Skip to content
BibleKenya

Biblica® Open Punjabi Contemporary Version 2025

ਹੋਸ਼ੇਆ 3

ਹੋਸ਼ੇਆ ਦਾ ਆਪਣੀ ਪਤਨੀ ਨਾਲ ਸੁਲ੍ਹਾ

ਯਾਹਵੇਹ ਨੇ ਮੈਨੂੰ ਕਿਹਾ, “ਜਾ, ਆਪਣੀ ਪਤਨੀ ਨੂੰ ਦੁਬਾਰਾ ਆਪਣਾ ਪਿਆਰ ਦਿਖਾ, ਭਾਵੇਂ ਉਹ ਕਿਸੇ ਹੋਰ ਆਦਮੀ ਨਾਲ ਪਿਆਰ ਕਰਦੀ ਹੈ ਅਤੇ ਇੱਕ ਵਿਭਚਾਰੀ ਹੈ। ਉਸ ਨੂੰ ਪਿਆਰ ਕਰੋ ਜਿਵੇਂ ਕਿ ਯਾਹਵੇਹ ਇਸਰਾਏਲੀਆਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਪਵਿੱਤਰ ਸੌਗੀ ਦੇ ਕੇਕ ਨੂੰ ਪਿਆਰ ਕਰਦੇ ਹਨ।”

ਇਸ ਲਈ ਮੈਂ ਉਹ ਨੂੰ ਪੰਦਰਾਂ ਸ਼ੈਕੇਲ1 ਚਾਂਦੀ ਅਤੇ ਇੱਕ ਹੋਮਰ ਅਤੇ ਇੱਕ ਲੇਕਬ2 ਜੌਂ ਵਿੱਚ ਖਰੀਦ ਲਿਆ ਹੈ। ਤਦ ਮੈਂ ਉਸ ਨੂੰ ਕਿਹਾ, “ਤੂੰ ਮੇਰੇ ਨਾਲ ਬਹੁਤ ਦਿਨ ਰਹਿਣਾ ਹੈ। ਤੁਹਾਨੂੰ ਵੇਸਵਾ ਨਹੀਂ ਬਣਨਾ ਚਾਹੀਦਾ ਜਾਂ ਕਿਸੇ ਵੀ ਆਦਮੀ ਨਾਲ ਗੂੜ੍ਹਾ ਨਹੀਂ ਹੋਣਾ ਚਾਹੀਦਾ, ਅਤੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਾਂਗਾ।”

ਕਿਉਂ ਜੋ ਇਸਰਾਏਲੀ ਬਹੁਤ ਦਿਨ ਰਾਜੇ ਜਾਂ ਰਾਜਕੁਮਾਰ ਤੋਂ ਬਿਨਾਂ, ਬਲੀਦਾਨ ਜਾਂ ਪਵਿੱਤਰ ਪੱਥਰਾਂ ਤੋਂ ਬਿਨਾਂ, ਏਫ਼ੋਦ ਜਾਂ ਘਰੇਲੂ ਦੇਵਤਿਆਂ ਤੋਂ ਬਿਨਾਂ ਜੀਉਂਦੇ ਰਹਿਣਗੇ। ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਆਪਣੇ ਪਰਮੇਸ਼ਵਰ ਅਤੇ ਆਪਣੇ ਰਾਜਾ ਦਾਵੀਦ ਨੂੰ ਭਾਲਣਗੇ। ਉਹ ਅੰਤ ਦੇ ਦਿਨਾਂ ਵਿੱਚ ਯਾਹਵੇਹ ਅਤੇ ਉਸ ਦੀਆਂ ਅਸੀਸਾਂ ਲਈ ਕੰਬਦੇ ਹੋਏ ਆਉਣਗੇ।

Source notes (2)
  1. Footnote ਪੰਦਰਾਂ ਸ਼ੈਕੇਲ ਲਗਭਗ 170 ਗ੍ਰਾਮ
  2. Footnote ਇੱਕ ਹੋਮਰ ਅਤੇ ਇੱਕ ਲੇਕਬ ਲਗਭਗ 195 ਕਿਲੋਗ੍ਰਾਮ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.