Skip to content
BibleKenya

Biblica® Open Punjabi Contemporary Version 2025

ਬਿਵਸਥਾ 23

ਯਾਹਵੇਹ ਦੀ ਸਭਾ ਵਿੱਚ ਪ੍ਰਵੇਸ਼ ਦੀ ਮਨਾਹੀ

ਜਿਸ ਦੇ ਨਲ ਮਿੱਧੇ ਗਏ ਹੋਣ ਜਾ ਇੰਦਰੀ ਕੱਟੀ ਹੋਈ ਹੋਵੇ, ਉਹ ਯਾਹਵੇਹ ਦੀ ਸਭਾ ਵਿੱਚ ਨਾ ਵੜੇ।

ਕੁਕਰਮ ਨਾਲ ਜੰਮਿਆਂ ਹੋਇਆ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ।

ਕੋਈ ਅੰਮੋਨੀ ਜਾਂ ਮੋਆਬੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ। ਕਿਉਂ ਜੋ ਜਦੋਂ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ, ਤਾਂ ਉਹ ਤੁਹਾਡੇ ਰਾਹ ਵਿੱਚ ਰੋਟੀ ਅਤੇ ਪਾਣੀ ਲੈ ਕੇ ਤੁਹਾਨੂੰ ਮਿਲਣ ਲਈ ਨਹੀਂ ਆਏ ਸਨ ਅਤੇ ਸਗੋਂ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਅਰਾਮ ਨਾਹਰਿਮਕ ਦੇ ਪਥੋਰ ਤੋਂ ਭਾੜੇ ਉੱਤੇ ਲਿਆ ਜੋ ਤੁਹਾਡੇ ਉੱਤੇ ਸਰਾਪ ਦੇਵੇ। ਪਰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਬਿਲਆਮ ਦੀ ਗੱਲ ਨਹੀਂ ਸੁਣੀ, ਪਰ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ। ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਨਾਲ ਮਿੱਤਰਤਾ ਨਾ ਕਰੋ।

ਕਿਸੇ ਅਦੋਮੀ ਨੂੰ ਤੁੱਛ ਨਾ ਸਮਝੋ, ਕਿਉਂ ਜੋ ਉਹ ਤੁਹਾਡੇ ਭਰਾ ਹਨ। ਕਿਸੇ ਮਿਸਰੀ ਤੋਂ ਘਿਰਣਾ ਨਾ ਕਰੋ, ਕਿਉਂਕਿ ਤੁਸੀਂ ਉਹਨਾਂ ਦੇ ਦੇਸ਼ ਵਿੱਚ ਪਰਦੇਸੀਆਂ ਵਾਂਗ ਰਹਿੰਦੇ ਸੀ। ਉਹਨਾਂ ਤੋਂ ਪੈਦਾ ਹੋਏ ਬੱਚਿਆਂ ਦੀ ਤੀਜੀ ਪੀੜ੍ਹੀ ਯਾਹਵੇਹ ਦੀ ਸਭਾ ਵਿੱਚ ਦਾਖਲ ਹੋ ਸਕਦੀ ਹੈ।

ਡੇਰੇ ਵਿੱਚ ਅਸ਼ੁੱਧਤਾ

ਜਦੋਂ ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਡੇਰੇ ਲਾਓ, ਤਾਂ ਹਰ ਅਸ਼ੁੱਧ ਚੀਜ਼ ਤੋਂ ਦੂਰ ਰਹੋ। ਜੇਕਰ ਤੁਹਾਡੇ ਵਿੱਚੋਂ ਕੋਈ ਇੱਕ ਰਾਤ ਦੇ ਨਿਕਾਸ ਕਾਰਨ ਅਸ਼ੁੱਧ ਹੈ, ਤਾਂ ਉਸ ਨੂੰ ਡੇਰੇ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਉੱਥੇ ਨਾ ਆਵੇ। ਪਰ ਜਦੋਂ ਸ਼ਾਮ ਆਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਧੋ ਲਵੇ ਅਤੇ ਸੂਰਜ ਡੁੱਬਣ ਵੇਲੇ ਡੇਰੇ ਵਿੱਚ ਮੁੜ ਜਾਵੇ।

ਡੇਰੇ ਦੇ ਬਾਹਰ ਇੱਕ ਜਗ੍ਹਾ ਨਿਰਧਾਰਤ ਕਰੋ ਜਿੱਥੇ ਤੁਸੀਂ ਆਪਣੇ ਆਪ ਨੂੰ ਰਾਹਤ ਦੇਣ ਲਈ ਜਾ ਸਕੋ। ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਜਦ ਤੁਸੀਂ ਜੰਗਲ-ਪਾਣੀ ਲਈ ਬੈਠੋ, ਤਦ ਉਸ ਦੇ ਨਾਲ ਮਿੱਟੀ ਪੁੱਟ ਕੇ ਆਪਣੇ ਮਲ ਨੂੰ ਢੱਕ ਦਿਓ। ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਰੱਖਿਆ ਕਰਨ ਅਤੇ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਹਵਾਲੇ ਕਰਨ ਲਈ ਤੁਹਾਡੇ ਡੇਰੇ ਵਿੱਚ ਫਿਰਦਾ ਹੈ। ਤੁਹਾਡਾ ਡੇਰਾ ਪਵਿੱਤਰ ਹੋਣਾ ਚਾਹੀਦਾ ਹੈ, ਤਾਂ ਜੋ ਉਹ ਤੁਹਾਡੇ ਵਿੱਚ ਕੋਈ ਅਸ਼ਲੀਲ ਚੀਜ਼ ਨਾ ਵੇਖੇ ਅਤੇ ਤੁਹਾਡੇ ਤੋਂ ਦੂਰ ਨਾ ਜਾਵੇ।

