Biblica® Open Punjabi Contemporary Version 2025
ਹਿਜ਼ਕੀਏਲ 34
ਯਾਹਵੇਹ ਇਸਰਾਏਲ ਦਾ ਚਰਵਾਹਾ ਹੋਵੇਗਾ
ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਸਰਬਸ਼ਕਤੀਮਾਨ ਯਾਹਵੇਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਹਾਏ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ? ਤੁਸੀਂ ਦਹੀਂ ਖਾਂਦੇ ਹੋ, ਉੱਨ ਨਾਲ ਕੱਪੜੇ ਪਾਉਂਦੇ ਹੋ ਅਤੇ ਮਨ ਪਸੰਦ ਦੇ ਜਾਨਵਰਾਂ ਨੂੰ ਕੱਟਦੇ ਹੋ, ਪਰ ਇੱਜੜ ਦੀ ਦੇਖਭਾਲ ਨਹੀਂ ਕਰਦੇ। ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਨਾ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਨਾ ਹੀ ਜ਼ਖਮੀਆਂ ਨੂੰ ਬੰਨ੍ਹਿਆ। ਨਾ ਤੁਸੀਂ ਭਟਕਿਆਂ ਨੂੰ ਵਾਪਸ ਲਿਆਏ ਅਤੇ ਨਾ ਹੀ ਗੁਆਚੀਆਂ ਨੂੰ ਲੱਭਿਆ ਹੈ। ਤੁਸੀਂ ਉਹਨਾਂ ਉੱਤੇ ਕਠੋਰਤਾ ਅਤੇ ਬੇਰਹਿਮੀ ਨਾਲ ਰਾਜ ਕੀਤਾ ਹੈ। ਇਸ ਲਈ ਉਹ ਖਿੱਲਰ ਗਏ ਕਿਉਂਕਿ ਉੱਥੇ ਕੋਈ ਆਜੜੀ ਨਹੀਂ ਸੀ, ਅਤੇ ਜਦੋਂ ਉਹ ਖਿੰਡੇ ਗਏ ਤਾਂ ਉਹ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਏ। ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਹਰ ਉੱਚੀ ਪਹਾੜੀ ਉੱਤੇ ਘੁੰਮਦੀਆਂ ਰਹੀਆਂ। ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਅਤੇ ਨਾ ਹੀ ਉਹਨਾਂ ਦੀ ਭਾਲ ਕੀਤੀ।
“ ‘ਇਸ ਲਈ, ਹੇ ਚਰਵਾਹੇ, ਤੁਸੀਂ ਯਾਹਵੇਹ ਦਾ ਬਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਕਿਉਂਕਿ ਮੇਰੇ ਇੱਜੜ ਵਿੱਚ ਚਰਵਾਹੇ ਦੀ ਘਾਟ ਹੈ, ਇਸ ਲਈ ਉਹ ਲੁੱਟੀਆ ਗਈਆ ਅਤੇ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਈਆ, ਅਤੇ ਕਿਉਂਕਿ ਮੇਰੇ ਚਰਵਾਹਿਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ, ਸਗੋਂ ਚਰਵਾਹਿਆ ਨੇ ਅਪਣਾ ਟਿੱਡ ਭਰਿਆ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ, ਇਸ ਲਈ, ਹੇ ਚਰਵਾਹਿਓ, ਯਾਹਵੇਹ ਦਾ ਬਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਚਰਵਾਹਿਆ ਦੇ ਵਿਰੁੱਧ ਹਾਂ ਅਤੇ ਉਹਨਾਂ ਨੂੰ ਆਪਣੇ ਇੱਜੜ ਲਈ ਜਵਾਬਦੇਹ ਠਹਿਰਾਵਾਂਗਾ। ਮੈਂ ਉਹਨਾਂ ਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਦਿਆਂਗਾ ਅਤੇ ਚਰਵਾਹੇ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ, ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੁਡਾ ਲਵਾਂਗਾ, ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ।
