Biblica® Open Punjabi Contemporary Version 2025
ਹਿਜ਼ਕੀਏਲ 48
ਗੋਤਾਂ ਦੇ ਵਿੱਚ ਭੂਮੀ ਦੀ ਵੰਡ
“ਇਹ ਨਾਮ ਦੁਆਰਾ ਸੂਚੀਬੱਧ ਕਬੀਲੇ ਹਨ:
“ਉੱਤਰੀ ਸਰਹੱਦ ਤੇ, ਦਾਨ ਦਾ ਇੱਕ ਹਿੱਸਾ ਹੋਵੇਗਾ; ਇਹ ਲੇਬੋ ਹਮਾਥ ਲਈ ਹੇਥਲੋਨ ਸੜਕ ਦਾ ਅਨੁਸਰਣ ਕਰੇਗਾ; ਹਜ਼ਰ-ਏਨਾਨ ਅਤੇ ਹਮਾਥ ਦੇ ਅੱਗੇ ਦੰਮਿਸ਼ਕ ਦੀ ਉੱਤਰੀ ਸਰਹੱਦ ਪੂਰਬ ਤੋਂ ਪੱਛਮ ਵਾਲੇ ਪਾਸੇ ਦੀ ਸਰਹੱਦ ਦਾ ਹਿੱਸਾ ਹੋਵੇਗੀ।
ਆਸ਼ੇਰ ਦਾ ਇੱਕ ਹਿੱਸਾ ਹੋਵੇਗਾ; ਇਹ ਦਾਨ ਦੇ ਇਲਾਕੇ ਨੂੰ ਪੂਰਬ ਤੋਂ ਪੱਛਮ ਤੱਕ ਲੱਗਦਾ ਹੋਵੇਗਾ।
ਨਫ਼ਤਾਲੀ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਆਸ਼ੇਰ ਦੇ ਇਲਾਕੇ ਨਾਲ ਲੱਗਦੀ ਹੈ।
ਮਨੱਸ਼ੇਹ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਨਫ਼ਤਾਲੀ ਦੇ ਇਲਾਕੇ ਨਾਲ ਲੱਗਦਾ ਹੈ।
ਇਫ਼ਰਾਈਮ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਮਨੱਸ਼ੇਹ ਦੇ ਇਲਾਕੇ ਨਾਲ ਲੱਗਦਾ ਹੈ।
ਰਊਬੇਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਇਫ਼ਰਾਈਮ ਦੇ ਇਲਾਕੇ ਨਾਲ ਲੱਗਦਾ ਹੈ।
ਯਹੂਦਾਹ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਰਊਬੇਨ ਦੇ ਇਲਾਕੇ ਨਾਲ ਲੱਗਦਾ ਹੈ।
“ਪੂਰਬ ਤੋਂ ਪੱਛਮ ਤੱਕ ਯਹੂਦਾਹ ਦੇ ਇਲਾਕੇ ਦੇ ਨਾਲ ਲੱਗਦੇ ਹਿੱਸੇ ਨੂੰ ਤੁਸੀਂ ਖਾਸ ਤੋਹਫ਼ੇ ਵਜੋਂ ਪੇਸ਼ ਕਰੋਗੇ। ਇਹ ਪੂਰਬ ਤੋਂ ਪੱਛਮ ਤੱਕ ਇਸਦੀ ਲੰਬਾਈ ਤੇਰ੍ਹਾ ਕਿਲੋਮੀਟਰ ਦੇ ਬਰਾਬਰ ਹੋਵੇਗੀ; ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।
“ਜਿਹੜਾ ਖਾਸ ਹਿੱਸਾ ਤੁਸੀਂ ਯਾਹਵੇਹ ਨੂੰ ਭੇਟ ਕਰਨਾ ਹੈ ਉਹ ਦੀ ਲੰਬਾਈ ਲਗਭਗ ਤੇਰ੍ਹਾ ਕਿਲੋਮੀਟਰ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ ਹੋਵੇ। ਇਹ ਜਾਜਕਾਂ ਲਈ ਪਵਿੱਤਰ ਹਿੱਸਾ ਹੋਵੇਗਾ। ਇਹ ਉੱਤਰ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ, ਪੱਛਮ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ, ਪੂਰਬ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ ਅਤੇ ਦੱਖਣ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਕੇਂਦਰ ਵਿੱਚ ਯਾਹਵੇਹ ਦਾ ਪਵਿੱਤਰ ਅਸਥਾਨ ਹੋਵੇਗਾ। ਇਹ ਪਵਿੱਤਰ ਕੀਤੇ ਹੋਏ ਜਾਜਕਾਂ, ਸਾਦੋਕੀਆਂ ਲਈ ਹੋਵੇਗਾ, ਜੋ ਮੇਰੀ ਸੇਵਾ ਕਰਨ ਵਿੱਚ ਵਫ਼ਾਦਾਰ ਸਨ ਅਤੇ ਲੇਵੀਆਂ ਦੇ ਵਾਂਗ ਕੁਰਾਹੇ ਨਹੀਂ ਪਏ ਜਦੋਂ ਇਸਰਾਏਲੀ ਭਟਕ ਗਏ ਸਨ। ਇਹ ਉਨ੍ਹਾਂ ਲਈ ਧਰਤੀ ਦੇ ਪਵਿੱਤਰ ਹਿੱਸੇ ਵਿੱਚੋਂ ਇੱਕ ਖਾਸ ਤੋਹਫ਼ਾ ਹੋਵੇਗਾ, ਇੱਕ ਅੱਤ ਪਵਿੱਤਰ ਹਿੱਸਾ, ਲੇਵੀਆਂ ਦੇ ਇਲਾਕੇ ਦੇ ਨਾਲ ਲੱਗਦਾ ਹੈ।
“ਜਾਜਕਾਂ ਦੇ ਇਲਾਕੇ ਦੇ ਨਾਲ-ਨਾਲ, ਲੇਵੀਆਂ ਨੂੰ ਤੇਰ੍ਹਾ ਕਿਲੋਮੀਟਰ ਲੰਬਾ ਅਤੇ ਪੰਜ/ਤਿੰਨ ਕਿਲੋਮੀਟਰ ਚੌੜਾ ਹਿੱਸਾ ਦਿੱਤਾ ਜਾਵੇਗਾ। ਇਸਦੀ ਕੁੱਲ ਲੰਬਾਈ ਤੇਰ੍ਹਾ ਕਿਲੋਮੀਟਰ ਅਤੇ ਚੌੜਾਈ ਪੰਜ/ਤਿੰਨ ਕਿਲੋਮੀਟਰ ਹੋਵੇਗੀ। ਉਹ ਇਸ ਵਿੱਚੋਂ ਕਿਸੇ ਨੂੰ ਵੀ ਵੇਚ ਨਹੀਂ ਸੱਕਦੇ ਅਤੇ ਨਾ ਹੀ ਬਦਲ ਸੱਕਦੇ ਹਨ। ਇਹ ਧਰਤੀ ਦਾ ਸਭ ਤੋਂ ਉੱਤਮ ਭਾਗ ਹੈ ਅਤੇ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਯਾਹਵੇਹ ਲਈ ਪਵਿੱਤਰ ਹੈ।
“ਬਾਕੀ ਖੇਤਰ, ਲਗਭਗ ਢਾਈ ਕਿਲੋਮੀਟਰ ਚੌੜਾ ਅਤੇ ਤੇਰ੍ਹਾਂ ਕਿਲੋਮੀਟਰ ਲੰਬਾ, ਸ਼ਹਿਰ ਦੀ ਆਮ ਵਰਤੋਂ, ਘਰਾਂ ਅਤੇ ਚਰਾਗਾਹ ਲਈ ਹੋਵੇਗਾ। ਸ਼ਹਿਰ ਇਸ ਦੇ ਕੇਂਦਰ ਵਿੱਚ ਹੋਵੇਗਾ ਅਤੇ ਇਹ ਮਾਪਾਂ ਹੋਣਗੀਆਂ: ਉੱਤਰ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਦੱਖਣ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਪੂਰਬ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ ਅਤੇ ਪੱਛਮ ਵਾਲਾ ਪਾਸਾ ਵੀ ਲਗਭਗ ਸਵਾ ਦੋ ਕਿਲੋਮੀਟਰ। ਸ਼ਹਿਰ ਲਈ ਚਰਾਗਾਹ ਉੱਤਰ ਵੱਲ ਲਗਭਗ ਸਵਾ ਦੋ ਮੀਟਰ, ਦੱਖਣ ਵੱਲ ਲਗਭਗ ਸਵਾ ਦੋ ਮੀਟਰ, ਪੂਰਬ ਵੱਲ ਲਗਭਗ ਸਵਾ ਦੋ ਮੀਟਰ ਅਤੇ ਪੱਛਮ ਵੱਲ ਲਗਭਗ ਸਵਾ ਦੋ ਮੀਟਰ ਹੋਵੇਗੀ। ਇਸ ਖੇਤਰ ਦਾ ਜੋ ਬਚਿਆ ਹੋਇਆ ਹੈ, ਪਵਿੱਤਰ ਹਿੱਸੇ ਦੇ ਨਾਲ ਲੱਗਦੀ ਹੈ ਅਤੇ ਇਸਦੀ ਲੰਬਾਈ ਪੂਰਬ ਵਾਲੇ ਪਾਸੇ ਲਗਭਗ ਪੰਜ ਕਿਲੋਮੀਟਰ ਅਤੇ ਪੱਛਮ ਵਾਲੇ ਪਾਸੇ ਲਗਭਗ ਪੰਜ ਕਿਲੋਮੀਟਰ ਹੋਵੇਗੀ। ਇਸ ਦੀ ਪੈਦਾਵਾਰ ਸ਼ਹਿਰ ਦੇ ਮਜ਼ਦੂਰਾਂ ਲਈ ਭੋਜਨ ਦੀ ਪੂਰਤੀ ਕਰੇਗੀ। ਸ਼ਹਿਰ ਦੇ ਮਜ਼ਦੂਰ ਜਿਹੜੇ ਇਸਦੀ ਖੇਤੀ ਕਰਦੇ ਹਨ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਆਉਣਗੇ। ਭੇਟਾਂ ਦੇ ਸਾਰੇ ਭਾਗ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਪੱਚੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤਰ ਭੇਟਾਂ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਛੱਡੋਗੇ।
“ਪਵਿੱਤਰ ਹਿੱਸੇ ਅਤੇ ਸ਼ਹਿਰ ਦੀ ਜਾਇਦਾਦ ਦੁਆਰਾ ਬਣਾਏ ਗਏ ਖੇਤਰ ਦੇ ਦੋਵੇਂ ਪਾਸੇ ਜੋ ਬਚਿਆ ਹੈ, ਉਹ ਰਾਜਕੁਮਾਰ ਦੀ ਹੋਵੇਗੀ। ਇਹ ਪਵਿੱਤਰ ਹਿੱਸੇ ਦੇ ਲਗਭਗ ਤੇਰ੍ਹਾ ਕਿਲੋਮੀਟਰ ਤੋਂ ਪੂਰਬੀ ਸਰਹੱਦ ਤੱਕ ਪੂਰਬ ਵੱਲ ਅਤੇ ਲਗਭਗ ਤੇਰ੍ਹਾ ਕਿਲੋਮੀਟਰ ਤੋਂ ਪੱਛਮੀ ਸਰਹੱਦ ਤੱਕ ਪੱਛਮ ਵੱਲ ਵਧੇਗਾ। ਕਬਾਇਲੀ ਹਿੱਸਿਆਂ ਦੀ ਲੰਬਾਈ ਨੂੰ ਚਲਾਉਣ ਵਾਲੇ ਇਹ ਦੋਵੇਂ ਖੇਤਰ ਰਾਜਕੁਮਾਰ ਦੇ ਹੋਣਗੇ ਅਤੇ ਮੰਦਰ ਦੇ ਅਸਥਾਨ ਦੇ ਨਾਲ ਪਵਿੱਤਰ ਹਿੱਸਾ ਇਨ੍ਹਾਂ ਦੇ ਕੇਂਦਰ ਵਿੱਚ ਹੋਵੇਗਾ। ਇਸ ਲਈ ਲੇਵੀਆਂ ਦੀ ਜਾਇਦਾਦ ਅਤੇ ਸ਼ਹਿਰ ਦੀ ਸੰਪਤੀ ਉਸ ਖੇਤਰ ਦੇ ਕੇਂਦਰ ਵਿੱਚ ਹੋਵੇਗੀ ਜੋ ਰਾਜਕੁਮਾਰ ਦੀ ਹੈ। ਰਾਜਕੁਮਾਰ ਦਾ ਇਲਾਕਾ ਯਹੂਦਾਹ ਦੀ ਸਰਹੱਦ ਅਤੇ ਬਿਨਯਾਮੀਨ ਦੀ ਸਰਹੱਦ ਦੇ ਵਿਚਕਾਰ ਹੋਵੇਗਾ।
“ਜਿਵੇਂ ਕਿ ਬਾਕੀ ਗੋਤਾਂ ਲਈ:
“ਬਿਨਯਾਮੀਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਵਾਲੇ ਪਾਸੇ ਤੋਂ ਪੱਛਮ ਵਾਲੇ ਪਾਸੇ ਤੱਕ ਫੈਲਿਆ ਹੋਵੇਗਾ।
ਸ਼ਿਮਓਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਬਿਨਯਾਮੀਨ ਦੇ ਇਲਾਕੇ ਨਾਲ ਲੱਗਦੀ ਹੈ।