ਫੁਟਕਲ ਬਿਵਸਥਾ

ਜੇਕਰ ਕਿਸੇ ਦਾ ਨੌਕਰ ਭੱਜ ਕੇ ਤੁਹਾਡੇ ਕੋਲ ਆ ਕੇ ਪਨਾਹ ਲਵੇ, ਤੂੰ ਉਸ ਨੂੰ ਉਸ ਦੇ ਮਾਲਕ ਨੂੰ ਨਾ ਮੋੜੀਂ। ਉਹ ਨੂੰ ਤੁਹਾਡੇ ਵਿਚਕਾਰ ਜਿੱਥੇ ਚਾਹੇ ਅਤੇ ਜਿਸ ਨਗਰ ਵਿੱਚ ਉਹ ਚਾਹੇ ਰਹਿਣ ਦਿਓ। ਉਸ ਉੱਤੇ ਜ਼ੁਲਮ ਨਾ ਕਰੋ।

ਇਸਰਾਏਲ ਕੌਮ ਦੀਆਂ ਧੀਆਂ ਜਾਂ ਪੁੱਤਰਾਂ ਨੂੰ ਹੈਕਲ ਦੀਆਂ ਵੇਸਵਾਵਾਂ ਨਹੀਂ ਬਣਾਉਣਾ। ਤੂੰ ਕਿਸੇ ਵੇਸਵਾ ਦੀ ਕਮਾਈ ਜਾਂ ਵੇਸਵਾ ਮਰਦ ਦੀ ਕਮਾਈ ਨੂੰ ਆਪਣੇ ਯਾਹਵੇਹ ਦੇ ਘਰ ਵਿੱਚ ਕਿਸੇ ਵੀ ਸੁੱਖਣਾ ਨੂੰ ਪੂਰਾ ਕਰਨ ਲਈ ਨਹੀਂ ਲਿਆਉਣਾ, ਕਿਉਂਕਿ ਤੁਹਾਡਾ ਯਾਹਵੇਹ ਉਹਨਾਂ ਦੋਹਾਂ ਨੂੰ ਨਫ਼ਰਤ ਕਰਦਾ ਹੈ।

ਕਿਸੇ ਇਸਰਾਏਲੀ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦਿਓ, ਭਾਵੇਂ ਪੈਸੇ ਜਾਂ ਭੋਜਨ ਜਾਂ ਕਿਸੇ ਹੋਰ ਚੀਜ਼ ਉੱਤੇ ਜੋ ਵਿਆਜ ਉੱਤੇ ਦਿੱਤੀ ਜਾਂਦੀ ਹੈ ਬਿਆਜ ਉੱਤੇ ਨਾ ਦਿਓ। ਤੁਸੀਂ ਪਰਦੇਸੀਆਂ ਨੂੰ ਵਿਆਜ ਉੱਤੇ ਕਰਜ਼ਾ ਦੇ ਸਕਦੇ ਹੋ, ਪਰ ਕਿਸੇ ਹੋਰ ਇਸਰਾਏਲੀ ਨੂੰ ਨਹੀਂ, ਤਾਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਜਾਂਦੇ ਹੋ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੁਹਾਨੂੰ ਬਰਕਤ ਦੇਵੇ।

ਜਦ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੁੱਖਣਾ ਸੁੱਖੇ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਲਾ ਕਿਉ ਜੋ ਯਾਹਵੇਹ ਤੇਰਾ ਪਰਮੇਸ਼ਵਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ। ਹਾਲਾਂਕਿ, ਸੁੱਖਣਾ ਨਾ ਸੁੱਖਣਾ ਪਾਪ ਨਹੀਂ ਹੈ। ਜੋ ਕੁਝ ਵੀ ਤੁਹਾਡੇ ਮੂੰਹ ਤੋਂ ਨਿੱਕਲੇ ਉਸਨੂੰ ਪੂਰਾ ਕਰੀਂ, ਕਿਉਂਕਿ ਤੁਸੀਂ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।

ਜੇ ਤੂੰ ਆਪਣੇ ਗੁਆਂਢੀ ਦੇ ਅੰਗੂਰਾਂ ਦੇ ਬਾਗ ਵਿੱਚ ਜਾਵੇਂ ਤਾਂ ਤੂੰ ਆਪਣੀ ਇੱਛਾ ਦੇ ਅਨੁਸਾਰ ਅੰਗੂਰ ਖਾ ਸਕਦਾ ਹੈ ਪਰ ਆਪਣੀ ਟੋਕਰੀ ਵਿੱਚ ਨਾ ਪਾਓ। ਜੇ ਤੂੰ ਆਪਣੇ ਗੁਆਂਢੀ ਦੇ ਖੇਤ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਸਿੱਟੇ ਤਾਂ ਤੋੜ ਸਕਦਾ ਹਾਂ, ਪਰ ਤੂੰ ਆਪਣੇ ਗੁਆਂਢੀ ਦੀ ਫਸਲ ਵਿੱਚ ਦਾਤਰੀ ਨਾ ਚਲਾਈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.