Biblica® Open Punjabi Contemporary Version 2025
ਯਸ਼ਾਯਾਹ 12:2
Verse 2 is marked below, with the whole chapter around it. Read from the start
ਉਸਤਤ ਦੇ ਗੀਤ
ਉਸ ਦਿਨ ਤੁਸੀਂ ਆਖੋਂਗੇ:
“ਹੇ ਯਾਹਵੇਹ ਮੈਂ ਤੇਰੀ ਉਸਤਤ ਕਰਾਂਗਾ।
ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,
ਪਰ ਤੇਰਾ ਕ੍ਰੋਧ ਟਲ ਗਿਆ ਹੈ
ਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ।
ਸੱਚ-ਮੁੱਚ ਪਰਮੇਸ਼ਵਰ ਮੇਰੀ ਮੁਕਤੀ ਹੈ।
ਮੈਂ ਆਸ ਰੱਖਾਂਗਾ ਅਤੇ ਨਹੀਂ ਡਰਾਂਗਾ
ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਾਹਵੇਹ ਹੈ,
ਉਹ ਮੇਰਾ ਮੁਕਤੀ ਬਣ ਗਿਆ ਹੈ।”
ਮੁਕਤੀ ਦੇ ਸੋਤਿਆਂ ਤੋਂ,
ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।
ਉਸ ਦਿਨ ਤੁਸੀਂ ਆਖੋਗੇ:
“ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਦਾ ਪ੍ਰਚਾਰ ਕਰੋ;
ਉਸ ਦੇ ਨਾਮ ਉੱਤੇ ਪੁਕਾਰੋ,
ਲੋਕਾਂ ਵਿੱਚ ਉਸ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।
ਯਾਹਵੇਹ ਲਈ ਗਾਓ, ਕਿਉਂਕਿ ਉਸਨੇ ਸ਼ਾਨਦਾਰ ਕੰਮ ਕੀਤੇ ਹਨ;
ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।
ਹੇ ਸੀਯੋਨ ਦੇ ਲੋਕੋ, ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਓ,
ਕਿਉਂ ਜੋ ਇਸਰਾਏਲ ਦਾ ਪਵਿੱਤਰ ਪੁਰਖ ਤੁਹਾਡੇ ਵਿੱਚ ਮਹਾਨ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.