Biblica® Open Punjabi Contemporary Version 2025
ਹੋਸ਼ੇਆ 5
ਇਸਰਾਏਲ ਦੇ ਵਿਰੁੱਧ ਨਿਆਂ
“ਹੇ ਜਾਜਕੋ, ਇਹ ਸੁਣੋ!
ਹੇ ਇਸਰਾਏਲੀਓ, ਧਿਆਨ ਦਿਓ!
ਸ਼ਾਹੀ ਘਰਾਣਾ, ਸੁਣੋ!
ਇਹ ਨਿਆਂ ਤੁਹਾਡੇ ਵਿਰੁੱਧ ਹੈ:
ਤੁਸੀਂ ਮਿਸਪਾਹ ਵਿੱਚ ਇੱਕ ਫਾਹੀ ਹੋ,
ਤਾਬੋਰ ਉੱਤੇ ਇੱਕ ਜਾਲ ਵਿਛਾਇਆ।
ਬਾਗ਼ੀ ਕਤਲੇਆਮ ਵਿੱਚ ਗੋਡੇ ਟੇਕ ਰਹੇ ਹਨ।
ਮੈਂ ਉਨ੍ਹਾਂ ਸਾਰਿਆਂ ਨੂੰ ਅਨੁਸ਼ਾਸਨ ਦਿਆਂਗਾ।
ਮੈਂ ਇਫ਼ਰਾਈਮ ਬਾਰੇ ਸਭ ਕੁਝ ਜਾਣਦਾ ਹਾਂ।
ਇਸਰਾਏਲ ਮੇਰੇ ਤੋਂ ਲੁਕਿਆ ਨਹੀਂ ਹੈ।
ਹੇ ਅਫ਼ਰਾਈਮ, ਤੂੰ ਹੁਣ ਵੇਸਵਾ ਵੱਲ ਮੁੜਿਆ ਹੈ।
ਇਸਰਾਏਲ ਭ੍ਰਿਸ਼ਟ ਹੈ।
“ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਆਪਣੇ ਪਰਮੇਸ਼ਵਰ ਵੱਲ ਮੁੜਨ ਦੀ ਇਜਾਜ਼ਤ ਨਹੀਂ ਦਿੰਦੇ।
ਉਨ੍ਹਾਂ ਦੇ ਦਿਲ ਵਿੱਚ ਵੇਸਵਾਗਮਨੀ ਦੀ ਭਾਵਨਾ ਹੈ।
ਉਹ ਯਾਹਵੇਹ ਨੂੰ ਨਹੀਂ ਮੰਨਦੇ।
ਇਸਰਾਏਲ ਦਾ ਹੰਕਾਰ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ।
ਇਸਰਾਏਲੀ, ਇੱਥੋਂ ਤੱਕ ਕਿ ਇਫ਼ਰਾਈਮ, ਆਪਣੇ ਪਾਪ ਵਿੱਚ ਠੋਕਰ ਖਾਂਦੇ ਹਨ;
ਯਹੂਦਾਹ ਵੀ ਉਨ੍ਹਾਂ ਨਾਲ ਠੋਕਰ ਖਾ ਰਿਹਾ ਹੈ।
ਜਦੋਂ ਉਹ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ
ਯਾਹਵੇਹ ਨੂੰ ਲੱਭਣ ਲਈ ਜਾਂਦੇ ਹਨ,
ਉਹ ਉਸਨੂੰ ਨਹੀਂ ਲੱਭਣਗੇ।
ਉਸਨੇ ਆਪਣੇ ਆਪ ਨੂੰ ਉਨ੍ਹਾਂ ਤੋਂ ਦੂਰ ਕਰ ਲਿਆ ਹੈ।
ਉਹ ਯਾਹਵੇਹ ਦੇ ਪ੍ਰਤੀ ਬੇਵਫ਼ਾ ਹਨ;
ਉਹ ਨਜਾਇਜ਼ ਬੱਚਿਆਂ ਨੂੰ ਜਨਮ ਦਿੰਦੇ ਹਨ।
ਜਦੋਂ ਉਹ ਆਪਣੇ ਨਵੇਂ ਚੰਦ ਦੇ ਤਿਉਹਾਰ ਮਨਾਉਂਦੇ ਹਨ,
ਤਾਂ ਉਹ ਉਨ੍ਹਾਂ ਦੇ ਖੇਤਾਂ ਨੂੰ ਖਾ ਜਾਵੇਗਾ।
“ਗਿਬਆਹ ਵਿੱਚ ਤੁਰ੍ਹੀ ਵਜਾਈ,