ਯਿੱਸਾਕਾਰ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਸ਼ਿਮਓਨ ਦੇ ਖੇਤਰ ਨਾਲ ਲੱਗਦਾ ਹੈ।
ਜ਼ਬੂਲੁਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਯਿੱਸਾਕਾਰ ਦੇ ਇਲਾਕੇ ਨਾਲ ਲੱਗਦਾ ਹੈ।
ਗਾਦ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਜ਼ਬੂਲੁਨ ਦੇ ਇਲਾਕੇ ਨਾਲ ਲੱਗਦਾ ਹੈ।
ਗਾਦ ਦੀ ਦੱਖਣੀ ਸੀਮਾ ਤਾਮਾਰ ਤੋਂ ਦੱਖਣ ਵੱਲ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ ਜਾਵੇਗੀ।
“ਇਹ ਉਹ ਧਰਤੀ ਹੈ ਜੋ ਤੁਸੀਂ ਇਸਰਾਏਲ ਦੇ ਗੋਤਾਂ ਨੂੰ ਵਿਰਾਸਤ ਵਜੋਂ ਦੇਣੀ ਹੈ ਅਤੇ ਇਹ ਉਨ੍ਹਾਂ ਦੇ ਹਿੱਸੇ ਹੋਣਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
ਨਗਰ ਦੇ ਫਾਟਕ
“ਇਹ ਸ਼ਹਿਰ ਦੇ ਬਾਹਰ ਨਿਕਲਣ ਦੇ ਰਸਤੇ ਹੋਣਗੇ:
“ਉੱਤਰ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ, ਜੋ ਲਗਭਗ ਢਾਈ ਕਿਲੋਮੀਟਰ ਲੰਬਾ ਹੈ, ਸ਼ਹਿਰ ਦੇ ਦਰਵਾਜ਼ਿਆਂ ਦਾ ਨਾਮ ਇਸਰਾਏਲ ਦੇ ਗੋਤਾਂ ਦੇ ਨਾਮ ਉੱਤੇ ਰੱਖਿਆ ਜਾਵੇਗਾ। ਉੱਤਰ ਵਾਲੇ ਪਾਸੇ ਦੇ ਤਿੰਨ ਦਰਵਾਜ਼ੇ ਰਊਬੇਨ ਦਾ ਫ਼ਾਟਕ, ਯਹੂਦਾਹ ਦਾ ਫ਼ਾਟਕ ਅਤੇ ਲੇਵੀ ਦਾ ਫ਼ਾਟਕ ਹੋਣਗੇ।
ਪੂਰਬ ਵਾਲੇ ਪਾਸੇ, ਜੋ ਕਿ ਲਗਭਗ ਢਾਈ ਕਿਲੋਮੀਟਰ ਲੰਬਾ ਹੈ, ਤਿੰਨ ਦਰਵਾਜ਼ੇ ਹੋਣਗੇ: ਯੋਸੇਫ਼ ਦਾ ਫ਼ਾਟਕ, ਬਿਨਯਾਮੀਨ ਦਾ ਫ਼ਾਟਕ ਅਤੇ ਦਾਨ ਦਾ ਫ਼ਾਟਕ।
ਦੱਖਣ ਵਾਲੇ ਪਾਸੇ, ਜੋ ਲਗਭਗ ਢਾਈ ਕਿਲੋਮੀਟਰ ਹੈ, ਤਿੰਨ ਦਰਵਾਜ਼ੇ ਹੋਣਗੇ: ਸ਼ਿਮਓਨ ਦਾ ਫਾਟਕ, ਯਿੱਸਾਕਾਰ ਦਾ ਫਾਟਕ ਅਤੇ ਜ਼ਬੂਲੁਨ ਦਾ ਫਾਟਕ।
ਪੱਛਮ ਵਾਲੇ ਪਾਸੇ, ਜੋ ਕਿ ਲਗਭਗ ਢਾਈ ਕਿਲੋਮੀਟਰ ਲੰਬਾ ਹੈ, ਤਿੰਨ ਦਰਵਾਜ਼ੇ ਹੋਣਗੇ: ਗਾਦ ਦਾ ਫਾਟਕ, ਆਸ਼ੇਰ ਦਾ ਫਾਟਕ ਅਤੇ ਨਫ਼ਤਾਲੀ ਦਾ ਫਾਟਕ।
“ਚਾਰੇ ਪਾਸੇ ਦੀ ਦੂਰੀ ਦੱਸ ਕਿਲੋਮੀਟਰ ਹੋਵੇਗੀ।
“ਅਤੇ ਉਸ ਸਮੇਂ ਤੋਂ ਸ਼ਹਿਰ ਦਾ ਨਾਮ ਹੋਵੇਗਾ, ‘ਯਾਹਵੇਹ ਉੱਥੇ ਹੈ।’ ”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.