“ ‘ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਦੀ ਦੇਖ ਭਾਲ ਕਰਾਂਗਾ। ਜਿਵੇਂ ਇੱਕ ਚਰਵਾਹਾ ਆਪਣੇ ਖਿੱਲਰੇ ਹੋਏ ਇੱਜੜ ਦੀ ਦੇਖਭਾਲ ਕਰਦਾ ਹੈ ਜਦੋਂ ਉਹ ਉਹਨਾਂ ਦੇ ਨਾਲ ਹੁੰਦਾ ਹੈ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ। ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਥਾਵਾਂ ਤੋਂ ਬਚਾਵਾਂਗਾ ਜਿੱਥੇ ਉਹ ਬੱਦਲਾਂ ਅਤੇ ਹਨੇਰੇ ਦੇ ਦਿਨ ਖਿੱਲਰੇ ਹੋਏ ਸਨ। ਮੈਂ ਉਹਨਾਂ ਨੂੰ ਕੌਮਾਂ ਵਿੱਚੋਂ ਬਾਹਰ ਲਿਆਵਾਂਗਾ ਅਤੇ ਦੇਸ਼ਾਂ ਵਿੱਚੋਂ ਇੱਕਠੇ ਕਰਾਂਗਾ, ਅਤੇ ਮੈਂ ਉਹਨਾਂ ਨੂੰ ਉਹਨਾਂ ਦੀ ਆਪਣੀ ਧਰਤੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ। ਮੈਂ ਉਹਨਾਂ ਦੀ ਚੰਗੀ ਚਰਾਗਾਹ ਵਿੱਚ ਦੇਖਭਾਲ ਕਰਾਂਗਾ, ਅਤੇ ਉਹਨਾਂ ਦੇ ਚਰਣ ਵਾਲੀ ਜਗ੍ਹਾਂ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਵੇਗੀ, ਉੱਥੇ ਉਹ ਚੰਗੀ ਚਰਾਉਣ ਵਾਲੀ ਜ਼ਮੀਨ ਵਿੱਚ ਲੇਟਣਗੇ, ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ। ਮੈਂ ਆਪ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ ਅਤੇ ਉਹਨਾਂ ਨੂੰ ਲੇਟਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਮੈਂ ਗੁਆਚੀਆਂ ਨੂੰ ਲੱਭਾਂਗਾ ਅਤੇ ਅਵਾਰਾ ਫੇਰਿਆਂ ਨੂੰ ਵਾਪਸ ਲਿਆਵਾਂਗਾ। ਮੈਂ ਜ਼ਖਮੀਆਂ ਨੂੰ ਬੰਨ੍ਹਾਂਗਾ ਅਤੇ ਕਮਜ਼ੋਰਾਂ ਨੂੰ ਮਜ਼ਬੂਤ ਕਰਾਂਗਾ, ਪਰ ਪਤਲੇ ਅਤੇ ਤਕੜੇ ਨੂੰ ਮੈਂ ਤਬਾਹ ਕਰ ਦਿਆਂਗਾ। ਮੈਂ ਨਿਆਂ ਨਾਲ ਇੱਜੜ ਦੀ ਚਰਵਾਹੀ ਕਰਾਂਗਾ।
“ ‘ਜਿੱਥੋਂ ਤੱਕ ਤੇਰੇ ਲਈ, ਮੇਰੇ ਇੱਜੜ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਵੇਖੋ, ਮੈਂ ਭੇਡ ਅਤੇ ਭੇਡ ਵਿੱਚ, ਦੁੰਬਿਆਂ ਅਤੇ ਬੱਕਰਿਆਂ ਵਿੱਚ ਨਿਆਂ ਕਰਾਂਗਾ। ਕੀ ਇਹ ਗੱਲ ਤੁਹਾਨੂੰ ਨਿੱਕੀ ਜਿਹੀ ਲੱਗਦੀ ਕਿ ਤੁਸੀਂ ਚੰਗੀ ਚਰਾਂਦ ਚਰ ਲਓ ਅਤੇ ਬਾਕੀ ਚਰਾਂਦ ਪੈਰਾਂ ਹੇਠਾਂ ਮਿੱਧ ਦਿਓ? ਅਤੇ ਸਾਫ਼ ਪਾਣੀ ਪੀਵੋ ਅਤੇ ਬਾਕੀ ਦੇ ਪਾਣੀ ਨੂੰ ਪੈਰਾਂ ਨਾਲ ਘਚੋਲ ਦਿਓ? ਕੀ ਮੇਰਾ ਇੱਜੜ ਉਸ ਨੂੰ ਖਾਵੇਗਾ ਜੋ ਤੁਸੀਂ ਪੈਰਾਂ ਵਿੱਚ ਮਿੱਧਿਆ ਹੈ ਅਤੇ ਉਹ ਪਾਣੀ ਪੀਣਾ ਚਾਹੀਦਾ ਹੈ ਜੋ ਤੁਸੀਂ ਆਪਣੇ ਪੈਰਾਂ ਨਾਲ ਘਚੋਲਿਆ ਹੈ?
