Skip to content
BibleKenya

Biblica® Open Punjabi Contemporary Version 2025

ਹੋਸ਼ੇਆ 8

ਇਸਰਾਏਲ ਲਈ ਵਾਵਰੋਲੇ ਦਾ ਫ਼ਲ

“ਤੁਰ੍ਹੀ ਨੂੰ ਆਪਣੇ ਬੁੱਲ੍ਹਾਂ ਉੱਤੇ ਰੱਖੋ!

ਯਾਹਵੇਹ ਦੇ ਘਰ ਉੱਤੇ ਇੱਕ ਬਾਜ਼ ਹੈ,

ਕਿਉਂਕਿ ਲੋਕਾਂ ਨੇ ਮੇਰੇ ਨੇਮ ਨੂੰ ਤੋੜਿਆ ਹੈ,

ਅਤੇ ਮੇਰੀ ਬਿਵਸਥਾ ਦੇ ਵਿਰੁੱਧ ਬਾਗ਼ੀ ਹੋ ਗਏ ਹਨ।

ਇਸਰਾਏਲ ਮੈਨੂੰ ਪੁਕਾਰਦਾ ਹੈ,

‘ਹੇ ਸਾਡੇ ਪਰਮੇਸ਼ਵਰ, ਅਸੀਂ ਤੈਨੂੰ ਮੰਨਦੇ ਹਾਂ!’

ਪਰ ਇਸਰਾਏਲ ਨੇ ਚੰਗੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ।

ਇੱਕ ਦੁਸ਼ਮਣ ਉਸਦਾ ਪਿੱਛਾ ਕਰੇਗਾ।

ਉਨ੍ਹਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਰਾਜੇ ਬਣਾਏ।

ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਸਰਦਾਰ ਚੁਣਦੇ ਹਨ।

ਉਹ ਆਪਣੇ ਚਾਂਦੀ ਅਤੇ ਸੋਨੇ ਨਾਲ

ਆਪਣੀ ਤਬਾਹੀ ਲਈ

ਮੂਰਤੀਆਂ ਬਣਾਉਂਦੇ ਹਨ।

ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ!

ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ।

ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?

ਉਹ ਇਸਰਾਏਲ ਤੋਂ ਹਨ!

ਇਹ ਵੱਛਾ ਇੱਕ ਧਾਤੂ ਕਾਰੀਗਰ ਨੇ ਇਸਨੂੰ ਬਣਾਇਆ ਹੈ;

ਇਹ ਪਰਮੇਸ਼ਵਰ ਨਹੀਂ ਹੈ।

ਉਹ ਸਾਮਰਿਯਾ ਦਾ ਵੱਛਾ

ਉਹ ਟੁਕੜੇ-ਟੁਕੜੇ ਹੋ ਜਾਵੇਗਾ।

“ਉਹ ਹਵਾ ਬੀਜਦੇ ਹਨ

ਅਤੇ ਵਾਵਰੋਲਾ ਵੱਢਦੇ ਹਨ।

ਡੰਡੀ ਦਾ ਕੋਈ ਸਿਰ ਨਹੀਂ ਹੁੰਦਾ;

ਇਹ ਕੋਈ ਆਟਾ ਪੈਦਾ ਨਹੀਂ ਕਰੇਗਾ।

ਜੇ ਇਹ ਅਨਾਜ ਪੈਦਾ ਕਰਦਾ,

ਪਰਦੇਸੀ ਇਸ ਨੂੰ ਨਿਗਲ ਜਾਣਗੇ।

ਇਸਰਾਏਲ ਨਿਗਲ ਗਿਆ ਹੈ;

ਹੁਣ ਉਹ ਕੌਮਾਂ ਵਿੱਚ ਹੈ

ਅਜਿਹਾ ਕੁਝ ਜੋ ਕੋਈ ਨਹੀਂ ਚਾਹੁੰਦਾ।

ਕਿਉਂ ਜੋ ਉਹ ਅੱਸ਼ੂਰ ਉੱਤੇ ਚੜ੍ਹ ਗਏ ਹਨ

ਇੱਕ ਜੰਗਲੀ ਖੋਤੇ ਵਾਂਗੂੰ ਜੋ ਇਕੱਲਾ ਭਟਕਦਾ ਹੈ।

ਇਫ਼ਰਾਈਮ ਨੇ ਆਪਣੇ ਆਪ ਨੂੰ ਪ੍ਰੇਮੀਆਂ ਦੇ ਹੱਥ ਵੇਚ ਦਿੱਤਾ ਹੈ।

ਭਾਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਕੌਮਾਂ ਵਿੱਚ ਵੇਚ ਦਿੱਤਾ ਹੈ,

ਹੁਣ ਮੈਂ ਉਨ੍ਹਾਂ ਨੂੰ ਇਕੱਠਾ ਕਰਾਂਗਾ।

ਉਹ ਬਲਵਾਨ ਰਾਜੇ ਦੇ ਜ਼ੁਲਮ ਹੇਠ ਉਜਾੜਨਾ ਸ਼ੁਰੂ ਕਰ ਦੇਣਗੇ।

“ਭਾਵੇਂ ਇਫ਼ਰਾਈਮ ਨੇ ਪਾਪ ਦੀਆਂ ਭੇਟਾਂ ਲਈ ਬਹੁਤ ਸਾਰੀਆਂ ਜਗਵੇਦੀਆਂ ਬਣਾਈਆਂ,

ਇਹ ਪਾਪ ਕਰਨ ਦੀਆਂ ਜਗਵੇਦੀਆਂ ਬਣ ਗਈਆਂ ਹਨ।

ਮੈਂ ਉਨ੍ਹਾਂ ਲਈ ਆਪਣੀ ਬਿਵਸਥਾ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ,

ਪਰ ਉਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ੀ ਸਮਝਿਆ।

ਭਾਵੇਂ ਉਹ ਮੇਰੇ ਲਈ ਬਲੀਆਂ ਚੜ੍ਹਾਉਂਦੇ ਹਨ,

ਅਤੇ ਭਾਵੇਂ ਉਹ ਮਾਸ ਖਾਂਦੇ ਹਨ,

ਯਾਹਵੇਹ ਉਨ੍ਹਾਂ ਤੋਂ ਪ੍ਰਸੰਨ ਨਹੀਂ ਹੁੰਦਾ।

ਹੁਣ ਉਹ ਉਨ੍ਹਾਂ ਦੀ ਦੁਸ਼ਟਤਾ ਨੂੰ ਚੇਤੇ ਕਰੇਗਾ ਅਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ:

ਉਹ ਮਿਸਰ ਨੂੰ ਮੁੜ ਜਾਣਗੇ।

ਇਸਰਾਏਲ ਨੇ ਆਪਣੇ ਸਿਰਜਣਹਾਰ ਨੂੰ ਭੁੱਲ ਕੇ ਮਹਿਲ ਬਣਾਏ ਹਨ।

ਯਹੂਦਾਹ ਨੇ ਬਹੁਤ ਸਾਰੇ ਨਗਰਾਂ ਨੂੰ ਮਜ਼ਬੂਤ ਕੀਤਾ ਹੈ।

ਪਰ ਮੈਂ ਉਨ੍ਹਾਂ ਦੇ ਸ਼ਹਿਰਾਂ ਵਿੱਚ ਅੱਗ ਭੇਜਾਂਗਾ

ਜੋ ਉਨ੍ਹਾਂ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.