ਤੂੰ ਮੁਰਦਿਆਂ ਦੇ ਰਾਜ ਵਿੱਚ,

ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।

ਜਿਹੜੇ ਲੋਕ ਤੁਹਾਨੂੰ ਵੇਖਦੇ ਹਨ,

ਉਹ ਤੇਰੇ ਬਾਰੇ ਸੋਚਦੇ ਹਨ:

“ਕੀ ਇਹ ਉਹ ਆਦਮੀ ਹੈ ਜਿਸਨੇ ਧਰਤੀ ਨੂੰ ਹਿਲਾ ਦਿੱਤਾ

ਅਤੇ ਰਾਜਾਂ ਨੂੰ ਕਾਂਬਾ ਲਾ ਦਿੱਤਾ,

ਇਨਸਾਨ ਜਿਸ ਨੇ ਸੰਸਾਰ ਨੂੰ ਇੱਕ ਉਜਾੜ ਬਣਾ ਦਿੱਤਾ,

ਜਿਸ ਨੇ ਇਸ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ

ਅਤੇ ਆਪਣੇ ਕੈਦੀਆਂ ਨੂੰ ਘਰ ਨਾ ਜਾਣ ਦਿੱਤਾ?”

ਕੌਮਾਂ ਦੇ ਸਾਰੇ ਰਾਜੇ ਸ਼ਾਨ ਨਾਲ ਲੇਟਦੇ ਹਨ,

ਹਰੇਕ ਆਪਣੀ ਸਮਾਧ ਵਿੱਚ।

ਪਰ ਤੂੰ ਆਪਣੀ ਕਬਰ ਵਿੱਚੋਂ

ਇੱਕ ਘਿਣਾਉਣੀ ਹੋਈ ਟਹਿਣੀ ਵਾਂਗ ਬਾਹਰ ਸੁੱਟਿਆ ਗਿਆ।

ਤੂੰ ਮਾਰੇ ਹੋਏ ਲੋਕਾਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ,

ਜਿਹੜੇ ਤਲਵਾਰ ਨਾਲ ਵਿੰਨ੍ਹੇ ਹੋਏ ਲੋਕ ਹਨ,

ਜਿਹੜੇ ਟੋਏ ਦੇ ਪੱਥਰਾਂ ਵਿੱਚ ਉੱਤਰਦੇ ਹਨ।

ਪੈਰਾਂ ਹੇਠ ਮਿੱਧੀ ਹੋਈ ਲਾਸ਼ ਵਾਂਗ,

ਤੁਸੀਂ ਉਨ੍ਹਾਂ ਨੂੰ ਦਫ਼ਨਾਉਣ ਵਿੱਚ ਸ਼ਾਮਲ ਨਹੀਂ ਹੋਵੋਗੇ,

ਕਿਉਂ ਜੋ ਤੁਸੀਂ ਆਪਣੀ ਧਰਤੀ ਨੂੰ ਤਬਾਹ ਕੀਤਾ ਹੈ

ਅਤੇ ਆਪਣੇ ਲੋਕਾਂ ਨੂੰ ਮਾਰਿਆ ਹੈ।

ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।

ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ;

ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ;

ਉਹ ਧਰਤੀ ਦੇ ਵਾਰਸ ਬਣਨ ਲਈ ਨਹੀਂ ਉੱਠਣਗੇ

ਅਤੇ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਢੱਕਣ।

ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ।

“ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ,

ਅਤੇ ਮੈਂ ਬਾਬੇਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ,

ਉਸ ਦੀ ਸੰਤਾਨ ਅਤੇ ਉੱਤਰਾਧਿਕਾਰੀ ਨੂੰ ਮਿਟਾ ਦਿਆਂਗਾ,”

ਯਾਹਵੇਹ ਦਾ ਐਲਾਨ ਹੈ।

“ਮੈਂ ਉਸ ਨੂੰ ਉੱਲੂਆਂ ਦੀ ਜਗ੍ਹਾ ਅਤੇ ਦਲਦਲ ਵਿੱਚ ਬਦਲ ਦਿਆਂਗਾ।

ਮੈਂ ਉਸ ਨੂੰ ਤਬਾਹੀ ਦੇ ਝਾੜੂ ਨਾਲ ਝਾੜ ਦਿਆਂਗਾ,”

ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

ਸਰਬਸ਼ਕਤੀਮਾਨ ਯਾਹਵੇਹ ਨੇ ਸਹੁੰ ਖਾਧੀ ਹੈ,

“ਯਕੀਨਨ, ਜਿਵੇਂ ਮੈਂ ਯੋਜਨਾ ਬਣਾਈ ਹੈ, ਉਹ ਜਿਹਾ ਹੀ ਹੋਵੇਗਾ,

ਅਤੇ ਜਿਵੇਂ ਮੈਂ ਸੋਚਿਆ ਹੈ, ਤਿਵੇਂ ਹੀ ਹੋਵੇਗਾ।

ਮੈਂ ਅੱਸ਼ੂਰੀਆਂ ਨੂੰ ਆਪਣੀ ਧਰਤੀ ਉੱਤੇ ਕੁਚਲ ਦਿਆਂਗਾ।

ਮੈਂ ਆਪਣੇ ਪਹਾੜਾਂ ਉੱਤੇ ਉਹ ਨੂੰ ਮਿੱਧਾਂਗਾ।

ਉਹ ਦਾ ਜੂਲਾ ਮੇਰੇ ਲੋਕਾਂ ਤੋਂ ਲੈ ਲਿਆ ਜਾਵੇਗਾ,

ਅਤੇ ਉਹ ਦਾ ਬੋਝ ਉਨ੍ਹਾਂ ਦੇ ਮੋਢਿਆਂ ਤੋਂ ਹਟਾ ਦਿੱਤਾ ਜਾਵੇਗਾ।”

ਇਹ ਉਹ ਯੋਜਨਾ ਹੈ ਜੋ ਸਾਰੇ ਸੰਸਾਰ ਲਈ ਨਿਰਧਾਰਤ ਕੀਤੀ ਗਈ ਹੈ;

ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।

ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਠਾਣ ਲਿਆ ਹੈ, ਅਤੇ ਕੌਣ ਉਸਨੂੰ ਰੋਕ ਸਕਦਾ ਹੈ?

ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?

ਫ਼ਲਿਸਤੀਆਂ ਦੇ ਵਿਰੁੱਧ ਇੱਕ ਭਵਿੱਖਬਾਣੀ

ਇਹ ਭਵਿੱਖਬਾਣੀ ਉਸ ਸਾਲ ਆਈ ਜਦੋਂ ਰਾਜਾ ਆਹਾਜ਼ ਦੀ ਮੌਤ ਹੋ ਗਈ:

ਹੇ ਸਾਰੇ ਫ਼ਲਿਸਤੀਓ, ਖੁਸ਼ ਨਾ ਹੋਵੋ

ਕਿ ਤੁਹਾਨੂੰ ਮਾਰਨ ਵਾਲਾ ਡੰਡਾ ਟੁੱਟ ਗਿਆ ਹੈ।

ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ,

ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।

ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ

ਅਤੇ ਕੰਗਾਲ ਚੈਨ ਨਾਲ ਲੇਟਣਗੇ।

ਪਰ ਮੈਂ ਤੇਰੀ ਜੜ੍ਹ ਨੂੰ ਕਾਲ ਨਾਲ ਨਸ਼ਟ ਕਰ ਦਿਆਂਗਾ।

ਇਹ ਤੁਹਾਡੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਗਾ।

ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ!

ਹੇ ਸਾਰੇ ਫ਼ਲਿਸਤੀਓ, ਪਿਘਲ ਜਾਓ!

ਧੂੰਏਂ ਦਾ ਇੱਕ ਬੱਦਲ ਉੱਤਰ ਵੱਲੋਂ ਆਉਂਦਾ ਹੈ,

ਅਤੇ ਉਸ ਦੀਆਂ ਕਤਾਰਾਂ ਵਿੱਚ ਕੋਈ ਭਟਕਣ ਵਾਲਾ ਨਹੀਂ ਹੈ।

ਉਸ ਕੌਮ ਦੇ ਰਾਜਦੂਤਾਂ ਨੂੰ ਕੀ ਜਵਾਬ ਦਿੱਤਾ ਜਾਵੇਗਾ?

“ਯਾਹਵੇਹ ਨੇ ਸੀਯੋਨ ਨੂੰ ਸਥਾਪਿਤ ਕੀਤਾ ਹੈ,

ਅਤੇ ਉਸਦੇ ਦੁਖੀ ਲੋਕ ਉਸ ਵਿੱਚ ਪਨਾਹ ਪਾਉਣਗੇ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.