“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਨੂੰ ਇਹ ਆਖਦਾ ਹੈ: ਵੇਖੋ, ਮੈਂ ਖੁਦ ਮੋਟੀਆਂ ਭੇਡਾਂ ਅਤੇ ਪਤਲੀਆਂ ਭੇਡਾਂ ਵਿਚਕਾਰ ਨਿਆਂ ਕਰਾਂਗਾ। ਕਿਉਂ ਜੋ ਤੁਸੀਂ ਉਹਨਾਂ ਨੂੰ ਪਾਸੇ ਉੱਤੇ ਮੋਢੇ ਮਾਰ ਕੇ ਧੱਕਿਆ ਹੈ ਅਤੇ ਸਾਰੀਆਂ ਲਿੱਸੀਆਂ ਨੂੰ ਆਪਣੇ ਸਿੰਗਾਂ ਨਾਲ ਧੱਕਿਆ ਹੈ, ਇੱਥੋਂ ਤੱਕ ਕਿ ਉਹ ਖਿੱਲਰ ਗਈਆਂ, ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਅਤੇ ਉਹ ਲੁੱਟਿਆ ਨਹੀਂ ਜਾਵੇਗਾ। ਮੈਂ ਇੱਕ ਭੇਡ ਅਤੇ ਦੂਜੀ ਵਿੱਚ ਨਿਆਂ ਕਰਾਂਗਾ। ਮੈਂ ਉਹਨਾਂ ਉੱਤੇ ਇੱਕ ਚਰਵਾਹਾਂ ਠਹਿਰਾਵਾਂਗਾ, ਮੇਰਾ ਸੇਵਕ ਦਾਵੀਦ, ਅਤੇ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹ ਉਹਨਾਂ ਦਾ ਚਰਵਾਹਾਂ ਹੋਵੇਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਮੇਰਾ ਸੇਵਕ ਦਾਵੀਦ ਉਹਨਾਂ ਵਿੱਚ ਰਾਜਕੁਮਾਰ ਹੋਵੇਗਾ। ਮੈਂ ਯਾਹਵੇਹ ਨੇ ਬੋਲਿਆ ਹੈ।
“ ‘ਮੈਂ ਉਹਨਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ ਅਤੇ ਦੇਸ਼ ਨੂੰ ਵਹਿਸ਼ੀ ਦਰਿੰਦਿਆਂ ਤੋਂ ਮੁਕਤ ਕਰ ਦਿਆਂਗਾ ਤਾਂ ਜੋ ਉਹ ਉਜਾੜ ਵਿੱਚ ਰਹਿਣ ਅਤੇ ਜੰਗਲਾਂ ਵਿੱਚ ਸੁਰੱਖਿਆ ਨਾਲ ਸੌਂ ਸਕਣ। ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਰਬਤ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ1 ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਬਰਕਤ ਦੀ ਵਰਖਾ ਵਰ੍ਹੇਗੀ। ਰੁੱਖ ਆਪਣੇ ਫਲ ਦੇਣਗੇ ਅਤੇ ਜ਼ਮੀਨ ਆਪਣੀਆਂ ਫਸਲਾਂ ਦੇਵੇਗੀ; ਲੋਕ ਆਪਣੀ ਧਰਤੀ ਉੱਤੇ ਸੁਰੱਖਿਅਤ ਹੋਣਗੇ। ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਦੇ ਜੂਲੇ ਦੀਆਂ ਪੱਟੀਆਂ ਤੋੜਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਛੁਡਾਵਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਸੀ। ਉਹ ਹੁਣ ਕੌਮਾਂ ਦੁਆਰਾ ਲੁੱਟੇ ਨਹੀਂ ਜਾਣਗੇ, ਨਾ ਹੀ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ। ਉਹ ਸੁਰੱਖਿਆ ਵਿੱਚ ਰਹਿਣਗੇ, ਅਤੇ ਕੋਈ ਵੀ ਉਹਨਾਂ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ। ਮੈਂ ਉਹਨਾਂ ਲਈ ਇੱਕ ਅਜਿਹੀ ਧਰਤੀ ਪ੍ਰਦਾਨ ਕਰਾਂਗਾ ਜੋ ਉਹ ਦੀਆਂ ਫ਼ਸਲਾਂ ਲਈ ਮਸ਼ਹੂਰ ਹੈ, ਅਤੇ ਉਹ ਫਿਰ ਤੋਂ ਦੇਸ਼ ਵਿੱਚ ਕਾਲ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਕੌਮਾਂ ਦੀ ਬੇਇੱਜ਼ਤੀ ਨਹੀਂ ਕਰਨਗੇ। ਤਦ ਉਹ ਜਾਣ ਲੈਣਗੇ ਕਿ ਮੈਂ, ਯਾਹਵੇਹ ਉਹਨਾਂ ਦਾ ਪਰਮੇਸ਼ਵਰ, ਉਹਨਾਂ ਦੇ ਨਾਲ ਹਾਂ ਅਤੇ ਉਹ ਇਸਰਾਏਲੀ ਮੇਰੇ ਲੋਕ ਹਨ, ਯਾਹਵੇਹ ਦਾ ਵਾਕ ਹੈ। ਤੁਸੀਂ ਮੇਰੀਆਂ ਭੇਡਾਂ ਹੋ, ਮੇਰੀ ਚਰਾਗਾਹ ਦੀਆਂ ਭੇਡਾਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
Source notes (1)
- Footnote ਉਤ 48:20
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.