ਰਾਮਾਹ ਵਿੱਚ ਸਿੰਗ।
ਬੈਤ-ਆਵਨ1 ਵਿੱਚ ਲੜਾਈ ਦੀ ਆਵਾਜ਼ ਬੁਲੰਦ ਕਰੋ;
ਅੱਗੇ ਵਧੋ, ਬਿਨਯਾਮੀਨ।
ਇਫ਼ਰਾਈਮ ਨੂੰ ਲੇਖੇ ਦੇ ਦਿਨ ਬਰਬਾਦ ਕੀਤਾ ਜਾਵੇਗਾ।
ਇਸਰਾਏਲ ਦੇ ਗੋਤਾਂ ਵਿੱਚ
ਮੈਂ ਉਸ ਗੱਲ ਦਾ ਐਲਾਨ ਕਰਦਾ ਹਾਂ ਜੋ ਨਿਸ਼ਚਿਤ ਹੈ।
ਯਹੂਦਾਹ ਦੇ ਆਗੂ ਉਨ੍ਹਾਂ ਵਰਗੇ ਹਨ ਜਿਹੜੇ ਸਰਹੱਦ ਦੇ ਪੱਥਰਾਂ ਨੂੰ ਹਿਲਾਉਂਦੇ ਹਨ।
ਮੈਂ ਆਪਣਾ ਕ੍ਰੋਧ ਉਨ੍ਹਾਂ ਉੱਤੇ ਪਾਣੀ ਦੇ ਹੜ੍ਹ ਵਾਂਗ ਵਹਾਵਾਂਗਾ।
ਇਫ਼ਰਾਈਮ ਸਤਾਇਆ ਗਿਆ,
ਨਿਆਉਂ ਵਿੱਚ ਮਿੱਧਿਆ ਗਿਆ,
ਮੂਰਤੀਆਂ ਦਾ ਪਿੱਛਾ ਕਰਨ ਦਾ ਇਰਾਦਾ।
ਮੈਂ ਇਫ਼ਰਾਈਮ ਲਈ ਕੀੜੇ ਵਰਗਾ ਹਾਂ,
ਯਹੂਦਾਹ ਦੇ ਲੋਕਾਂ ਲਈ ਸੜਨ ਵਰਗਾ ਹਾਂ।
“ਜਦੋਂ ਅਫ਼ਰਾਈਮ ਨੇ ਆਪਣੀ ਬਿਮਾਰੀ,
ਅਤੇ ਯਹੂਦਾਹ ਨੇ ਆਪਣੇ ਜ਼ਖਮ ਵੇਖੇ,
ਤਦ ਇਫ਼ਰਾਈਮ ਨੇ ਅੱਸ਼ੂਰ ਵੱਲ ਮੁੜਿਆ,
ਅਤੇ ਮਹਾਨ ਰਾਜੇ ਕੋਲ ਸਹਾਇਤਾ ਲਈ ਭੇਜਿਆ।
ਪਰ ਉਹ ਤੁਹਾਨੂੰ ਠੀਕ ਨਹੀਂ ਕਰ ਸਕਦਾ,
ਤੁਹਾਡੇ ਜ਼ਖਮਾਂ ਨੂੰ ਚੰਗਾ ਨਹੀਂ ਕਰ ਸਕਦਾ।
ਕਿਉਂਕਿ ਮੈਂ ਇਫ਼ਰਾਈਮ ਲਈ ਸ਼ੇਰ ਵਰਗਾ ਹੋਵਾਂਗਾ,
ਯਹੂਦਾਹ ਲਈ ਇੱਕ ਵੱਡੇ ਸ਼ੇਰ ਵਰਗਾ ਹੋਵਾਂਗਾ।
ਮੈਂ ਉਨ੍ਹਾਂ ਨੂੰ ਪਾੜ ਦਿਆਂਗਾ ਅਤੇ ਚਲਾ ਜਾਵਾਂਗਾ।
ਮੈਂ ਉਨ੍ਹਾਂ ਨੂੰ ਚੁੱਕ ਲਵਾਂਗਾ, ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।
ਤਦ ਤੱਕ ਮੈਂ ਆਪਣੀ ਕੋਠੜੀ ਵਿੱਚ ਵਾਪਸ ਆਵਾਂਗਾ,
ਜਦ ਤੱਕ ਉਹ ਆਪਣਾ ਦੋਸ਼ ਨਹੀਂ ਚੁੱਕ ਲੈਣ
ਅਤੇ ਮੇਰੇ ਮੂੰਹ ਨੂੰ ਭਾਲਣ,
ਆਪਣੇ ਦੁੱਖ ਵਿੱਚ
ਉਹ ਮੈਨੂੰ ਦਿਲੋਂ ਭਾਲਣਗੇ।”
Source notes (1)
- Footnote ਬੈਤ-ਆਵਨ ਅਰਥ ਦੁਸ਼ਟਤਾ ਦਾ ਘਰ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.